ਨਜਾਇਜ ਸ਼ਰਾਬ ਅਤੇ ਚੋਰੀ ਦੇ ਮੋਟਰ-ਸਾਈਕਲ ਸਮੇਤ ਇਕ ਕਾਬੂ
ਗੁਰਦਾਸਪੁਰ 17 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 90 ਹਜਾਰ ਮਿਲੀ ਲੀਟਰ ਨਜਾਇਜ ਸ਼ਰਾਬ ਅਤੇ ਚੋਰੀ ਦੇ ਇਕ ਮੋਟਰ-ਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਸ਼੍ਰੀ ਰਵੀਦਾਸ ਚੌਕ ਜੇਲ ਰੋਡ ਗੁਰਦਾਸਪੁਰ ਤੋ ਕਮਲਜੀਤ ਪੁੱਤਰ ਉਮ ਪ੍ਰਕਾਸ਼ ਵਾਸੀ ਜਾਫਲਪੁਰ ਨੂੰ ਚੋਰੀ ਸ਼ੁਦਾ ਮੋਟਰ ਸਾਈਕਲ ਨੰਬਰ ਪੀ ਬੀ 06 ਯੂ 0188 ਸਮੇਤ ਕਾਬੂ ਕਰਕੇ ਪੁੱਛ-ਗਿੱਛ ਕੀਤੀ ਤਾਂ ਕਮਲਜੀਤ ਨੇ ਦਸਿਆਂ ਕਿ ਉਸ ਨੇ ਇਹ ਮੋਟਰ-ਸਾਈਕਲ ਬਿੱਟਾ ਸਵੀਟਸ ਦੇ ਸਾਹਮਣੇ ਤੋ ਚੋਰੀ ਕੀਤਾ ਸੀ ਜਿਸ ਨੂੰ ਅੱਜ ਵੇਚਣ ਲਈ ਜਾ ਰਿਹਾ ਸੀ ।
ਸਹਾਇਕ ਸਬ ਇੰਸਪੈਕਟਰ ਵੈਸ਼ਨੋ ਦਾਸ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਕਮਲੇਸ਼ ਪਤਨੀ ਲੇਟ ਰਾਜ ਕੁਮਾਰ ਵਾਸੀ ਬਾਉਪੁਰ ਜੱਟਾ ਦੇ ਘਰ ਰੇਡ ਕੀਤਾ ਤਾਂ ਘਰ ਵਿੱਚੋਂ 90 ਹਜ਼ਾਰ ਮਿਲੀ ਲੀਟਰ ਨਜਾਇਜ ਸ਼ਰਾਬ ਬਰਾਮਦ ਹੋਈ ।