ਦਸੂਹਾ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ. ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਵਿਖੇ ‘ਲੇਖ ਲਿੱਖਣ’ ਅਤੇ ‘ਪੋਸਟਰ ਬਣਾਉਣ’ ਦੇ ਮੁਕਾਬਲੇ ਕਾਲਜ ਦੇ ਸ਼੍ਰੀਮਤੀ ਮੰਜੂਲਾ ਸੈਣੀ ਫੈਸ਼ਨ ਡਿਜ਼ਾਈਨ ਵਿਭਾਗ ਵਿੱਚ ਕਰਵਾਏ ਗਏ। ਕਾਲਜ ਦੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੇ ਹਰ ਵਿਭਾਗ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਕਾਲਜ ਦੇ ਡਾਇਰੈਕਟਰ ਡਾ. ਮਾਨਵ ਸੈਣੀ ਜੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ – ‘ਲੇਖ ਲਿੱਖਣ’ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਪਰੋਤਸਾਹਿਤ ਕਰਨ ਦੇ ਲਈ ਪਹੁੰਚੇ। ਹਰ ਡੀਪਾਰਟਮੈਂਟ ਦੇ ਵਿਦਿਆਥੀਆਂ ਨੇ ਆਪਣੇ ਵਿਭਾਗ ਦੀ ਨੁਮਾਇੰਦਗੀ ਕਰਦਿਆਂ ਬਿਹਤਰੀਨ ਪ੍ਰਦਰਸ਼ਨ ਕੀਤਾ। ਲੇਖ ਲਿੱਖਣ ਦੀ ਪ੍ਰਤੀਯੋਗਿਤਾ ਦੌਰਾਨ ਆਈ.ਟੀ. ਵਿਭਾਗ ‘ਬਾਜ਼’ ਦੀ ਨੁਮਾਇੰਦਗੀ ਰੋਹਿਤ, ਮੈਨੇਜਮੈਂਟ ਵਿਭਾਗ ‘ਰੌਣਕ’ ਦੀ ਨੁਮਾਇੰਦਗੀ ਪੂਨਮ ਨੇ ਅਤੇ ਸਾਇੰਸ ਵਿਭਾਗ ‘ਸ਼ਾਈਨਰ’ ਦੀ ਨੁਮਾਇੰਦਗੀ ਗਗਨਦੀਪ ਕੌਰ ਨੇ ਕੀਤੀ। ਵਧੇਰੇ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਡਾ. ਮਾਨਵ ਸੈਣੀ ਜੀ ਨੇ ਦਸਿਆ ਕਿ – ‘ਪੋਟਰ ਬਣਾਉਣ’ ਵਿੱਚ ਹਰ ਡੀਪਾਰਟਮੈਂਟ ਦੇ ਵਿਦਿਆਥੀਆਂ ਨੇ ਆਪਣੇ ਵਿਭਾਗ ਦੀ ਨੁਮਾਇੰਦਗੀ ਕਰਦਿਆਂ ਬਿਹਤਰੀਨ ਪ੍ਰਦਰਸ਼ਨ ਕੀਤਾ। ਪ੍ਰਤੀਯੋਗਿਤਾ ਦੌਰਾਨ ਆਈ.ਟੀ. ਵਿਭਾਗ ‘ਬਾਜ਼’ ਦੀ ਨੁਮਾਇੰਦਗੀ ਹਰਮਨਦੀਪ ਸਿੰਘ ਨੇ, ਮੈਨੇਜਮੈਂਟ ਵਿਭਾਗ ‘ਰੌਣਕ’ ਦੀ ਨੁਮਾਇੰਦਗੀ ਹਰਪ੍ਰੀਤ ਕੌਰ ਨੇ, ਸਾਇੰਸ ਵਿਭਾਗ ‘ਸ਼ਾਈਨਰ’ ਦੀ ਨੁਮਾਇੰਦਗੀ ਅਨੁਸ਼ ਨੇ, ਅਤੇ ਫੈਸ਼ਨ ਡਿਜ਼ਾਇਨਿੰਗ ‘ਝੂਮਰ’ ਦੀ ਨੁਮਾਇੰਦਗੀ ਲਖਵੀਰ ਕੌਰ ਨੇ ਕੀਤੀ। ਮੁਕਾਬਲੇ ਦੌਰਾਨ ਸਾਰੇ ਵਿਦਿਆਰਥੀਆਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਅੰਤ ਵਿੱਚ ਵਿਜੇਤਾ ਬਾਰੇ ਦਸਦੇ ਹੋਏ ਡਾਇਰੈਕਟ ਡਾ.ਮਾਨਵ ਸੈਣੀ ਜੀ ਨੇ ਦਸਿਆ ਕਿ ‘ਲੇਖ ਲਿੱਖਣ’ ਵਾਲੀ ਪ੍ਰਤੀਯੋਗਿਤਾ ਵਿੱਚ ਆਈ.ਟੀ.ਵਿਭਾਗ ਦੇ ਵਿਦਿਆਰਥੀ ਰੋਹਿਤ ਇਸ ਪ੍ਰਤਿਯੋਗਿਤਾ ਦਾ ਵਿਜੇਤਾ ਰਿਹਾ ਅਤੇ ‘ਪੋਸਟਰ ਬਣਾਉਣਾ’ ਦੇ ਪ੍ਰੀਯੋਗਿਤਾ ਵਿੱਚ ਸਾਇੰਸ ਵਿਭਾਗ ਦੇ ਅਨੂਸ਼ ਪਹਿਲੇ ਸਥਾਨ ਤੇ ਰਹੇ। ਇਸ ਮੌਕੇ ਤੇ ਡਾ. ਮਾਨਵ ਸੈਣੀ ਨੇ ਸਾਰੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤਿਯੋਗਿਤਾਵਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਹੀ ਲਾਭਕਾਰੀ ਹੁੰਦੀਆਂ ਹਨ। ਉਹਨਾਂ ਸਾਰੀਆਂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਕਲਾ ਅਤੇ ਸੰਸਕ੍ਰਿਤਿਕ ਗਤਿਵਿਧੀਆਂ ਵਿੱਚ ਭਾਗ ਲੈਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਐਚ.ਓ.ਡੀ. ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਕੇ.ਐਮ.ਐਸ. ਕਾਲਜ ਸਿਰਫ਼ ਗਿਆਨ ਦਾ ਕੇਂਦਰ ਹੀ ਨਹੀਂ, ਸਗੋਂ ਇੱਕ ਐਸਾ ਮੰਚ ਹੈ ਜਿੱਥੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ, ਸੰਸਕ੍ਰਿਤਿਕ ਜੁੜਾਅ ਅਤੇ ਆਤਮ-ਵਿਕਾਸ ਦੇ ਮੌਕੇ ਮਿਲਦੇ ਹਨ। ਅਜਿਹੀਆਂ ਪ੍ਰਤੀਯੋਗਿਤਾਵਾਂ ਨੌਜਵਾਨਾਂ ਵਿੱਚ ਹੁਨਰ ਨੂੰ ਉਜਾਗਰ ਕਰਨ ਦੇ ਮੌਕਿਆਂ ਦੇ ਨਾਲ – ਨਾਲ ਉਹਨਾਂ ਵਿੱਚ ਸਹਿਯੋਗ, ਟੀਮ ਵਰਕ ਅਤੇ ਭਾਰਤੀ ਪਰੰਪਰਾਵਾਂ ਲਈ ਮਾਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਇਸ ਮੌਕੇ ਤੇ ਜੇਤੂ ਟੀਮ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਿਦਆਰਥੀਆਂ ਤੋਂ ਇਲਾਵਾ ਐਚ.ਓ.ਡੀ ਡਾ. ਰਾਜੇਸ਼ ਕੁਮਾਰ ਅਤੇ ਸਟਾਫ਼ ਮੈਂਬਰ ਸੋਨਮ ਸਲਾਰੀਆ, ਅਮਨਪ੍ਰੀਤ ਕੌਰ, ਮਨਜੀਤ, ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਲਖਵਿੰਦਰ ਕੌਰ, ਵੀਨਸ ਅਤੇ ਰਜਨੀ ਬਾਲਾ ਹਾਜ਼ਰ ਸਨ।








