ਪੁਲਿਸ ਨੇ 02 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 38,000 ਨਸ਼ੀਲੀਆਂ ਗੋਲੀਆਂ ਸਮੇਤ ਬਰੀਜ਼ਾ ਕਾਰ ਕੀਤੀ ਬ੍ਰਾਮਦ
16 ਨਵੰਬਰ ਨੂੰ ਅੱਡਾ ਅੰਮੋਨੰਗਲ ਵਿਖੇ ਫਾਇਰ ਕਰਕੇ ਨੌਜਵਾਨ ਨੂੰ ਜ਼ਖਮੀ ਕਰਨ ਵਾਲੇ 03 ਦੋਸ਼ੀਆਂ ਨੂੰ ਸਮੇਤ ਸਵਿਫਟ ਕਾਰ ਕਾਬੂ
ਬਟਾਲਾ (ਸੁਨੀਲ ਚੰਗਾ/ ਅਵਿਨਾਸ਼ ਸ਼ਰਮਾ ) ਬੀਤੇ ਕੱਲ੍ਹ ਮੁਖਵਿੰਦਰ ਸਿੰਘ ਭੁੱਲਰ, ਐਸ.ਐਸ.ਪੀ. ਬਟਾਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਨਸ਼ਿਆਂ ਅਤੇ ਭੈੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ।ਅਭਿਮਨਿਊ ਰਾਣਾ, ਆਈ.ਪੀ.ਐਸ. ਏ.ਐਸ.ਪੀ. ਇਨਵੈਸਟੀਗੇਸ਼ਨ, ਬਟਾਲਾ ਅਤੇ ਸ਼੍ਰੀ ਕਮਲਜੀਤ ਸਿੰਘ, ਪੀ.ਪੀ.ਐਸ. ਡੀ.ਐਸ.ਪੀ. ਨਾਰਕੋਟਿਕ, ਬਟਾਲਾ ਦੀ ਨਿਗਰਾਨੀ ਹੇਠ ਐਸ.ਆਈ. ਦਲਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ਼ ਬਟਾਲਾ ਦੀ ਟੀਮ ਵੱਲੋਂ ਖੁਫ਼ੀਆ ਇਤਲਾਹ ਦੌਰਾਨ ਗਸ਼ਤ/ਨਾਕਾਬੰਦੀ ਗੱਡੀ ਮਾਰੂਤੀ ਬਰੇਜ਼ਾ ਨੰਬਰ PB09 AG 6111 ਨੂੰ ਰੋਕ ਕੇ ਚੈੱਕ ਕੀਤਾ ਤਾਂ ਗੱਡੀ ਵਿਚ ਸਵਾਰ ਨਿਰਮਲ ਸਿੰਘ ਪੁੱਤਰ ਪਾਲ ਸਿੰਘ ਅਤੇ ਪਰਮਿੰਦਰ ਸਿੰਘ ਉਰਫ਼ ਪ੍ਰਿੰਸ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਨੰਗਲ ਥਾਣਾ ਘੁਮਾਣ ਪਾਸੋਂ 38,000 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ, ਜਿਸਤੇ ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 131 ਮਿਤੀ 21.11.2021 ਜ਼ੁਰਮ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਘੁਮਾਣ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਐਸ.ਐਸ.ਪੀ. ਬਟਾਲਾ ਨੇ ਹੋਰ ਦੱਸਿਆ ਕਿ ਮਿਤੀ 16.ਅਗਸਤ ਨੂੰ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮਲਕਪੁਰ ਆਪਣੇ ਦੋਸਤ ਸਮੇਤ ਮੋਟਰਸਾਇਕਲ ਤੇ ਸਵਾਰ ਹੋ ਕੇ ਬਿਆਸ ਨੂੰ ਜਾ ਰਹੇ ਸੀ ਤਾਂ ਅੱਡਾ ਅੰਮੋਨੰਗਲ ਪੁੱਜੇ ਤਾਂ ਇੱਕ ਸਵਿਫ਼ਟ ਕਾਰ ਅਤੇ ਤਿੰਨ-ਚਾਰ ਮੋਟਰਸਾਇਕਲਾਂ ‘ਤੇ ਸਵਾਰ ਨੌਜਵਾਨਾਂ ਨੇ ਮੁਦੱਈ ਨੂੰ ਰੋਕ ਕੇ ਉਸ ਨਾਲ ਲੜਾਈ ਝਗੜਾ ਕੀਤਾ ਅਤੇ ਮਾਰ ਦੇਣ ਦੀ ਨੀਅਤ ਨਾਲ ਪਿਸਟਲ ਨਾਲ ਫਾਇਰ ਕਰਕੇ ਮੌਕਾ ਤੋਂ ਫਰਾਰ ਹੋ ਗਏ ਸਨ, ਜਿਸਤੇ ਮੁਕਦਮਾ ਨੰਬਰ 106 ਮਿਤੀ 16.11.2021 ਜ਼ੁਰਮ 307/323/341/506/148/149 ਭ:ਦ 25 ਆਰਮਜ਼ ਐਕਟ ਥਾਣਾ ਰੰਗੜਨੰਗਲ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ, ਤਾਂ first 21.11.2021 ਸੀ.ਆਈ.ਏ ਸਟਾਫ਼ ਅਤੇ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਿਲ ਹੋਈ, ਜਦ ਮੁੱਕਦਮਾ ਵਿੱਚ ਲੋੜੀਂਦੇ ਦੋਸ਼ੀ ਕੁਲਵਿੰਦਰ ਸਿੰਘ ਉਰਫ਼ ਢਿੱਲੂ ਪੁੱਤਰ ਸੁਭਾਸ਼ ਚੰਦਰ ਵਾਸੀ ਝਾੜੀਆਂਵਾਲ, ਕੰਵਲਜੀਤ ਸਿੰਘ ਉਰਫ਼ ਡੋਡੀ ਪੁੱਤਰ ਜੋਗਾ ਸਿੰਘ ਵਾਸੀ ਝਾੜੀਆਂਵਾਲ ਅਤੇ ਮਲਕੀਤ ਸਿੰਘ ਉਰਫ਼ ਬਿੱਲਾ ਪੁੱਤਰ ਵੱਸਣ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਨੂੰ ਕਾਰ ਨੰਬਰੀ PB 30 D 8277 ਸਮੇਤ ਨੇੜੇ ਗੁਰੂਦੁਆਰਾ ਬਾਬਾ ਭੂਰੀ ਪਿੰਡ ਬਹਾਦੁਰ ਹੁਸੈਨ ਤੋਂ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਪਾਸੋਂ ਘਟਨਾ ਸਮੇਂ ਵਰਤੇ 02 ਬੇਸਬਾਲ ਅਤੇ 01 ਦਾਤਰ ਬ੍ਰਾਮਦ ਕੀਤਾ।
ਇਨ੍ਹਾਂ ਗ੍ਰਿਫਤਾਰ ਦੋਸ਼ੀਆਂ ਵਿੱਚੋਂ ਕੁਲਵਿੰਦਰ ਸਿੰਘ ਉਰਫ਼ ਢਿੱਲੂ ਅਤੇ ਮਲਕੀਤ ਸਿੰਘ ਉਰਫ਼ ਬੋਲਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਮਿਤੀ 16.11.2021 ਨੂੰ ਉਨ੍ਹਾਂ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਇੱਕ ਹੋਰ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲਵਲੀ ਵਾਸੀ ਰਸੂਲਪੁਰ ਅਤੇ ਸੰਜੂ ਪੁੱਤਰ ਵਿਨੋਦ ਵਾਸੀ ਪੁਰਾਣਾ ਪਿੰਡ ਜੋ ਕਿ ਰਾਧਾ ਸੁਆਮੀ ਸਤਿਸੰਗ ਘਰ ਦੀਵਾਨੀਵਾਲ ਨੇੜੇ ਨਾਈ ਦੀ ਦੁਕਾਨ ਕਰਦੇ ਹਨ, ਨੂੰ ਪਿਸਤੌਲ ਦੀ ਨੋਕ ਪਰ ਅਗਵਾ ਕਰਕੇ ਸਵਿਫ਼ਟ ਕਾਰ ਵਿੱਚ ਬਿਠਾ ਕੇ ਲੈ ਗਏ ਸੀ, ਜਿਸ ਸਬੰਧੀ ਮੁਕਦਮਾ ਨੰਬਰ 233 ਮਿਤੀ 16.11.21 ਜ਼ੁਰਮ 364/148/49 ਭ:ਦ 25 ਆਰਮਜ਼ ਐਕਟ ਥਾਣਾ ਸਿਵਲ ਲਾਇਨ ਬਟਾਲਾ ਦਰਜ਼ ਹੈ ।ਇਸ ਤੋਂ ਇਲਾਵਾ ਦੋਸ਼ੀ ਮਲਕੀਤ ਸਿੰਘ ਉਰਫ਼ ਬਿੱਲਾ ਖਿਲਾਫ਼ ਪਹਿਲਾਂ ਵੀ ਮੁਕਦਮਾ ਨੰਬਰ 03 ਮਿਤੀ 06.01.18 ਜ਼ੁਰਮ 379/411/34 ਭ:ਦ ਥਾਣਾ ਰੰਗੜ ਨੰਗਲ ਦਰਜ ਹੈ, ਜਿਸ ਵਿੱਚ ਇਹ ਜ਼ਮਾਨਤ ਪਰ ਹੈ।
ਜੋ ਉਕਤ ਗ੍ਰਿਫ਼ਤਾਰ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ, ਜਿਨ੍ਹਾਂ ਪਾਸੋਂ ਅਜੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।