ਦਸੂਹਾ (ਚੌਧਰੀ)
: ਦਸੂਹਾ ਵਿਖੇ ਸਪੇਨ ਤੋਂ ਆਏ NRI ਵਿਅਕਤੀ ਬਲਵਿੰਦਰ ਸਿੰਘ ਵਾਸੀ ਬਾਕਰਪੁਰ ਥਾਣਾ ਭਲੱਥ ਜਿਲਾ ਕਪੂਰਥਲਾ ਦਾ ਜਮੀਨ ਦੇ ਸੌਦੇ ਨੂੰ ਲੈ ਕੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਸੁਰਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਬਾਕਰਪੁਰ ਥਾਣਾ ਭਲੱਥ ਜਿਲਾ ਕਪੂਰਥਲਾ ਉਮਰ ਕਰੀਬ 60 ਸਾਲ ਨੇ ਕਿਹਾ ਕਿ ਜੋ ਉਕਤ ਪਤੇ ਦੀ ਰਹਿਣ ਵਾਲੀ ਹਾਂ ਅਤੇ ਘਰੇਲੂ ਕੰਮ ਕਾਰ ਕਰਦੀ ਹਾਂ ਮੇਰਾ ਇਕ ਬੇਟਾ ਮਨਿੰਦਰਜੀਤ ਸਿੰਘ ਜੋ ਕਿ ਕਨੇਡਾ ਵਿਚ ਪੱਕਾ ਹੈ ਅਤੇ ਇੱਕ ਬੇਟੀ ਪਰਮਿੰਦਰਜੀਤ ਕੌਰ ਜੋ ਕਿ ਇੰਗਲੈਂਡ ਵਿਖੇ ਵਿਆਹੀ ਹੈ ਉਥੇ ਹੀ ਪੱਕ ਤੌਰ ਤੇ ਰਹਿੰਦੀ ਹੈ। ਮੇਰਾ ਪਤੀ ਬਲਵਿੰਦਰ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਬਾਕਰਪੁਰ ਥਾਣਾ ਭਲੱਥ ਜਿਲਾ ਕਪੂਰਥਲਾ ਜਿਸਦੀ ਉਮਰ 68 ਸਾਲ ਹੈ ਜੋ ਸਾਲ 2007 ਤੋਂ ਸਪੇਨ ਵਿਚ ਪੀ.ਆਰ ਹੈ ਅਤੇ ਅਕਸਰ ਹੀ ਇੰਡੀਆ ਪੰਜਾਬ ਵਿਖੇ ਆਪਣੇ ਘਰ ਆਉਂਦਾ ਜਾਂਦਾ ਰਹਿੰਦਾ ਸੀ।ਮੈਂ ਆਪਣੇ ਬੇਟੇ ਨੂੰ ਮਿਲਣ ਵਾਸਤੇ ਅਕਤੂਬਰ ਮਹੀਨਾ 2024 ਵਿੱਚ ਕਨੇਡਾ ਗਈ ਹੋਈ ਸੀ ਅਤੇ ਮੇਰਾ ਪਤੀ ਬਲਵਿੰਦਰ ਸਿੰਘ ਮਿਤੀ 20-01-2025 ਨੂੰ ਇੰਡੀਆ ਪਿੰਡ ਬਾਕਰਪੁਰ ਆਇਆ ਤਾਂ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲਬਾਤ ਹੋਈ ਸੀ ਅਤੇ ਉਹਨਾ ਨੇ ਮੈਨੂੰ ਦੱਸਿਆ ਸੀ ਕਿ ਜੋ ਮੇਰੀ ਜਮੀਨ ਦੀ ਗੱਲਬਾਤ ਚਲਦੀ ਸੀ ਉਸ ਬਾਬਤ ਮੈਂ ਪਿੰਡ ਪੱਸੀ ਬੇਟ ਦਸੂਹਾ ਵਿਖੇ ਰਮੇਸ਼ ਕੁਮਾਰ ਅਤੇ ਨਰਿੰਦਰ ਪਾਲ ਉਰਫ ਨਿੱਦੀ ਨੂੰ ਮਿਲਣ ਜਾਣਾ ਹੈ ਜਿਹਨਾ ਨਾਲ ਮੇਰੇ ਪਤੀ ਦੀ 2018 ਤੋਂ ਲੈਕੇ ਹੁਣ ਤੱਕ ਜਮੀਨ ਖਰੀਦਣ ਦੀ ਗੱਲਬਾਤ ਚਲਦੀ ਸੀ ਜੋ ਉਹਨਾਂ ਦੇ ਖਾਤਿਆਂ ਵਿੱਚ ਕਰੀਬ 02 ਲੱਖ 80 ਹਜਾਰ ਰੁਪਏ ਪਾਏ ਸਨ ਜੋ ਹੁਣ ਜਮੀਨ ਦੀ ਰਜਿਸਟਰੀ ਕਰਨ ਵਿਚ ਆਨਾ ਕਾਨੀ ਕਰਦੇ ਹਨ। ਮੇਰਾ ਪਤੀ ਆਪਣੇ ਮੋਟਰਸਾਇਕਲ ਨੰਬਰ ਪੀ ਬੀ -57-ਬੀ-6493 ਮਾਰਕਾ ਪੈਸ਼ਨ ਪਲੱਸ ਪਰ ਮਿਤੀ 21-01-2025 ਨੂੰ ਸਵੇਰੇ 9 ਵਜੇ ਘਰੋਂ ਚਲਾ ਗਿਆ ਸੀ ਤੇ ਮੈਂ ਬਾਹਰੋ (ਵਿਦੇਸ਼) ਤੋਂ ਉਹਨਾ ਨੂੰ ਬਹੁਤ ਫੋਨ ਕੀਤੇ ਅਤੇ ਮੇਰੇ ਭਤੀਜਾ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਨੇ ਵੀ ਮੇਰੇ ਘਰ ਵਾਲੇ ਨੂੰ ਬਹੁਤ ਫੋਨ ਕੀਤੇ ਪਰ ਫੋਨ ਬੰਦ ਆ ਰਿਹਾ ਸੀ ਮੇਰੇ ਭਤੀਜੇ ਅਮਰਜੀਤ ਸਿੰਘ ਨੇ ਮੈਨੂੰ ਸਾਰੀ ਗੱਲਬਾਤ ਦੱਸੀ ਅਤੇ ਮੇਰੇ ਭਤੀਜੇ ਅਮਰਜੀਤ ਸਿੰਘ ਨੇ ਕਾਫੀ ਭਾਲ ਕਰਨ ਤੋਂ ਬਾਅਦ ਥਾਣਾ ਭਲੱਬ ਵਿਖੇ ਮਿਤੀ 27-1-2025 ਨੂੰ ਮੇਰੇ ਪਤੀ ਬਲਵਿੰਦਰ ਸਿੰਘ ਦੀ ਗੁੰਮਸ਼ੁਦਗੀ ਲਿਖਾਈ ਤੇ ਮੇਰੇ ਪਰਿਵਾਰਿਕ ਮੈਬਰਾਂ ਨੇ ਵੀ ਉਸਦੀ ਕਾਫੀ ਭਾਲ ਕੀਤੀ ਤੇ ਮੈਂ ਅਤੇ ਮੇਰਾ ਬੇਟਾ ਮਨਜਿੰਦਰ ਸਿੰਘ ਵੀ ਕਨੇਡਾ ਤੋਂ ਮਿਤੀ 31-01-2025 ਨੂੰ ਸ਼ਾਮ ਨੂੰ ਆਪਣੇ ਪਿੰਡ ਬਾਕਰਪੁਰ ਆ ਗਏ। ਅਸੀਂ ਵੀ ਆਪਣੇ ਤੌਰ ਪਰ ਕਾਫੀ ਭਾਲ ਕਰਦੇ ਰਹੇ ਪਰ ਮੇਰੇ ਪਤੀ ਦਾ ਕੋਈ ਅਤਾ ਪਤਾ ਨਾ ਲਗਾ। ਅਸੀ ਸ਼ੋਸ਼ਲ ਮੀਡੀਆ ਪਰ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਫੋਟੋ ਅਤੇ ਹੁਲੀਆ ਪਾਇਆ ਸੀ ਅਤੇ ਸਾਨੂੰ ਅੱਜ ਮਿੱਤੀ 01-02-2025 ਨੂੰ ਗਾਲੋਵਾਲ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਟੈਲੀਫੋਨ ਤੇ ਦੱਸਿਆ ਕਿ ਜਿਹੜੀ ਵੀਡੀਓ ਵਾਇਰਲ ਇਸ ਤਰਾਂ ਦੇ ਹੁਲੀਏ ਦੀ ਡੈਡਬਾਡੀ ਪਿੰਡ ਬੁਧੋਵਰਕਤ ਦੀ ਜੰਗਲਾਤ ਦੀ ਜਮੀਨ ਵਿਚ ਪਈ ਸੀ ਅਤੇ ਹੁਣ ਉਹ ਡੈਡਬਾਡੀ ਦਸੂਹਾ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਲਈ ਸਿਵਲ ਹਸਪਤਾਲ ਦਸੂਹਾ ਮੋਰਚਰੀ ਵਿੱਚ ਰੱਖਣ ਲਈ ਲੈ ਕੇ ਗਏ ਹਨ। ਮੈਂ ਸਮੇਤ ਅਮਰਜੀਤ ਸਿੰਘ ਸਮੇਤ ਭਜਨ ਸਿੰਘ ਪੁੱਤਰ ਨਾਨਕ ਸਿੰਘ,ਸਰਪੰਚ ਸੁਖਦੀਪ ਸਿੰਘ ਪੁੱਤਰ ਬਲਵੀਰ ਸਿੰਘ, ਮਨਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਬਗੈਰਾ ਨਾਲ ਸਿਵਲ ਹਸਪਤਾਲ ਦਸੂਹਾ ਪੁਜੇ ਹਾਂ ਜਿਥੇ ਮੋਰਚਰੀ ਵਿੱਚ ਪਈ ਨਾ ਮਲੂਮ ਵਿਅਕਤੀ ਦੀ ਲਾਸ਼ ਦੇਖੀ। ਜੋ ਇਹ ਲਾਸ ਮੇਰੇ ਪਤੀ ਬਲਵਿੰਦਰ ਸਿੰਘ ਦੀ ਹੀ ਹੈ। ਜਿਸਦੀ ਮੈਂ ਸ਼ਨਾਖਤ ਕਰਦੀ ਹਾਂ। ਜਿਸਦੇ ਸਿਰ ਪਰ ਕਾਫੀ ਤੇਜਧਾਰ ਹਥਿਆਰਾਂ ਨਾਲ ਡੂੰਘਿਆ ਸੱਟਾ ਲਗੀਆਂ ਹੋਈਆਂ ਹਨ। ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਪਤੀ ਦਾ ਕਤਲ ਰਮੇਸ਼ ਕੁਮਾਰ ਪੁੱਤਰ ਠਾਕੁਰ ਦਾਸ ਅਤੇ ਨਰਿੰਦਰ ਪਾਲ ਸਿੰਘ ਉਰਫ ਨਿੰਦੀ ਪੁਤਰ ਨਰੇਸ਼ ਕੁਮਾਰ ਵਾਸੀਆਨ ਪੱਸੀ ਬੇਟ ਥਾਣਾ ਦਸੂਹਾ ਨਾਲ ਜਮੀਨ ਦਾ ਸੌਦਾ ਕਰਾਉਣ ਦੀ ਖਾਤਿਰ ਕਰੀਬ 02 ਲੱਖ 80 ਹਜਾਰ ਰੁਪਏ ਹੜਪ ਕਰਨ ਕਰਕੇ ਇਹ ਦੋਨਾਂ ਨੇ ਮੇਰੇ ਪਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਇਹਨਾ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦਸੂਹਾ ਪੁਲਿਸ ਵਲੋਂ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਦੋ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।








