ਗੜ੍ਹਦੀਵਾਲਾ (ਚੌਧਰੀ)
5 ਜੂਨ : ਸਥਾਨਕ ਕੇ ਆਰ ਕੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲਾ ਵਿਚ ਵਿਸ਼ਵ ਵਾਤਾਵਰਣ ਮਨਾਇਆ ਗਿਆ। ਜਿਸ ਵਿੱਚ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਦੀਪਕ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਸਕੂਲ ਪ੍ਰਿੰਸੀਪਲ ਤਰਸੇਮ ਸਿੰਘ ਨੇ ਵਿਦਿਆਰਥੀਆ ਨੂੰ ਵਾਤਾਵਰਣ ਪ੍ਰਤੀ ਆ ਰਹੀਆਂ ਮੁਸ਼ਕਿਲਾਂ ਵਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆ ਨੂੰ ਕਿਹਾ ਕਿ ਜੇਕਰ ਕਿਸੇ ਸਮੱਸਿਆ ਦਾ ਹੱਲ ਕਰਨਾ ਹੈ ਤਾਂ ਉਸ ਵਾਰੇ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਇਸ ਕਰਕੇ ਸਾਰੇ ਵਿਸ਼ਵ ਵਿਚ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ।ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਲਈ ਸੌਂਹ ਵੀ ਚੁਕਾਈ ਗਈ ਅਤੇ ਦੀਪਕ ਜੈਨ ਨੇ ਸਕੂਲ ਕੈਂਪਸ ਵਿਚ ਨਿਮ ਦਾ ਪੌਦਾ ਲੱਗਾ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਅਸ਼ੋਕ ਕੁਮਾਰ, ਸੰਦੀਪ ਕੁਮਾਰ,ਮੈਡਮ ਪ੍ਰਿਆ,ਮੈਡਮ ਕੀਰਤੀ ਪਾਲ, ਪਰਮਜੀਤ ਕੌਰ, ਪੂਜਾ ਰਾਣੀ,ਹਰਮਿੰਦਰ ਕੌਰ, ਮਨਕਿਰਨਜੀਤ ਕੌਰ ਸਹਿਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
 
				








 
 
							 
							 
							 
							