ਗੜ੍ਹਦੀਵਾਲ ਸ਼ਹਿਰ ਦੇ ਵਾਰਡ ਨੰਬਰ 3 ਦੇ ਮੁਹੱਲਾ ਵਾਸੀਆਂ ਦੀਆਂ ਮਨਜੀਤ ਸਿੰਘ ਦਸੂਹਾ ਨੇ ਸੁਣੀਆਂ ਸਮਸਿਆਵਾਂ
ਗੜ੍ਹਦੀਵਾਲਾ 22 ਨਵੰਬਰ (ਚੌਧਰੀ) : ਅੱਜ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਗੜ੍ਹਦੀਵਾਲ ਸ਼ਹਿਰ ਦੇ ਬਾਬਾ ਬਾਲਕ ਨਾਥ ਕਲੋਨੀ ਵਿੱਚ ਵਾਰਡ ਨੰਬਰ 3 ਦੇ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਜਿਸ ਵਿੱਚ ਮੁਹੱਲਾ ਵਾਸੀਆਂ ਨੇ ਕਿਹਾ ਕਿ ਮੁਹੱਲੇ ਵਿੱਚ ਅਜੇ ਤੱਕ ਗਲੀਆਂ ਨਾਲੀਆਂ, ਪੀਣ ਵਾਲੇ ਪਾਣੀ ਤੇ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਜਿਸ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਮੁਹੱਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁਹੱਲੇ ਦੀਆਂ ਸਾਰਿਆਂ ਸਮੱਸਿਆਵਾਂ ਨੂੰ ਹੱਲ ਕਰਨਗੇ ਕਿਉਕਿ ਲੰਮਾ ਸਮਾਂ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ ਤੇ ਬਾਦਲ ਦਲ ਨੇ ਲੋਕਾਂ ਨੂੰ ਆਟਾ ਦਾਲ ਦੀਆ ਸਕੀਮਾ ਵਿੱਚ ਉਲਝਾ ਕੇ ਪਾੜੋ ਤੇ ਰਾਜ ਕਰਨ ਵਾਲੀ ਨੀਤੀ ਅਪਣਾਈ। ਇਸ ਲਈ 2022 ਵਿੱਚ ਬਦਲਾਅ ਦੀ ਰਾਜਨੀਤੀ ਲਿਆ ਕੇ ਸੇਵਾ ਦਾ ਮੌਕਾ ਦਿਓ । ਮੁਹੱਲੇ ਵਿੱਚ ਸਾਰੀਆਂ ਸਮੱਸਿਆਵਾ ਦਾ ਹੱਲ ਕਰਾਂਗਾ। ਇਸ ਮੌਕੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਰੂਪ ਲਾਲ, ਨਛੱਤਰ ਸਿੰਘ, ਰਤਨ ਚੰਦ, ਬਲਬੀਰ ਸਿੰਘ, ਅਵਤਾਰ ਬਿੱਲਾ, ਜਰਨੈਲ ਸਿੰਘ, ਹਰਮੇਲ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਸੰਤੋਖ਼ ਸਿੰਘ, ਗੁਰਮੀਤ ਸਿੰਘ,ਪਰਮਿੰਦਰ ਸਿੰਘ ਹੈਪੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ ।