ਗੁਰਦਾਸਪੁਰ 1 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 7 ਗ੍ਰਾਮ ਹੈਰੋਇਨ ,15 ਕਿਲੋ ਭੂਕੀ 168 ਨਸ਼ੀਲੀਆਂ ਗੋਲ਼ੀਆਂ ਅਤੇ 35 ਹਜ਼ਾਰ 2 ਸੋ 50 ਐਮ ਐਲ ਨਜਾਇਜ ਸ਼ਰਾਬ ਸਮੇਤ 4 ਵਿਅਕਤੀਆ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਬ ਇੰਸਪੈਕਟਰ ਤਰਸੇਮ ਕੁਮਾਰ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਪਿੰਡ ਸੁਲਤਾਨੀ ਤੋ ਕਾਕੀ ਪਤਨੀ ਲੇਟ ਸੁਰਿੰਦਰ ਕੁਮਾਰ ਵਾਸੀ ਬਹਿਰਾਮਪੁਰ ਨੂੰ ਏਸ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ।
ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਅੋਜਲਾ ਬਾਈਪਾਸ ਪੁੱਲ ਹੇਠਾਂ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਕਿ ਇਕ ਟੱਰਕ ਨੰਬਰ ਪੀ ਬੀ 02 ਬੀ ਐਨ 9975 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨਵੀਂ ਕੀੜੀ ਨੂੰ ਟੱਰਕ ਵਿੱਚੋਂ ਨਿਕਲ ਕੇ ਭੱਜਦੇ ਨੂੰ ਕਾਬੂ ਕਰਕੇ ਟੱਰਕ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਪੁਲਿਸ ਸਟੇਸ਼ਨ ਤਿੱਬੜ ਸੂਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਏ ਐਸ ਆਈ ਗੁਰਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਟੱਰਕ ਦੀ ਤਲਾਸ਼ੀ ਕੀਤੀ 15 ਕਿਲੋ ਭੁੱਕੀ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਹਰਬੀਰ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਘਰੋਟਾ ਰੋਡ ਨੇੜੇ ਡੀਡਾ ਸਾਂਹਸੀਆਂ ਸੜਕ ਦੇ ਕਿਨਾਰੇ ਰੇਡ ਕਰਕੇ ਸੰਦੀਪ ਕੁਮਾਰ ਉਰਫ ਤੋਹਫਾ ਪੁੱਤਰ ਤਾਰਾ ਚੰਦ ਨੂੰ 35250 ਅੈਮ ਅੈਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ।
ਸਹਾਇਕ ਸਬ ਇੰਸਪੈਕਟਰ ਕੁਲਦੀਪ ਸਿੰਘ ਪੁਲਿਸ ਸਟੇਸ਼ਨ ਸਦਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਕੋਟ ਮੋਹਨ ਲਾਲ ਤੋ ਰਿੰਕੂ ਪੁੱਤਰ ਅਜੀਤ ਰਾਮ ਵਾਸੀ ਜੋੜਾ ਛੱਤਰਾ ਨੂੰ ਸ਼ੱਕ ਪੈਣ ਉੱਪਰ ਕਿ ਏਸ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਕਾਬੂ ਕਰਕੇ ਇਸ ਬਾਰੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਸੂਚਨਾ ਦਿੱਤੀ ਜਿਸ ਕੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਸੁਲੱਖਣ ਰਾਮ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਰਿੰਕੂ ਪਾਸੋ 168 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ।