ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਵਲੋਂ ਇੱਕ ਹੋਰ ਵੱਡਾ ਉਪਰਾਲਾ,ਬਜ਼ੁਰਗ ਨੂੰ ਉਸਦੇ ਪਰਿਵਾਰ ਹਵਾਲੇ ਕੀਤਾ
ਗੜਦੀਵਾਲਾ, 8 ਦਸੰਬਰ(ਚੌਧਰੀ ) : ਅੱਜ ਬਾਬਾ ਦੀਪ ਸਿੰਘ ਸੇਵਾਦਲ ਐਂਡ ਵੈਲਫੇਅਰ ਸੋਸਾਇਟੀ ਗੜਦੀਵਾਲਾ ਵਲੋਂ ਇੱਕ ਹੋਰ ਵੱਡੀ ਉਪਰਾਲਾ ਕੀਤਾ ਗਿਆ ਹੈ ਜੋ ਕੁਝ ਦਿਨ ਪਹਿਲਾਂ ਇਕ ਬਜੂਰਗ ਨੂੰ ਭੋਗਪੁਰ ਐਨ.ਆਰ.ਆਈ ਕਲੋਨੀ ਤੋਂ ਲੈ ਕੇ ਆਉਂਦਾ ਸੀ। ਅੱਜ ਬਾਪੂ ਦਾ ਪਰਿਵਾਰ ਮਿਲ ਚੁੱਕਾ ਹੈ। ਬਾਪੂ ਜੀ ਦਾ ਨਾਮ ਮੰਦ ਰਾਮ ਵਾਸੀ ਨਾਰੰਗਪੁਰ ਨੇੜੇ ਬੇਗੋਵਾਲ ਤੋਂ ਹਨ। ਅੱਜ ਇਨਾਂ ਦਾ ਭਤੀਜਾ ਬਲਵੰਤ ਰਾਮ ਤੇ ਭਰਾ ਮੁਨਸ਼ੀ ਰਾਮ ਬਾਪੂ ਮੰਦ ਰਾਮ ਨੂੰ ਗੁਰੂ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਚ ਆਏ ਸਨ ਤੇ ਬਿਲਕੁੱਲ ਸਹੀ ਸਲਾਮਤ ਬਾਪੂ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪਰਸ਼ੋਤਮ ਸਿੰਘ, ਮਨਿੰਦਰ ਸਿੰਘ, ਬਲਜੀਤ ਸਿੰਘ ਆਦਿ ਸੋਸਾਇਟੀ ਦੇ ਮੈਂਬਰ ਹਾਜ਼ਰ ਸਨ।