Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੱਤਰਕਾਰ ਨਿਖਿਲ ਮਹਿਰਾ ਤੇ ਉਸਦੇ ਪਿਤਾ ਤੇ ਜਾਨਲੇਵਾ ਹਮਲਾ, 4 ਦਿਨ ਬੀਤ ਜਾਣ ਤੋਂ ਬਾਅਦ ਵੀ ਦੋਸ਼ੀ ਪੁਲਸ ਦੀ ਗਿਰਫ਼ਤ ਤੋਂ ਬਾਹਰ

ਪੱਤਰਕਾਰ ਨਿਖਿਲ ਮਹਿਰਾ ਤੇ ਉਸਦੇ ਪਿਤਾ ਤੇ ਜਾਨਲੇਵਾ ਹਮਲਾ, 4 ਦਿਨ ਬੀਤ ਜਾਣ ਤੋਂ ਬਾਅਦ ਵੀ ਦੋਸ਼ੀ ਪੁਲਸ ਦੀ ਗਿਰਫ਼ਤ ਤੋਂ ਬਾਹਰ

ਬਟਾਲਾ (ਅਵੀਨਾਸ਼ ਸ਼ਰਮਾ)

ਜੇਕਰ ਪੁਲਿਸ ਵੱਲੋਂ ਜਲਦੀ ਹਮਲਾਵਰਾਂ ਨੂੰ ਗਿਰਫ਼ਤਾਰ ਨਾ ਕੀਤਾ ਗਿਆ ਤਾਂ ਜ਼ਲਦੀ ਹੀ ਸੰਘਰਸ਼ ਕੀਤਾ ਜਵੇਗਾ : ਸੰਜੀਵ ਨਈਅਰ

: ਪੁਲਿਸ ਜ਼ਿਲ੍ਹਾ ਬਟਾਲਾ ਹਮੇਸ਼ਾ ਸੁਰਖੀਆਂ ਵਿਚ ਰਹਿੰਦਾ ਹੈ ਗੈਂਗਸਟਰ ਵੱਲੋਂ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ ਕਿ ਫਲਾਣੇ ਇਲਾਕੇ ਵਿਚ ਗੋਲੀ ਚੱਲੀ ਹੈ, ਲੁੱਟ ਮਾਰ ਦੀਆਂ ਘਟਨਾਵਾਂ ਅਤੇ ਫਿਰੋਤੀ ਦੀ ਘਟਨਾਵਾਂ ਹੋ ਰਹੀਆਂ ਹਨ । ਇਸੇ ਹੀ ਤਰ੍ਹਾਂ ਸਾਡੇ ਬਟਾਲਾ ਪੱਤਰਕਾਰ ਸਾਥੀ ਨਿਖਲ ਮਹਿਰਾ ਰਾਤ 11 ਵਜੇ ਆਪਣੇ ਪਿਤਾ ਜੀ ਨਾਲ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਕੁਝ ਅਨਪਛਾਤਿਆਂ ਵੱਲੋਂ ਹਮਲਾ ਕਰਕੇ ਸੱਟਾਂ ਲਗਾ ਦਿੱਤੀਆਂ ਗਈਆਂ ਜਿਨਾਂ ਦੀ ਹਾਲਤ ਨੂੰ ਸਿਵਲ ਹੋਸਪਿਟਲ ਬਟਾਲਾ ਦੇ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਨਾਜੁਕ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਪੱਤਰਕਾਰ ਅਤੇ ਉਸ ਦੇ ਪਿਤਾ ਨੇ ਦੱਸਿਆ ਕਿ ਅਸੀਂ ਜੋਰ ਨਾਲ ਰੋਲਾ ਪਾਇਆ ਕਿ ਮਾਰ ਦਿੱਤਾ ਬਚਾਉ ਤੇ ਉਹ ਅਣਪਛਾਤੇ ਵਿਅਕਤੀ ਭਜਣ ਵਿੱਚ ਸਫਲ ਹੋ ਗਏ । ਪੱਤਰਕਾਰ ਨੇ ਕਿਹਾ ਕਿ ਇਸ ਤੋਂ ਬਾਅਦ ਲੋਕਾਂ ਨੇ ਮੈਨੂੰ ਅਤੇ ਮੇਰੇ ਪਿਤਾ ਅਸ਼ੋਕ ਕੁਮਾਰ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਗੰਭੀਰ ਸਟਾਂ ਲੱਗਣ ਕਾਰਨ ਸਾਨੂੰ ਦੋਵਾਂ ਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ । ਪਰ ਹੁਣ ਉਹ ਦੋਵੇਂ ਪਿਤਾ ਪੁੱਤਰ ਜਲੰਧਰ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਹ ਗੱਲ ਵੀ ਦੱਸਣ ਯੋਗ ਹੈ ਚਾਰ ਦਿਨ ਬੀਤਣ ਤੋਂ ਬਾਅਦ ਪੁਲਿਸ ਦੇ ਹੱਥ ਖਾਲੀ ਹਨ ਇਲਾਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਕਨੂੰਨ ਨਾਂਮ ਦੀ ਚੀਜ਼ ਨਹੀਂ। ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ ਅਤੇ ਪੂਰੀ ਟੀਮ ਨੇ ਕਿਹਾ ਹੈ ਕਿ ਅਜੇ ਤੱਕ ਕੋਈ ਵੀ ਪੁਲਿਸ ਪ੍ਰਸ਼ਾਸਨ ਵੱਲੋ ਠੋਸ ਕਾਰਵਾਈ ਨਹੀਂ ਹੋ ਰਹੀ ਹੈ ਅਸੀਂ ਐੱਸ ਐੱਸ ਪੀ ਸਾਹਿਬ ਬਟਾਲਾ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਦੋਸ਼ੀਆ ਨੇ ਸਾਡੇ ਪੱਤਰਕਾਰ ਸਾਥੀ ਉਤੇ ਜਾਨਲੇਵਾ ਹਮਲਾ ਕੀਤਾ ਗਿਆ ਉਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਕੇ ਜੇਲ ਵਿੱਚ ਭੇਜਿਆ ਜਾਏ ਅਤੇ ਇਨਸਾਫ ਦਿਵਾਇਆ ਜਾਵੇ ।