ਕਰਾਟੇ ਖੇਡ ਅਜੋਕੇ ਸਮੇ ਦੀ ਮੁੱਖ ਲੋੜ : ਭਲਵਾਨ ਜਾਡਲਾ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) : ਬੀਤੇ ਦਿਨੀ ਕਰਾਟੇ ਫੈਂਡਰੇਸ਼ਨ ਨਵਾਂਸ਼ਹਿਰ ਵਲੋਂ ਸੂਬਾ ਪੱਧਰੀ ਸ਼ਹਿਦ ਭਗਤ ਸਿੰਘ ਓਪਨ ਕਰਾਟੇ ਕੱਪ ਕਰਵਾਇਆ ਗਿਆ। ਜਿਸ ਵਿਚ ਲੱਗਭਗ 200 ਦੇ ਕਰੀਬ ਖਿਡਾਰੀਆਂ ਨੇ ਹਿਸਾ ਲਿਆ, ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਬੀ ਸੀ ਵਿੰਗ ਦੋਆਬਾ ਜੋਨ ਦੇ ਪ੍ਰਧਾਨ ਤੇ ਪੀ ਏ ਸੀ ਮੈਂਬਰ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਮੁੱਖ ਮਹਿਮਾਨ ਵਜੋਂ ਪਹੁੰਚੇ ਉਹਨਾਂ ਆਪਣੇ ਵਿਚਾਰ ਪੇਸ਼ ਕਰਦੇ ਕਿਹਾ ਕੇ ਕਰਾਟੇ ਖੇਡ ਅਜੋਕੇ ਸਮੇ ਦੀ ਮੁੱਖ ਲੋੜ ਹੈ ਸਮਾਜ ਵਿਚ ਅਜੋਕੇ ਸਮੇ ਵਿਚ ਫੈਲੀਆਂ ਕੁਰੀਤੀਆਂ ਤੋਂ ਬਚਣ ਲਈ ਕਰਾਟੇ ਖੇਡ ਸਾਨੂੰ ਆਤਮ ਰੱਖਿਆ ਪ੍ਰਦਾਨ ਕਰਦੀ ਹੈ ਉਹਨਾਂ ਫੇਡਰੇਸ਼ਨ ਨੂੰ ਆਪਣੇ ਵਲੋਂ ਹਮੇਸ਼ਾ ਸਹਿਜੋਗ ਕਰਦੇ ਰਹਿਣ ਦੀ ਗੱਲ ਕਹੀ ਅਤੇ ਮਾਪਿਆਂ ਅਪੀਲ. ਨੂੰ ਕੀਤੀ ਕੇ ਬੱਚਿਆਂ ਨੂੰ ਕਰਾਟੇ ਖੇਡ ਨਾਲ ਜੋੜਿਆ ਜਾਵੇ ਇਸ ਮੌਕੇ ਤੇ ਜਨਰਲ ਸਕੱਤਰ ਰਾਮ ਕੁਮਾਰ ਨੇ ਦੱਸਿਆ ਕੇ ਕਰਾਟੇ ਖੇਡ ਵਰਗ ਵਿਚ ਅਰੁਣ ਰਿਸ਼ਤ, ਮਾਨਵ ਕੁਮਾਰ, ਅਰਸ਼ਪ੍ਰੀਤ ਕੌਰ, ਸਿਮਰਨਜੀਤ ਬਨਵੈਤ, ਆਰੂਸ਼ੀ, ਦਿਵਾਨਸ਼ੀ ਗੁਲਾਟੀ, ਹਰਲੀਨ ਕੌਰ, ਆਦਿ ਖਿਡਾਰੀਆਂ ਨੇ ਉੱਚ ਪੱਧਰੀ ਇਨਾਮ ਜਿਤੇ ਇਸ ਮੌਕੇ ਕੇ ਨਰੋਆ ਪੰਜਾਬ ਦੇ ਸੀਨੀਅਰ ਆਗੂ ਸਨੀ ਸਿੰਘ ਜਾਫ਼ਾਰਪੁਰ, ਜੋਬਨ ਸਿੰਘ ਮੀਰਪੁਰ ਸੀਨੀਅਰ ਮੀਤ ਪ੍ਰਧਾਨ ਦੋਆਬਾ ਜੋਨ, ਸਾਹਿਲ ਜਾਡਲਾ ਰਾਸ਼ਟਰੀ ਵਿਜੇਤਾ, ਡਾ ਰਵਿੰਦਰ ਕਾਰਾ ਚੇਅਰਮੈਨ, ਅਜਾਇਬ ਸਿੰਘ ਮੀਤ ਪ੍ਰਧਾਨ, ਚਰਨ ਕੁਮਾਰ ਸਕੱਤਰ, ਸੁਖਵਿੰਦਰ ਸਿੰਘ,ਗੁਰਮੁਖ ਸਿੰਘ ਪ੍ਰੈਸ ਸਕੱਤਰ, ਅਸ਼ੋਕ ਕੁਮਾਰ, ਗੁਰਦੀਪ ਕੌਰ, ਰੇਸ਼ਮ ਬਹਾਦਰ, ਰਿੰਕੂ ਕੁਮਾਰ, ਕਰਨ ਕੁਮਾਰ, ਹੇਮਲਤਾ, ਸੁਨੀਲ ਕੁਮਾਰ, ਹਰਦੀਪ ਕੁਮਾਰ, ਅਰੁਣ ਕੁਮਾਰ ਪ੍ਰਭਜੋਤ ਸਿੰਘ, ਹਰਪ੍ਰੀਤ ਸਿੰਘ, ਆਦਿ ਹਾਜਰ ਸਨ








