ਪੱਤਰਕਾਰਤਾ ਉਹ ਸ਼ੀਸਾ ਹੈ ਜੋ ਕਿ ਸਮਾਜ ਨੂੰ ਇੱਕ ਨਰੋਈ ਅਤੇ ਚੰਗੀ ਸਿਹਤ ਦੇ ਸਕਦਾ ਹੈ : ਜੋਗਿੰਦਰ ਅੰਗੂਰਾਲਾ
ਯੋਗੇਸ਼ ਮਹਿੰਦਰੂ (ਯੋਗੀ) ਜਿੱਥੇ ਇੱਕ ਵਧੀਆ ਇਨਸਾਨ ਹਨ ਉਸ ਦੇ ਨਾਲ ਹੀ ਉਹ ਇੱਕ ਚੰਗੇ ਪੱਤਰਕਾਰ ਅਤੇ ਸਮਾਜ ਸੇਵਕ ਹਨ- ਲਾਇਨ ਹਰਵੰਤ ਮਹਾਜਨ
ਯੋਗੇਸ਼ ਮਹਿੰਦਰੂ (ਯੋਗੀ) ਨੇ ਆਪਣੀ ਲੇਖਣੀ ਰਾਹੀ ਸਮਾਜ ਨੂੰ ਹਮੇਸ਼ਾਂ ਚੰਗੀ ਸੇਧ ਦਿੱਤੀ ਹੈ- ਲਾਇਨ ਹੈਪੀ ਗੁਪਤਾ
ਯੋਗੇਸ਼ ਮਹਿੰਦਰੂ (ਯੋਗੀ) ਨੇ ਜਨਮ ਦਿਨ ’ਤੇ ਬੂਟੇ ਲਗਾ ਕੇ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ- ਪ੍ਰਧਾਨ ਰਾਮਦਾਸ ਮਲਹੋਤਰਾ
ਬਟਾਲਾ, 3 ਜੁਲਾਈ (ਅਵਿਨਾਸ਼ ਸ਼ਰਮਾ) : ਪੱਤਰਕਾਰਤਾ ਉਹ ਸ਼ੀਸਾ ਹੈ ਜੋ ਕਿ ਸਮਾਜ ਨੂੰ ਇੱਕ ਨਰੋਈ ਅਤੇ ਚੰਗੀ ਸਿਹਤ ਦੇ ਸਕਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਕਲਮ ਦੀ ਸਹੀ ਵਰਤੋਂ ਕਰਕੇ ਚੰਗੇ ਭਵਿੱਖ ਦੀ ਕਾਮਨਾ ਕਰਨੀ ਚਾਹੀਦੀ ਹੈ। ਪੰਜਾਬ ਕੇਸਰੀ, ਜੱਗ ਬਾਣੀ ਦੇ ਸੀਨੀਅਰ ਪੱਤਰਕਾਰ ਯੋਗੇਸ਼ ਮਹਿੰਦਰੂ (ਯੋਗੀ) ਦੇ ਜਨਮ ਦਿਨ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਰਨਲਿਸਟ ਐਸੋਸੀਏਸ਼ਨ ਰਜਿ. ਪੰਜਾਬ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਉਨਾਂ ਨੇ ਯੋਗੇਸ਼ ਮਹਿੰਦਰੂ (ਯੋਗੀ) ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਜਿੱਥੇ ਸਮਾਜ ਸੇਵਾ ਵਿੱਚ ਇੱਕ ਵਧੀਆ ਰੋਲ ਨਿਭਾ ਰਹੇ ਹਨ ਉਸੇ ਤਰਾਂ ਹੀ ਆਪਣੀ ਲੇਖਣੀ ਰਾਹੀਂ ਇੱਕ ਚੰਗੀ ਸੇਧ ਵੀ ਦੇਣ। ਬਟਾਲਾ ਕਲੱਬ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਵਿਸ਼ੇਸ ਤੌਰ ’ਤੇ ਪਹੰੁਚੇ ਲਾਇਨਜ ਕਲੱਬ ਪਿੰ੍ਰਸ ਦੇ ਪ੍ਰਧਾਨ ਲਾਇਨ ਹਰਵੰਤ ਮਹਾਜਨ ਨੇ ਕਿਹਾ ਕਿ ਯੋਗੇਸ਼ ਮਹਿੰਦਰੂ (ਯੋਗੀ) ਜਿੱਥੇ ਇੱਕ ਵਧੀਆ ਇਨਸਾਨ ਹਨ ਉਸ ਦੇ ਨਾਲ ਹੀ ਉਹ ਇੱਕ ਚੰਗੇ ਪੱਤਰਕਾਰ ਅਤੇ ਸਮਾਜ ਸੇਵਕ ਹਨ। ਸਮਾਜ ਸੇਵਾ ਵਿੱਚ ਯੋਗੇਸ਼ ਮਹਿੰਦਰੂ (ਯੋਗੀ) ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਪਾਸਟ ਪ੍ਰੈਜੀਡੈਂਟ ਅਤੇ ਬਟਾਲਾ ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵਕ ਸ਼੍ਰੀ ਹੈਪੀ ਗੁਪਤਾ ਨੇ ਯੋਗੇਸ਼ ਮਹਿੰਦਰੂ (ਯੋਗੀ) ਨੂੰ 53ਵੇਂ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਕਾਮਨਾ ਕੀਤੀ ਕਿ ਪ੍ਰਮਾਤਮਾ ਉਨਾਂ ਨੂੰ ਤੰਦਰੁਸਤ ਅਤੇ ਚੰਗੀ ਸਿਹਤ ਦੇਵੇ ਤਾਂ ਕਿ ਉਹ ਸਮਾਜ ਦੇ ਲੋਕਾਂ ਦਾ ਇਸੇ ਤਰਾਂ ਹੀ ਭਲਾ ਕਰਦੇ ਰਹਿਣ। ਸ਼੍ਰੀ ਹੈਪੀ ਗੁਪਤਾ ਨੇ ਯੋਗੇਸ਼ ਮਹਿੰਦਰੂ (ਯੋਗੀ) ਬਾਰੇ ਕਿਹਾ ਕਿ ਉਨਾਂ ਨੇ ਆਪਣੀ ਕਲਮ ਰਾਹੀਂ ਕਈ ਅਜਿਹੇ ਮੁੱਦੇ ਬਟਾਲਾ ਦੇ ਵਿਕਾਸ ਸਬੰਧੀ ਚੁੱਕੇ ਹਨ ਜਿਸ ਨਾਲ ਪ੍ਰਸ਼ਾਸਨ ਨੂੰ ਉਨਾਂ ਨੇ ਸ਼ੀਸ਼ਾ ਵਿਖਾਇਆ ਹੈ ਉਹ ਇੱਕ ਵਧੀਆ ਪੱਤਰਕਾਰ ਅਤੇ ਕਲਮ ਦੇ ਧਨੀ ਹਨ। ਇਸ ਮੌਕੇ ਭੂਤਨਾਥ ਮੰਦਰ ਦੇ ਪ੍ਰਧਾਨ ਰਾਮਦਾਸ ਮਲਹੋਤਰਾ, ਦੀਪਕ ਤ੍ਰੇਹਨ, ਰਜੀਵ ਮਹਾਜਨ, ਸਿੱਖ ਸਟੂਡੈਂਟਸ ਫੈਂਡਰੇਸ਼ਨ ਦੇ ਕਿਰਪਾਲ ਸਿੰਘ, ਚੇਅਰਮੈਨ ਲਾਇਨ ਰਜਿੰਦਰ ਤੇ੍ਰਹਨ, ਲਾਇਨ ਅਸ਼ੋਕ ਮਹਾਜਨ, ਲਾਇਨ ਦੀਪਕ ਖੁੱਲਰ, ਲਾਇਨ ਸ਼ਿਵ ਮਹਾਜਨ, ਲਾਇਨ ਅਜੇ ਚੋਪੜਾ, ਲਾਇਨ ਵਿਕਰਮ ਚੋਪੜਾ, ਲਾਇਨ ਮਨੋਜ ਮਹਾਜਨ, ਲਾਇਨ ਰਜੀਵ ਸ਼ੈਲੀ ਨੇ ਸੰਬੋਧਨ ਕਰਦਿਆਂ ਯੋਗੇਸ਼ ਮਹਿੰਦਰੂ (ਯੋਗੀ) ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਭਵਿੱਖ ਵਿੱਚ ਹੋਰ ਤਰੱਕੀਆਂ ਕਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਜਰਨਲਿਸਟ ਐਸੋਸੀਏਸ਼ਨ ਦੇ ਜਿਲਾ ਚੇਅਰਮੈਨ ਰਛਪਾਲ ਸਿੰਘ ਬਿੱਟੂ, ਜਿਲਾ ਪ੍ਰਭਾਰੀ ਸਾਹਿਲ ਮਹਾਜਨ, ਦਿਹਾਤੀ ਦੇ ਜਿਲਾ ਪ੍ਰਧਾਨ ਅਸ਼ੋਕ ਭਗਤ (ਪ੍ਰਸਿੱਧ ਸਮਾਜ ਸੇਵਕ) ਬਟਾਲਾ ਪ੍ਰਧਾਨ ਮਨਦੀਪ ਸਿੰਘ ਰਿੰਕੂ, ਪੀ.ਆਰ.ਓ ਈਸ਼ੂ ਰਾਂਚਲ, ਖਜਾਨਚੀ ਲਵਲੀ ਕੁਮਾਰ, ਸੀਨੀ. ਵਾਇਸ ਪ੍ਰਧਾਨ ਰਮੇਸ਼ ਬਹਿਲ, ਵਾਇਸ ਪ੍ਰਧਾਨ ਵਿਕਾਸ ਅਗਰਵਾਲ, ਅਨਿਲ ਸਹਿਦੇਵ, ਅਰੁਣ ਸੇਖੜੀ, ਵਿਨੋਦ ਮਹਿੰਦਰੂ, ਰਕੇਸ਼ ਮਹਿੰਦਰੂ (ਦੋਵੇਂ ਭਰਾ) ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਇਨਜ਼ ਕਲੱਬ ਦੇ ਮੈਂਬਰ ਅਤੇ ਪੱਤਰਕਾਰ ਭਾਈਚਾਰੇ ਦੇ ਲੋਕ ਹਾਜ਼ਰ ਸਨ। ਇਸ ਤੋਂ ਬਾਅਦ ਯੋਗੇਸ਼ ਮਹਿੰਦਰੂ (ਯੋਗੀ) ਨੇ ਬਟਾਲਾ ਕਲੱਬ ਵਿਖੇ ਪੌਦਾ ਲਗਾਇਆ। ਅਖੀਰ ਵਿੱਚ ਯੋਗੇਸ਼ ਮਹਿੰਦਰੂ (ਯੋਗੀ) ਨੂੰ ਜਰਨਲਿਸਟ ਐਸੋਸੀਏਸ਼ਨ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਿਰੋਪਾਓ ਅਤੇ ਸ਼੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ।