ਗੜ੍ਹਦੀਵਾਲਾ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਕਮਰਸ ਵਿਭਾਗ ਵੱਲੋਂ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ, ਆਈ. ਕਿਊ. ਏ.ਸੀ. ਅਤੇ ਆਈ.ਆਈ. ਸੀ. ਦੇ ਸਹਿਯੋਗ ਨਾਲ ‘ਇਨੋਵੇਟਿਵ ਪਾਥਵੇਜ਼ ਫ਼ਾਰ ਸਸਟੇਨੇਬਲ ਫਿਊਚਰ’ ਵਿਸ਼ੇ ਉੱਪਰ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਡਾ. ਜਨਦੀਪ ਸਿੰਘ (ਐਸੋਸੀਏਟ ਪ੍ਰੋਫ਼ੈਸਰ, ਵਿਭਾਗ ਕਮਿਸਟਰੀ, ਐਲ.ਪੀ.ਯੂ.) ਨੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ ਅਤੇ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੇ ਸੀ. ਈ. ਓ. ਸ਼੍ਰੀਮਾਨ ਸਮਰੱਥ ਸ਼ਰਮਾ ਨੇ ਸਸਟੇਨੇਬਿਲਟੀ ਉੱਪਰ ਪੇ੍ਰਣਾ-ਪੂਰਵਕ ਲੈਕਚਰ ਦਿੱਤਾ । ਇਸ ਮੌਕੇ ਤੇ ਵੱਖ- ਵੱਖ ਕਾਲਜਾਂ ਦੇ ਵਿਸ਼ੇ ਮਾਹਰਾਂ ,ਅਧਿਆਪਕ ਸਾਹਿਬਾਨਾਂ ਅਤੇ ਵਿਦਿਆਰਥੀਆਂ ਵੱਲੋਂ ਖੋਜ ਪੱਤਰ ਪ੍ਰਸਤੁਤ ਕੀਤੇ ਗਏ । ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਮਰਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਣਗੇ । ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਗਿਆਨ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ। ਅੰਤ ਵਿੱਚ ਮੈਡਮ ਡਾ. ਹਰਪ੍ਰੀਤ ਕੌਰ ਨੇ ਇਸ ਸੈਮੀਨਾਰ ਦੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
 
				








 
 
							 
							 
							 
							