ਐਨ.ਐਚ.ਐਮ.ਮੁਲਾਜਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ ਹੱਲਾ -ਬੋਲ ਹੜਤਾਲ ਤੀਸਰੇ ਦਿਨ ਵੀ ਜਾਰੀ
ਸਰਕਾਰ ਲਾਰੇ ਲੱਪੇ ਲਾ ਕੇ ਕਰੋਨਾ ਯੋਧਿਆਂ ਨਾਲ ਮਜ਼ਾਕ ਕਰ ਰਹੀ ਹੈ : ਪ੍ਰਧਾਨ ਪੰਕਜ਼ / ਅਮਨਦੀਪ
ਪਠਾਨਕੋਟ 18 ਨਵੰਬਰ ( ਬਿਊਰੋ) ਐਨ.ਐਚ.ਐਮ.ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਹਲਾ -ਬੋਲ ਹੜਤਾਲ ਤੀਸਰੇ ਦਿਨ ਵੀ ਜਾਰੀ ਰਹੀ ਅਤੇ ਕੰਮ ਪੂਰੀ ਤਰ੍ਹਾਂ ਠੱਪ ਰੱਖਿਆ । ਹੜਤਾਲੀ ਮੁਲਾਜ਼ਮਾਂ ਵੱਲੋਂ ਸਿਵਲ ਹਸਪਤਾਲ ਦੀ ਗਰਾਊਂਡ ਵਿੱਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਹੱਥਾਂ ਵਿਚ ਤਖਤੀਆਂ ਫੜ ਕੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ. ਸੁਰਿੰਦਰ ਪਾਲ (ਆਰ.ਐਨ.ਟੀ.ਸੀ.ਪੀ) ਆਗੂ ਨੇ ਦੱਸਿਆ ਕਿ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਵੀਡਿਓ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਕਿਹਾ ਸਿਹਤ ਵਿਭਾਗ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਦਾ ਮਸ਼ਲਾ 2-4 ਦਿਨਾਂ ਦੇ ਅੰਦਰ-ਅੰਦਰ ਹੱਲ ਕਰ ਦਿੱਤਾ ਜਾਵੇਗਾ, ਪਰ ਹੁਣ ਮੁਲਾਜਮ ਸਰਕਾਰ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿੱਚ ਨਹੀਂ ਆਉਣਗੇ ਅਤੇ ਆਪਣਾ ਸੰਘਰਸ਼ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਸਰਕਾਰ ਸਾਨੂੰ ਪੱਕੇ ਨਹੀਂ ਕਰਦੀ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਪਠਾਨਕੋਟ ਪੰਕਜ ਕੁਮਾਰ ਵਲੋਂ ਕਿਹਾ ਗਿਆ ਕਿ ਸਰਕਾਰ ਹਰ ਵਾਰ ਇਸ ਤਰ੍ਹਾਂ ਦੇ ਲਾਰੇ ਲਾ ਕੇ ਕਰੋਨਾ ਯੋਧਿਆ ਨਾਲ ਧੋਖਾ ਕਰ ਰਹੀ ਹੈ। ਇਸ ਲਈ ਇਸ ਲਈ ਐਨ.ਐਚ.ਐਮ. ਪੰਜਾਬ ਦੇ ਸਮੂਹ ਮੁਲਾਜਮਾਂ ਵਲੋਂ ਹੜਤਾਲ ਉਦੋਂ ਤੱਕ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਸਰਕਾਰ ਗਵਾਂਡੀ ਰਾਜ ਰਾਜਸਥਾਨ : ਆਂਦਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਤਮਿਲਨਾਡੂ ਦੀਆਂ ਸਰਕਾਰਾਂ ਵਾਂਗ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਮੁਲਜ਼ਮਾਂ ਨੂੰ ਰੈਗੂਲਰ ਜਾਂ ਹਰਿਆਣਾ ਸਰਕਾਰ ਵਾਂਗ ਪੂਰੀਆਂ ਤਨਖਾਹਾਂ ਦੇ ਕੇ ਕੋਰੋਨਾ ਯੋਧਿਆ ਦਾ ਮਾਨ-ਸਨਮਾਨ ਨਹੀਂ ਕਰਦੀ । ਇਸ ਮੌਕੇ ਤੇ ਡਾ. ਵਿਮੁਕਤ ਸ਼ਰਮਾ ਸੀ.ਐਚ.ਓ. ਨੇ ਕਿਹਾ ਕਿ ਸਰਕਾਰ ਨੂੰ 36000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ ਬਿੱਲ ਵਿੱਚ ਤੁਰੰਤ ਤਬਦੀਲੀ ਕਰਕੇ ਐਨ.ਐਚ.ਐਮ.ਮੁਲਾਜਮਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਅਮਨਦੀਪ ਸਿੰਘ ਪ੍ਰੀਆ ਮਹਾਜਨ, ਪ੍ਰਗਟ ਸਿੰਘ, ਪ੍ਰਵੇਸ਼ ਕੁਮਾਰੀ, ਪੂਜਾ,ਦੀਪਿਕਾ ਸ਼ਰਮਾ, ਮਿਨਾਕਸ਼ੀ, ਜਤਿਨ ਕੁਮਾਰ, ਅਰਜੁਨ ਸਿੰਘ, ਰਵੀ ਕੁਮਾਰ, ਕਰਨਵੀਰ ਸਿੰਘ, ਪਾਰਸ ਸੈਣੀ, ਸ਼ਿਵ ਕੁਮਾਰ ਆਦਿ ਹਾਜਰ ਸਨ।