ਬਟਾਲਾ(ਅਵਿਨਾਸ਼ ਸ਼ਰਮਾ)-
ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ ਵੱਲੋਂ ਟੀਬੀ ਰੋਗੀਆਂ ਲਈ ਚੋਥਾ ਮੁਫਤ ਖੁਰਾਕ ਤੇ ਰਾਸ਼ਨ ਵੰਡ ਸਮਾਗਮ ਕਰਵਾਇਆ
ਸਮਾਗਮ ਦੌਰਾਨ ਵਿਧਾਇਕ ਅਮਨਸ਼ੇਰ ਸਿੰਘ ਕਲਸੀ, ਐਸ.ਡੀ.ਐਮ. ਸ੍ਰੀਮਤੀ ਸ਼ਾਇਰੀ ਭੰਡਾਰੀ ਤੇ ਐਸ.ਐਮ.ਓ ਰਵਿੰਦਰ ਸਿੰਘ ਹਾਜ਼ਰ ਹੋਏ।
18 ਸਤੰਬਰ – ਪੱਤਰਕਾਰਾ ਦੇ ਅਧਿਕਾਰਾਂ ਅਤੇ ਹੱਕ ’ਚ ਆਵਾਜ਼ ਬੁਲੰਦ ਕਰਨ ਅਤੇ ਸਮਾਜ ਦੇ ਮਜਲੂਮਾ ਲਈ ਸਹਾਰਾ ਬਣ ਕੇ ਡਟੀ ਮੀਡੀਆ ਪਾਵਰ ਕਲੱਬ ਪੰਜਾਬ-ਚੰਡੀਗੜ ਵੱਲੋਂ ਟੀਬੀ ਰੋਗੀਆਂ ਨੂੰ ਮੁਫਤ ਖੁਰਾਕ ਤੇ ਰਾਸ਼ਨ ਵੰਡਣ ਸੰਬੰਧੀ ਚੋਥਾ ਮਹੀਨਾਵਾਰ ਸਮਾਗਮ ਸਥਾਨਕ ਮਾਤਾ ਸੁਲਖਣੀ ਦੇਵੀ ਸਿਵਲ ਹਸਪਤਾਲ ਬਟਾਲਾ ਵਿਖੇ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ ਵੱਲੋਂ 6 ਮਹੀਨਿਆ ਲਈ ਟੀਬੀ ਰੋਗੀਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਖੁਰਾਕ-ਰਾਸ਼ਨ ਦੀ ਸੇਵਾ ਦਾ ਜਿੰਮਾ ਉਠਾਇਆ ਗਿਆ ਜਿਸ ਦੇ ਤਹਿਤ ਮੀਡੀਆ ਪਾਵਰ ਕਲੱਬ ਵੱਲੋਂ ਹਰ ਮਹੀਨੇ ਇੰਨ੍ਹਾਂ ਟੀਬੀ ਰੋਗੀਆਂ ਨੂੰ ਮੁਫਤ ਖੁਰਾਕ ਤੇ ਰਾਸ਼ਨ ਮਹੁੱਈਆ ਕਰਵਾਇਆ ਜਾਂਦਾ ਹੈ।
ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ ਦੇ ਇਸ ਚੋਥੇ ਮਹੀਨਾਵਾਰ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਪਹੁੰਚੇ ਜਦਕਿ ਵਿਸ਼ੇਸ ਮਹਿਮਾਨ ਵਜੋਂ ਐਸ.ਡੀ.ਐਮ. ਬਟਾਲਾ ਸ੍ਰੀਮਤੀ ਸਾਇਰੀ ਭੰਡਾਰ ਪਹੁੰਚੇ ਜਿਨ੍ਹਾਂ ਦਾ ਕਲੱਬ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਲੱਬ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ ਮਹਿਮਾਨ ਨੂੰ ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ ਵੱਲੋਂ ਪਿਛਲੇ ਦਿਨੀਂ ਚਲਾਏ ਆਪਣੇ ਸਮਾਜ ਭਲਾਈ ਪ੍ਰੌਜੈਕਟਾਂ ਤਹਿਤ ਕੀਤੇ ਸਮਾਜ ਭਲਾਈ ਦੇ ਕੰਮਾਂ ਤੇ ਪੱਤਰਕਾਰਾਂ ਦੇ ਅਧਿਕਾਰਾਂ ਲਈ ਕੀਤੇ ਕੰਮਾ ਦੀ ਸੰਖੇਪ ਰੂਪ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਐਮ.ਐਲ.ਏ ਅਮਨਸ਼ੇਰ ਸਿੰਘ ਸੈਰੀ ਕਲਸੀ ਨੇ ਕਿਹਾ ਕਿ ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ ਦੇ ਮੈਂਬਰਾਂ ਵੱਲੋਂ ਇਕਜੁਟ ਹੋ ਕੇ ਪੱਤਰਕਾਰਿਤਾ ਨੇ ਨਾਲ ਨਾਲ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸਲਾਘਾ ਥੋੜੇ ਸਬਦਾਂ ਵਿੱਚ ਬਿਆਂ ਨਹੀ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੱਤਰਕਾਰ ਨੂੰ ਸਮਾਜਿਕ ਚਿੰਤਨ ਮੰਨਿਆ ਜਾਂਦਾ ਹੈ ਜੋ ਕਿ ਹਰ ਮਾਮਲੇ ਨੂੰ ਗੰਭੀਰਤਾ ਨਾਲ ਲੈੰਦਿਆਂ ਆਪਣੀ ਦੂਰ ਦਰਿਸ਼ਟੀ ਸਮਝ ਸਦਕਾ ਸਮਾਜ ਨੂੰ ਸ਼ੀਸਾ ਦਿਖਾਉਂਦਾ ਹੈ। ਐਮ.ਐਲ.ਏ. ਕਲਸੀ ਨੇ ਕਿਹਾ ਕਿ ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ ਬਟਾਲਾ ਦਾ ਮਾਣ ਹੈ ਜਿਸਨੇ ਥੋੜੇ ਸਮੇਂ ਵਿੱਚ ਹੀ ਪੱਤਰਕਾਰਿਤਾ ਦੇ ਨਾਲ ਨਾਲ ਸਮਾਜ ਭਲਾਈ ਵਿੱਚ ਲਾ ਮਿਸਾਲ ਪੁਲਾਘਾਂ ਪੁੱਟ ਰਿਹਾ ਹੈ। ਐਸ.ਡੀ.ਐਮ. ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਹਾ ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ ਵੱਲੋਂ ਜੋ ਟੀਬੀ ਰੋਗੀਆਂ ਗੋਦ ਲੈ ਕੇ ਉਨ੍ਹਾਂ ਨੂੰ ਮੁਫਤ ਖੁਰਾਕ ਤੇ ਰਾਸ਼ਨ ਦੇਣਾ ਸਲਾਘਾਯੋਗ ਹੈ। ਮੇਰੀ ਕਲੱਬ ਨੂੰ ਸ਼ੁਭ ਕਾਮਨਾਵਾਂ ਹਨ ਕਿ ਕਲੱਬ ਇਸੇ ਤਰ੍ਹਾਂ ਦਿਨ ਰਾਤ ਪੱਤਰਕਾਰਾਂ ਦੇ ਹੱਕਾਂ ਲਈ ਤੇ ਸਮਾਜ ਦੇ ਜ਼ਰੂਰਤਮੰਦਾ ਦੀ ਸੇਵਾ ’ਚ ਆਪਣਾ ਯੌਗਦਾਨ ਦਿੰਦੀ ਰਹੇ ਜੋ ਕਿ ਪੂਰੇ ਸਮਾਜ ਲਈ ਕਲੱਬ ਵੱਲੋਂ ਸਭ ਤੋਂ ਵੱਡੀ ਦੇਣ ਹੈ। ਇਸ ਮੌਕੇ ਐਸ.ਐਮ.ਓ ਰਵਿੰਦਰ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਮੀਡੀਆ ਪਾਵਰ ਕਲੱਬ ਦੇ ਕੰਮਾਂ ਦੀ ਸਲਾਘਾ ਕੀਤੀ ਤੇ ਸਿਵਿਲ ਹਸਪਤਾਲ ਬਟਾਲਾ ਵਿਖੇ ਸਮਾਗਮ ਕਰਨ ’ਤੇ ਧੰਨਵਾਦ ਜਾਹਿਰ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਅਮਨਸ਼ੇਰ ਸਿੰਘ ਕਲਸੀ, ਵਿਸ਼ੇਸ ਮਹਿਮਾਨ ਐਸ.ਡੀ.ਐਮ. ਸ੍ਰੀਮਤੀ ਸ਼ਾਇਰੀ ਭੰਡਾਰੀ ਵੱਲੋਂ ਕਲੱਬ ਮੈਂਬਰਾਂ ਨਾਲ ਮਿਲ ਟੀਬੀ ਰੋਗੀਆਂ ਨੂੰ ਮੁਫਤ ਖੁਰਾਕ ਤੇ ਰਾਸ਼ਨ ਵੰਡੇ ਗਏ। ਇਸ ਮੌਕੇ ਟੀਬੀ ਰੋਗੀਆਂ ਵੱਲੋਂ ਕਲੱਬ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਸਲਾਘਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਸੈਂਡੀ, ਯੋਗੇਸ਼ ਯੋਗੀ,ਰਮੇਸ਼ ਬਹਿਲ, ਸੰਜੀਵ ਨਈਅਰ, ਅਵਿਨਾਸ਼ ਸ਼ਰਮਾ, ਭੋਪਾਲ ਸਿੰਘ, ਜਤਿੰਦਰ ਕੁੰਡਲ, ਬਲਦੇਵ ਸਿੰਘ ਖਾਲਸਾ, ਇੰਦਰਮੋਹਣ ਸੋਢੀ, ਜਗਤਪਾਲ ਰਾਣਾ, ਸੰਜੀਵ ਮਹਿਤਾ, ਸਵਤੰਤਰ ਅਗਰਵਾਲ, ਲਖਣਪਾਲ, ਤਰੁਣ ਅਰੋੜਾ, ਸੰਨੀ ਸਨੋਤਰਾ ਆਦਿ ਤੋਂ ਇਲਾਵਾ ਹਸਪਤਾਲ ਦਾ ਸਟਾਫ ਵੀ ਮੌਜ਼ੂਦ ਸੀ।








