Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ‘ਦਿਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ‘ਦਿਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਗੜ੍ਹਦੀਵਾਲਾ 18 ਅਕਤੁਬਰ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਦਿਵਾਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਹ ਤਿਉਹਾਰ ਜਮਾਤ ਨਰਸਰੀ ਤੋਂ ਲੈ ਕੇ ਜਮਾਤ ਬਾਰਵੀ ਤੱਕ ਦੇ ਵਿਦਿਆਰਥੀਆਂ ਦੇ ਵਿੱਚ ਮਨਾਇਆ ਗਿਆ ਸੀ ਇਸ ਸਮੇਂ ਸਕੂਲ ਦੇ ਸਾਰੇ ਅਧਿਆਪਕ ਸਾਹਿਬਾਨ ਵੀ ਸ਼ਾਮਿਲ ਸਨ।

ਜਮਾਤ ਨਰਸਰੀ ਤੋਂ ਲੈ ਕੇ ਦੂਸਰੀ ਤੱਕ ਦੇ ਵਿਦਿਆਰਥੀਆਂ ਦੇ ਵਿੱਚ ਦਿਵਾਲੀ ਦਾ ਤਿਉਹਾਰ ਬੜੀ ਹੀ ਖੁਸ਼ੀ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀ ਰੰਗ- ਬਿਰੰਗੇ ਕੱਪੜੇ ਪਾ ਕੇ ਆਏ ਹੋਏ ਸਨ, ਉਹਨਾਂ ਵਿੱਚੋਂ ਕੁਝ ਵਿਦਿਆਰਥੀ ਰਾਮ ਜੀ, ਸੀਤਾ ਜੀ ਅਤੇ ਹਨੂਮਾਨ ਜੀ ਬਣੇ ਹੋਏ ਸਨ। ਸਾਰੇ ਵਿਦਿਆਰਥੀਆਂ ਨੂੰ ਅਧਿਆਪਕ ਸਾਹਿਬਾਨਾਂ ਨੇ ਰਮਾਇਣ ਵੀ ਦਿਖਾਈ ਅਤੇ ਅੰਤ ਵਿੱਚ ਉਹਨਾਂ ਨੂੰ ਮਿਠਾਈ ਅਤੇ ਟੋਫੀਆਂ ਦਿੱਤੀਆਂ ।ਸਾਰੇ ਵਿਦਿਆਰਥੀ ਇਸ ਮੌਕੇ ਦੇ ਬਹੁਤ ਹੀ ਖੁਸ਼ ਸਨ।

ਇਸ ਤੋਂ ਇਲਾਵਾ ਜਮਾਤ ਤੀਸਰੀ ਤੋਂ ਲੈ ਕੇ ਬਾਰਵੀਂ ਦੇ ਵਿਦਿਆਰਥੀਆਂ ਵੱਲੋਂ ਵੀ ਦਿਵਾਲੀ ਦੇ ਤਿਉਹਾਰ ਨੂੰ ਖੁਸ਼ੀ ਪੂਰਵਕ ਮਨਾਇਆ ਗਿਆ। ਜਮਾਤ ਨੌਵੀਂ ਤੋਂ ਲੈ ਕੇ ਜਮਾਤ ਬਾਰਵੀਂ ਤੱਕ ਦੇ ਵਿਦਿਆਰਥੀਆਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਰੰਗੋਲੀ ਬਣਾਉਣ ਵਿੱਚ ਹਿੱਸਾ ਲਿਆ ਅਤੇ ਚਾਰੇ ਸਦਨਾਂ ਦੇ ਵਿੱਚ ਇਹ ਮੁਕਾਬਲਾ ਕਰਵਾਇਆ ਗਿਆ ਹਰ ਇੱਕ ਸਦਨ ਦੇ ਵਿੱਚੋਂ ਚਾਰ -ਚਾਰ ਵਿਦਿਆਰਥੀ ਆ ਕੇ ਰੰਗੋਲੀ ਬਣਾ ਰਹੇ ਸਨ। ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਰੰਗ ਬਿਰੰਗੀ ਰੰਗੋਲੀ ਬਣਾਈ ਜਿਹੜੀ ਕਿ ਮਨ ਨੂੰ ਮੋਹ ਲੈਣ ਵਾਲੀ ਸੀ। ਪਹਿਲੇ ਸਦਨ ਦੇ ਵਿਦਿਆਰਥੀਆਂ ਵਿੱਚ ਗੁਰਨੂਰ ਕੌਰ, ਏਕਮ, ਪ੍ਰਭਜੋਤ ਅਤੇ ਸਿਮਰਨਪ੍ਰੀਤ ਭਾਗ ਲੈ ਰਹੇ ਸਨ ਦੂਸਰੇ ਸਦਨ ਵਿੱਚੋਂ ਜਸ਼ਨਪ੍ਰੀਤ,ਰਾਜਵੀਰ ਸਤਿੰਦਰ ਅਤੇ ਨਮਨ ਭਾਗ ਲੈ ਰਹੇ ਸਨ ਤੀਸਰੇ ਸਦਨ ਵਿੱਚੋਂ ਏਕਮ, ਕੰਨਿਕਾ,ਭਵਨ ਅਤੇ ਗਗਨ ਭਾਗ ਲੈ ਰਹੇ ਸਨ। ਚੌਥੇ ਸਦਨ ਵਿੱਚੋਂ ਸੁਖਜੀਤ, ਸੁਹਾਨੀ, ਜਸ਼ਨਪ੍ਰੀਤ ਅਤੇ ਦਾਨਿਸ਼ ਭਾਗ ਲੈ ਰਹੇ ਸਨ । ਰੰਗੋਲੀ ਬਣਾਉਣ ਦੀ ਇਸ ਪ੍ਰਤੀ ਯੋਗਤਾ ਦੇ ਜੱਜ ਸਾਹਿਬਾਨ ਐਕਟੀਵਿਟੀ ਇੰਚਾਰਜ ਮੈਡਮ ਰਮਨਦੀਪ ਕੌਰ ਜੀ ਅਤੇ ਦੁਸਰੇ ਮੈਡਮ ਰੀਤੂ ਬਾਲਾ ਜੀ ਸਨ।ਜਿਨਾ ਨੇ ਬੱਚਿਆਂ ਦੁਆਰਾ ਬਣਾਈ ਹੋਈ ਰੰਗੋਲੀ ਦੀ ਹੰਸਲਾ ਵਜਾਈ ਕੀਤੀ ਅਤੇ ਉਹਨਾਂ ਦੇ ਵਿੱਚੋਂ ਪਹਿਲਾਂ ਦੁਸਰਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵੀ ਵਧਾਈ ਦਿੱਤੀ।

ਇਸ ਮੌਕੇ ਤੇ ਸਕੂਲ ਦੇ ਸਾਰੇ ਅਧਿਆਪਕ ਸ਼ਾਮਿਲ ਸਨ ਅਤੇ ਸਾਰੇ ਵਿਦਿਆਰਥੀ ਵੀ ਬਹੁਤ ਹੀ ਖੁਸ਼ੀ ਦੇ ਨਾਲ ਇਸ ਤਿਉਹਾਰ ਹਨ ਮਨਾ ਰਹੇ ਸਨ ।ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਇਸ ਮੌਕੇ ਤੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।

error: copy content is like crime its probhihated