ਹੁਸ਼ਿਆਰਪੁਰ : (PPT BUREAU) ਜ਼ਿਲ੍ਹਾ ਜਲੰਧਰ ਦੇ ਨਵੇਂ DPRO ਕਮਲਜੀਤ ਪਾਲ ਨੇ ਅੱਜ ਕਾਰਜਭਾਰ ਸੰਭਾਲਿਆ। ਜਲੰਧਰ ਦੇ ਲੋਕ ਸੰਪਰਕ ਅਧਿਕਾਰੀ ਕਮਲਜੀਤ ਪਾਲ ਨੇ ਜ਼ਿਲ੍ਹੇ ਦੇ ਸਾਰੇ ਮੀਡਿਆ ਕਰਮੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਦਸ ਦੇਈਏ ਕਿ ਕੁਝ ਦਿਨ ਪਹਿਲਾਂ ਕਮਲਜੀਤ ਪਾਲ ਦਾ ਤਬਾਦਲਾ ਹੋਸ਼ਿਆਰਪੂਰ ਤੋਂ ਜਲੰਧਰ ਹੋਇਆ। ਬੀਤੇ ਦਿਨ ਦੁਪਹਿਰ ਤੋਂ ਬਾਅਦ ਜਲੰਧਰ ਵਿਖੇ ਬਤੌਰ ਉਹਨਾਂ ਨੇ DPRO ਦਾ ਕਾਰਜਭਾਰ ਸੰਭਾਲਿਆ । ਇਸਦੇ ਨਾਲ ਹੀ ਦਸ ਦੇਈਏ ਕਿ ਲੰਬੇ ਸਮੇਂ ਤੋਂ ਪੱਤਰਕਾਰਿਤਾ ਨਾਲ ਜੁੜੇ ਕਮਲਜੀਤ ਪਾਲ ਦੁਆਰਾ ਅੰਗਰੇਜ਼ੀ ਅਤੇ ਪੰਜਾਬੀ ਅਖਬਾਰਾਂ ਵਿਚ ਕੰਮ ਕੀਤਾ ਹੈ। ਉਸਦੇ ਬਾਅਦ ਉਹ ਬਤੌਰ DPRO ਅੰਮ੍ਰਿਤਸਰ, ਹੋਸ਼ਿਆਰਪੂਰ ਤੇ ਬਠਿੰਡਾ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਥੇ ਕਾਰਜਭਾਰ ਸੰਭਾਲਣ ਤੋਂ ਬਾਅਦ ਕਮਲਜੀਤ ਪਾਲ ਨੇ ਕਿਹਾ ਕਿ ਜਲੰਧਰ ‘ਮੀਡਿਆ ਹੱਬ’ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜਲੰਧਰ ਦਾ ਮੀਡਿਆ ਬਹੁਤ ਹੀ ਕੋ-ਅਪ੍ਰੇਟਿਵ ਹੈ। ਉਹਨਾਂ ਵੱਲੋਂ ਜਲੰਧਰ ਦੇ ਮੀਡਿਆ ਕਰਮੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ।…

*ਕਮਲਜੀਤ ਪਾਲ ਨੇ ਜਲੰਧਰ ਦੇ ਨਵੇਂ DPRO ਵਜੋਂ ਕਾਰਜਭਾਰ ਸੰਭਾਲਿਆ…*
- Post published:November 24, 2021
You Might Also Like

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੌਮੀ ਲੋਕ ਅਦਾਲਤ ਸਬੰਧੀ ਵੱਖ-ਵੱਖ ਮੀਟਿੰਗਾਂ

ਸੀ.ਜੇ.ਐਮ ਅਪਰਾਜਿਤਾ ਜੋਸ਼ੀ ਨੇ ਨਵੇਂ ਪੈਨਲ ਐਡਵੋਕੇਟਾਂ ਨਾਲ ਕੀਤੀ ਪਲੇਠੀ ਮੀਟਿੰਗ

ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ‘ਚ ਕਰਵਾਇਆ ਸਾਈਕਲਿੰਗ ਰੇਸ ਮੁਕਾਬਲਾ

ਕਮਿਸ਼ਨਰੇਟ ਪੁਲਿਸ ਨੇ 1.14 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸੁਲਝਿਆ
