ਗੜ੍ਹਦੀਵਾਲਾ (ਚੌਧਰੀ)
“ਤੰਦਰੁਸਤ ਜਵਾਨ ਮਿਸ਼ਨ” ਦਾ ਆਗਾਜ਼
28 ਸਤੰਬਰ : ਪੰਜਾਬ ਸਰਕਾਰ ਦੇ ਹੁਕਮਾਂ ਅਤੇ ਜਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਸ. ਗੁਰਸ਼ਰਨ ਸਿੰਘ ਦੇ ਨਿਰਦੇਸ਼ਾਂ ਅਨੂਸਾਰ ਅੱਜ ਸ.ਸ.ਸ.ਸ. ਡੱਫਰ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਮੈਡਮ ਰਸ਼ਪਾਲ ਕੌਰ ਦੀ ਪ੍ਰਧਾਨਗੀ ਹੇਠ “ਤੰਦਰੁਸਤ ਜਵਾਨ ਮਿਸ਼ਨ ” ਦਾ ਆਗਾਜ਼ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਕੀਤਾ ਗਿਆ।ਇਸ ਮੌਕੇ ਸ.ਸ.ਸ.ਸ. ਡੱਫਰ ਵਿੱਚ ਸਵੇਰ ਦੀ ਸਭਾ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਪੀ.ਟੀ. ਅਤੇ ਕਸਰਤਾਂ ਕਰਵਾਈਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਮੈਡਮ ਰਸ਼ਪਾਲ ਕੌਰ ਵਲੋਂ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਦਲਜੀਤ ਸਿੰਘ ਲੈਕਚਰਾਰ ਪੰਜਾਬੀ ਵਲੋਂ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਚਲਾਏ ਦਾ ਰਹੇ ਤੰਦਰੁਸਤ ਜਵਾਨ ਮਿਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਿਭਾਗ ਵਲੋਂ ਭੇਜੀ ਗਈ ਸੌਹੰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਚੁੱਕਾਈ ਗਈ । ਵਿਦਿਆਰਥੀਆਂ ਨੇ ਸਕੂਲ ਵਿੱਚ ਕਰਵਾਏ ਗਏ ਪੀ.ਟੀ. ਪ੍ਰੋਗਰਾਮ, ਕਸਰਤਾਂ , ਲੇਖ ਮੁਕਾਬਲੇ , ਪੇਂਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ । ਇਸ ਮੌਕੇ ਸਮੂਹ ਸਟਾਫ ਵਿੱਚ ਲੈਕਚਰਾਰ ਦਿਨੇਸ਼ ਠਾਕੁਰ ,ਮੈਡਮ ਸੀਤਾ ਦੇਵੀ,ਮੈਡਮ ਕਸ਼ਮੀਰ ਕੌਰ,ਜਗਵਿੰਦਰ ਸਿੰਘ, ਜਗਮੋਹਨ ਸਿੰਘ,ਗੁਰਪ੍ਰੀਤ ਸਿੰਘ,ਮਨਜੀਤ ਸਿੰਘ,ਨਗਿੰਦਰਪਾਲ ਸਿੰਘ, ਹਰਪਾਲ ਸਿੰਘ, ਮੈਡਮ ਸਪਨਾਂ ਸਲਾਰੀਆ,ਮੈਡਮ ਰੇਖਾ ਦੇਵੀ, ਮੈਡਮ ਬਲਵਿੰਦਰ ਕੌਰ,ਕੁਮਾਰੀ ਰਮਨਦੀਪ ਕੌਰ, ਮੈਡਮ ਸੁਨੀਤਾ ਰਾਣੀ ਆਦਿ ਹਾਜ਼ਰ ਸਨ ।ਇਸ ਪ੍ਰੋਗਰਾਮ ਦਾ ਸੰਚਾਲਨ ਹਰਪਾਲ ਸਿੰਘ ਨੇ ਕੀਤਾ ।








