ਤਾਰੋਂ ਪਾਰ ਜ਼ਮੀਨ ਦੇ ਮੁਆਵਜ਼ੇ ਦੀ ਅਤੇ ਪੰਜਾਹ ਕਿਲੋਮੀਟਰ ਦਾ ਖੇਤਰ ਬੀਐਸਐਫ ਨੂੰ ਦੇਣ ਦਾ ਫੈਸਲਾ ਰੱਦ ਕਰਨ ਦੀ ਕੀਤੀ ਮੰਗ
ਗੁਰਦਾਸਪੁਰ 11 ਨਵੰਬਰ ( ਅਸ਼ਵਨੀ ) : ਅੱਜ ਇਥੇ ਬੀਐਸਐਫ ਦੇ ਡੀਆਈਜੀ ਵੇ ਹੈੱਡ ਕੁਆਰਟਰ ਗੁਰਦਾਸਪੁਰ ਅੱਗੇ ਬਾਰਡਰ ਏਰੀਆ ਸੰਘਰਸ਼ ਕਮੇਟੀ ਵੱਲੋਂ ਧਰਨਾ ਦਿੱਤਾ ਗਿਆ ।
ਧਰਨੇ ਦੀ ਅਗਵਾਈ ਜਗੀਰ ਸਿੰਘ ਸਲਾਚ ਬਲਵੰਤ ਸਿੰਘ ਘੋਹ ਜਗਜੀਤ ਸਿੰਘ ਕਲਾਨੌਰ ਮੱਖਣ ਸਿੰਘ ਤਿੱਬੜ ਅਤੇ ਸੰਤੋਖ ਸਿੰਘ ਔਲਖ ਨੇ ਸਾਂਝੇ ਤੌਰ ਤੇ ਕੀਤੀ ।ਪ੍ਰਧਾਨਗੀ ਮੰਡਲ ਦੇ ਮੈਂਬਰਾਂ ਤੋਂ ਇਲਾਵਾ ਰਘੁਬੀਰ ਸਿੰਘ ਪਕੀਵਾਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਕੁਹਾੜ ਅਜੀਤ ਸਿੰਘ ਹੁੰਦਲ ਕੁਲਵਿੰਦਰ ਸਿੰਘ ਤਿੱਬੜ ਗੁਰਦਿਆਲ ਸਿੰਘ ਸੋਹਲ ਨਿਰਮਲ ਸਿੰਘ ਕਲਾਨੌਰ ਕਪੂਰ ਸਿੰਘ ਘੁੰਮਣ ਗੁਰਦੀਪ ਸਿੰਘ ਮੁਸਤਾਬਾਦ ਮਜ਼ਦੂਰ ਆਗੂ ਸ਼ਿਵ ਕੁਮਾਰ ਹਰਦੇਵ ਸਿੰਘ ਰਵਾਲ ਅਮਰੀਕ ਸਿੰਘ ਠੱਕਰਸੰਧੂ ਬਲਬੀਰ ਸਿੰਘ ਬੈਂਸ ਗੁਰਮੀਤ ਸਿੰਘ ਥਾਣੇਵਾਲ ਆਦਿ ਨੇ ਸੰਬੋਧਨ ਕੀਤਾ ।
ਧਰਨੇ ਵਿਚ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਵੱਲੋਂ ਬੀਐਸਐਫ ਨੂੰ ਪੰਜਾਬ ਦਾ ਪੰਜਾਹ ਕਿਲੋਮੀਟਰ ਦਾ ਖੇਤਰ ਦੇਣ ਦਾ ਫ਼ੈਸਲਾ ਵਾਪਸ ਆ ਜਾਵੇ ਅਤੇ ਤਾਰੋਂ ਪਾਰ ਵੱਸਦੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਜੋ ਮੁਆਵਜ਼ਾ ਤਿੰਨ ਸਾਲ ਤੋਂ ਨਹੀਂ ਦਿੱਤਾ ਗਿਆ ਉਹ ਫੌਰੀ ਤੌਰ ਤੇ ਰਿਲੀਜ਼ ਕੀਤਾ ਜਾਵੇ ।ਇਹ ਵੀ ਮੰਗ ਕੀਤੀ ਗਈ ਕਿ ਬਾਰਡਰ ਏਰੀਆ ਸੰਘਰਸ਼ ਕਮੇਟੀ ਜਿਹੜੀ ਜਮਹੂਰੀ ਕਿਸਾਨ ਸਭਾ ਨਾਲ ਸਬੰਧਤ ਹੈ ਅਤੇ ਸਮੇਂ ਸਮੇਂ ਤੇ ਬਾਰਡਰ ਉੱਪਰ ਕਿਸਾਨਾਂ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮਸਲਿਆਂ ਉਠਾਉਂਦੀ ਹੈ ਉਨ੍ਹਾਂ ਨਾਲ ਹਰ ਮਹੀਨੇ ਬਾਅਦ ਫੈਸਲੇ ਮੁਤਾਬਕ ਮੀਟਿੰਗ ਕੀਤੀ ਜਾਵੇ ਤਾਂ ਕਿ ਸਮੇਂ ਸਮੇਂ ਉਸ ਦੇ ਮਸਲੇ ਮੌਕੇ ਤੇ ਹੀ ਹੱਲ ਕੀਤੇ ਜਾ ਸਕਣ ।ਬਾਰਡਰ ਉੱਪਰ ਰਹਿੰਦੇ ਲੋਕਾਂ ਨੂੰ ਖਾਹਮਖਾਹ ਪ੍ਰੇਸ਼ਾਨ ਨਾ ਕੀਤਾ ਜਾਵੇ ।
ਇਸ ਸਮੇਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਇਸ ਗੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਨਾਲ ਹਰਾ ਕੇ ਉਨ੍ਹਾਂ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਹੈ ਅਤੇ ਮੰਡੀਆਂ ਬੰਦ ਕਰਨ ਨਾਲ ਪੱਤਰਕਾਰੀ ਦਾ ਜਿਹੜਾ ਲਗਪਗ ਜਾਣਦੀ ਨਦੀਓਂ ਦੈਂਤ ਨੇ ਚੌਥਾ ਪੰਜਵਾਂ ਹਿੱਸਾ ਝੋਨਾ ਵਿਕਣ ਤੋਂ ਰਹਿ ਗਿਆ ਹੈ ।ਵੇਦ ਪ੍ਰਕਾਸ਼ ਆਗੂਆਂ ਨੇ ਮੰਗ ਕੀਤੀ ਕਿ ਫੌਰੀ ਤੌਰ ਤੇ ਮੰਡੀਆਂ ਨੂੰ ਦੁਬਾਰਾ ਖੋਲ੍ਹਿਆ ਜਾਵੇ ਅਤੇ ਝੋਨੇ ਦੀ ਖਰੀਦ ਕੀਤੀ ਜਾਵੇ ।ਡੀ ਏ ਪੀ ਖਾਦ ਦੀ ਕਮੀ ਦੂਰ ਕਰਨ ਲਈ ਕੇਂਦਰ ਅਤੇ ਪੰਜਾਬ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਇਸ ਦੇ ਗੰਭੀਰ ਸਿੱਟੇ ਨਿਕਲਣਗੇ ।ਨਵੇਂ ਬਦਲਾਓ ਰਤਨ ਕਣਕ ਦੀ ਬਿਜਾਈ ਬਹੁਤ ਲੇਟ ਹੋ ਜਾਵੇਗੀ ਅਤੇ ਇਸ ਨਾਲ ਝਾੜ ਤੇ ਬੜਾ ਫ਼ਰਕ ਪਵੇਗਾ ।ਬੁਲਾਰਿਆਂ ਨੇ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਜਿਸ ਮੁਤਾਬਕ ਹਰ ਰੋਜ਼ ਉਣੱਤੀ ਨਵੰਬਰ ਤੋਂ ਟਰੈਕਟਰਾਂ ਦਾ ਮਾਰਚ ਕਰ ਕੇ ਪਾਰਲੀਮੈਂਟ ਸਾਹਮਣੇ ਧਰਨਾ ਦਿੱਤਾ ਜਾਣਾ ਹੈ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਅਹਿਦ ਕੀਤਾ ।
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਫੌਰੀ ਤੌਰ ਤੇ ਰੱਦ ਕਰਨ ਅਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਕਰਦਿਆਂ ਉਸ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਆਖਿਆ ਕਿ ਨੱਤੀ ਸੱਤ ਨਵੰਬਰ ਤੋਂ ਸ਼ੁਰੂ ਹੋ ਰਿਹਾ ਪਾਰਲੀਮੈਂਟ ਵੱਲ ਟਰੈਕਟਰ ਮਾਰਚ ਉਸ ਦੀ ਧੌਣ ਨਿਵਾ ਦੇਵੇਗਾ ।
ਆਗੂਆਂ ਦੋਸ਼ ਲਾਇਆ ਕਿ ਇਹ ਕਿਸਾਨੀ ਆਗੂਆਂ ਤੇ ਵਰਕਰਾਂ ਨੂੰ ਪ੍ਰੇਸ਼ਾਨ ਕਰ ਲਈ ਪੰਜਾਹ ਕਿਲੋਮੀਟਰ ਦਾ ਖੇਤਰ ਬੀਐਸਐਫ਼ ਨੂੰ ਦੇ ਕੇ ਉਨ੍ਹਾਂ ਉੱਤੇ ਜਬਰੀ ਕੇਸ ਦਰਜ ਕਰਾਵੇਗੀ ਅੱਜ ਉਨ੍ਹਾਂ ਨੂੰ ਜੇਲ੍ਹਾਂ ਚ ਡੱਕਣ ਦੀਆਂ ਸਾਜ਼ਿਸ਼ਾਂ ਰਚੇਗੀ ।ਇਸ ਲਈ ਇਹ ਫ਼ੈਸਲਾ ਹਰ ਹਾਲਤ ਵਿਚ ਰੱਦ ਕਰਵਾਇਆ ਜਾਵੇਗਾ।
ਡੀਆਈਜੀ ਬੀਐਸਐਫ ਵੱਲੋਂ ਏ ਐਸ ਔਜਲਾ ਹੁੋਰਾਂ ਨੇ ਧਰਨੇ ਵਿਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ । ਇਸ ਮੌਕੇ ਅਮਰਜੀਤ ਸਿੰਘ ਸੈਣੀ , ਕੁਲਜੀਤ ਸਿੰਘ ਸਿੱਧਵਾਂ ਜਮੀਤਾਂ , ਲੰਬੜਦਾਰ ਕਰਨੈਲ ਸਿੰਘ , ਕਰਤਾਰ ਸਿੰਘ ਮਹਾਦੇਵ ਖੁਰਦ , ਅਮਰੀਕ ਸਿੰਘ ਨੰਗਲ ਡਾਲਾ , ਰਘਬੀਰ ਸਿੰਘ ਚਾਹਲ , ਮਲਕੀਅਤ ਸਿੰਘ ਬੁੱਢਾ ਕੋਟ , ਬਾਬਾ ਬਲਦੇਵ ਸਿੰਘ ਮਾਨੇਪੁਰ ਆਦਿ ਸਮੇਤ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ । ਉਧਰ ਰੇਲਵੇ ਸਟੇਸ਼ਨ ਕਿਸਾਨ ਮੋਰਚੇ ਉਪਰ ਅੱਜ ਡਾ ਬਲਬੀਰ ਸਿੰਘ ਬੈਂਸ , ਤਿਲਕਰਾਜ ਬਹਿਰਾਮਪੁਰ , ਗੁਰਦੀਪ ਸਿੰਘ ਮੁਸਤਾਬਾਦ ਅਤੇ ਕੁੱਕੀ ਨੇ ਭੁੱਖ ਹੜਤਾਲ ਰੱਖੀ।