ਐਨ.ਐਚ.ਐਮ.ਮੁਲਾਜਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ ਹੱਲਾ -ਬੋਲ ਹੜਤਾਲ ਜਾਰੀ
ਪਠਾਨਕੋਟ 17 ਨਵੰਬਰ (ਬਿਊਰੋ) : ਐਨ.ਐਚ.ਐਮ.ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ ਹਲਾ -ਬੋਲ ਹੜਤਾਲ ਕੀਤੀ ਗਈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਪੰਕਜ ਕੁਮਾਰ ਨੇ ਦੱਸਿਆ ਕਿ ਕੱਲ ਉਪ ਮੁੱਖ ਮੰਤਰੀ , ਸਿਹਤ ਮੰਤਰੀ ਮੰਤਰੀ ਓ ਪੀ ਸੋਨੀ ਪੰਜਾਬ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਵਲੋਂ ਕਿਹਾ ਗਿਆ ਹੈ ਕਿ 2 ਦਿਨਾਂ ਦੇ ਅੰਦਰ-ਅੰਦਰ ਐਨ.ਐਚ.ਐਮ.ਮੁਲਾਜ਼ਮਾਂ ਨੂੰ “The Punjab Protection and Regularization of Contractual Employees Bill 2021 ਵਿੱਚ ਸ਼ਾਮਿਲ ਕਰਨ ਲਈ ਫਾਇਲ ਭੇਜ ਦਿੱਤੀ ਜਾਵੇਗੀ । ਐਨ.ਐਚ.ਐਮ.ਮੁਲਾਜ਼ਮਾਂ ਵਲੋਂ ਕਿਹਾ ਗਿਆ ਕਿ ਸਰਕਾਰ ਹਰ ਵਾਰ ਇਸ ਤਰ੍ਹਾਂ ਦੇ ਲਾਰੇ ਲਾ ਕੇ ਕਰੋਨਾ ਯੋਧਿਆ ਨਾਲ ਧੋਖਾ ਕਰ ਰਹੀ ਹੈ। ਇਸ ਲਈ ਇਸ ਲਈ ਐਨ.ਐਚ.ਐਮ. ਪੰਜਾਬ ਦੇ ਸਮੂਹ ਮੁਲਾਜਮਾਂ ਵਲੋਂ ਹੜਤਾਲ ਉਦੋਂ ਤੱਕ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਸਰਕਾਰ ਗਵਾਂਡੀ ਰਾਜ ਰਾਜਸਥਾਨ : ਆਂਦਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਤਮਿਲਨਾਡੂ ਦੀਆਂ ਸਰਕਾਰਾਂ ਵਾਂਗ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਮੁਲਜ਼ਮਾਂ ਨੂੰ ਰੈਗੂਲਰ ਜਾਂ ਹਰਿਆਣਾ ਸਰਕਾਰ ਵਾਂਗ ਪੂਰੀਆਂ ਤਨਖਾਹਾਂ ਦੇ ਕੇ ਕੋਰੋਨਾ ਯੋਧਿਆ ਦਾ ਮਾਨ-ਸਨਮਾਨ ਨਹੀਂ ਕਰਦੀ । ਇਸ ਮੌਕੇ ਤੇ ਡਾ. ਵਿਮੁਕਤ ਸ਼ਰਮਾ ਸੀ.ਐਚ.ਓ. ਨੇ ਕਿਹਾ ਕਿ ਸਰਕਾਰ ਨੂੰ 36000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ ਬਿੱਲ ਵਿੱਚ ਤੁਰੰਤ ਤਬਦੀਲੀ ਕਰਕੇ ਐਨ.ਐਚ.ਐਮ.ਮੁਲਾਜਮਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਅਮਨਦੀਪ ਸਿੰਘ ਪ੍ਰੀਆ ਮਹਾਜਨ, ਦਿਪਿਕਾ ਸ਼ਰਮਾ, ਮਿਨਾਕਸ਼ੀ, ਜਤਿਨ ਕੁਮਾਰ, ਅਰਜੁਨ ਸਿੰਘ, ਰਵੀ ਕੁਮਾਰ, ਕਰਨਵੀਰ ਸਿੰਘ, ਪਾਰਸ ਸੈਣੀ, ਸ਼ਿਵ ਕੁਮਾਰ ਆਦਿ ਹਾਜਰ ਸਨ।