Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 5 ਨਕਾਬਪੋਸ਼ਾਂ ਨੇ ਇੱਕ ਘਰ ਚ ਦਾਖਲ ਹੋਕੇ ਪਤੀ-ਪਤਨੀ ਨੂੰ ਤੇਜ ਹਥਿਆਰਾਂ ਨਾਲ ਕੀਤਾ ਜਖਮੀ, ਲੱਖਾਂ ਦੀ ਨਕਦੀ..

5 ਨਕਾਬਪੋਸ਼ਾਂ ਨੇ ਇੱਕ ਘਰ ਚ ਦਾਖਲ ਹੋਕੇ ਪਤੀ-ਪਤਨੀ ਨੂੰ ਤੇਜ ਹਥਿਆਰਾਂ ਨਾਲ ਕੀਤਾ ਜਖਮੀ, ਲੱਖਾਂ ਦੀ ਨਕਦੀ..

ਟਾਂਡਾ / ਦਸੂਹਾ (ਚੌਧਰੀ) 

5 ਨਕਾਬਪੋਸ਼ਾਂ ਨੇ ਇੱਕ ਘਰ ਚ ਦਾਖਲ ਹੋਕੇ ਪਤੀ-ਪਤਨੀ ਨੂੰ ਤੇਜ ਹਥਿਆਰਾਂ ਨਾਲ ਕੀਤਾ ਜਖਮੀ, ਲੱਖਾਂ ਦੀ ਨਕਦੀ, ਡਾਲਰ, ਯੂਰੋ ਤੇ ਗਹਿਣੇ ਲੁੱਟ ਕੇ ਹੋਏ ਫਰਾਰ 

2 ਅਕਤੂਬਰ : ਬੀਤੀ ਸ਼ਨੀਵਾਰ ਰਾਤ ਪਿੰਡ ਗਿਲਜੀਆਂ ਵਿਖੇ 5 ਅਣਪਛਾਤੇ ਲੁਟੇਰਿਆਂ ਇੱਕ ਘਰ ਅੰਦਰ ਦਾਖਲ ਹੋ ਕੇ ਤੇ ਤੇਜ ਹਥਿਆਰ ਨਾਲ ਪਤੀ-ਪਤਨੀ ਨੂੰ ਜਖਮੀ ਕਰਕੇ ਲੱਖਾਂ ਰੁਪਏ ਦੀ ਨਕਦੀ,ਡਾਲਰ, ਯੂਰੋ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਹੋ ਦਾ ਸਮਾਚਾਰ ਮਿਲਿਆ ਹੈ। ਜਖਮੀਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਖਮੀਆਂ ਦੀ ਪਛਾਣ ਪਤੀ ਪਤਨੀ ਬਲਵਿੰਦਰ ਸਿੰਘ ਪੁੱਤਰ ਭੁੱਲਾ ਸਿੰਘ ਅਤੇ ਰਾਜ ਕੌਰ ਵਜੋਂ ਹੋਈ ਹੈ|ਨਕਾਬਪੋਸ਼ ਲੁਟੇਰਿਆਂ ਨੇ ਅੱਧੀ ਰਾਤ 1.30 ਵਜੇ ਦੇ ਕਰੀਬ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਲੁਟੇਰੇ ਲਗਭਗ ਡੇਢ ਘੰਟਾ ਘਰ ਦੇ ਅੰਦਰ ਰਹੇ। ਲੁਟੇਰਿਆਂ ਤੇਜ਼ਧਾਰ ਹਥਿਆਰਾ ਅਤੇ ਲੋਹੇ ਦੀ ਰਾਡ ਨਾਲ ਦਰਵਾਜੇ ਤੋੜੇ ਅਤੇ ਅੰਦਰ ਮੌਜੂਦ ਬਲਵਿੰਦਰ ਸਿੰਘ ਅਤੇ ਉਸਦੀ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਨਾਲ  ਜਖਮੀ ਕਰ ਦਿੱਤਾ ਅਤੇ ਉਨ੍ਹਾਂ ਦੀ ਨੂੰਹ ਦਵਿੰਦਰ ਕੌਰ ਨਾਲ ਮਾਰਕੁਟਾਈ ਕੀਤੀ ਜਦਕਿ ਬਲਵਿੰਦਰ ਸਿੰਘ ਦੇ ਭਰਾ ਸਤਪਾਲ ਸਿੰਘ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ । ਨੂੰਹ ਦਵਿੰਦਰ ਕੌਰ ਨੇ ਦੱਸਿਆ ਕਿ ਲੁਟੇਰੇ ਘਰ ਵਿੱਚੋ ਲਗਭਗ 7 ਲੱਖ 50 ਰੁਪਏ ਦੀ ਨਕਦੀ,55 ਸੌ ਅਮਰੀਕੀ ਡਾਲਰ ,800 ਯੂਰੋ ਕਰੰਸੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਵਾਰਦਾਤ ਦੀ ਸੂਚਨਾ ਮਿਲਣ ਤੇ ਡੀਐੱਸਪੀ.ਟਾਂਡਾ ਕੁਲਵੰਤ ਸਿੰਘ ਅਤੇ ਐਡੀਸ਼ਨਲ ਐੱਸਐੱਚਓ.ਪਰਵਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਬਰਾਂ ਦੇ ਬਿਆਨ ਕਲਮਬੰਦ ਕੀਤੇ ਤੇ ਲੁਟੇਰਿਆਂ ਦੀ ਭਾਲ ਸ਼ੂਰੂ ਕਰ ਦਿੱਤੀ ਹੈ।