–29 ਜੁਲਾਈ ਤੱਕ ਭਰੀਆਂ ਜਾ ਸਕਦੀਆਂ ਹਨ ਆਨਲਾਈਨ ਅਰਜ਼ੀਆਂ – ਪ੍ਰਿੰਸੀਪਲ ਰੰਜੂ ਦੁੱਗਲ
: ਪੀ.ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਅਕਾਦਮਿਕ ਸੈਸ਼ਨ 2026-27 ਵਿਚ ਕਲਾਸ ਛੇਵੀ ਵਿਚ ਦਾਖ਼ਲੇ ਲਈ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ (ਜੇ.ਐਨ.ਵੀ.ਐਸ.ਟੀ) ਰਾਹੀਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਪ੍ਰੀਖਿਆ 13 ਦਸੰਬਰ 2025 (ਸ਼ਨਿੱਚਰਵਾਰ) ਨੂੰ ਹੋਣੀ ਨਿਰਧਾਰਤ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੰਜੂ ਦੁੱਗਲ ਨੇ ਯੋਗਤਾ ਦੀਆਂ ਸ਼ਰਤਾਂ ਸਬੰਧੀ ਦੱਸਿਆ ਕਿ ਉਹੀ ਉਮੀਦਵਾਰ ਯੋਗ ਹਨ ਜੋ ਪੀ.ਐਮ.ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਦਾਖਲਾ ਲੈਣਾ ਚਾਹੁੰਦੇ ਹਨ ਅਤੇ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੂਲ ਨਿਵਾਸੀ ਹਨ ਅਤੇ ਸੈਸ਼ਨ 2025-26 ਵਿਚ ਕਲਾਸ ਪੰਜਵੀਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਜਾਂ ਸਰਕਾਰ-ਮਾਨਤਾ ਪ੍ਰਾਪਤ ਸਕੂਲ ਵਿਚ ਪੜ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਨੇ ਕਲਾਸ ਤੀਸਰੀ ਅਤੇ ਚੌਥੀ ਸਰਕਾਰੀ ਜਾਂ ਸਰਕਾਰ-ਮਾਨਤਾ ਪ੍ਰਾਪਤ ਸਕੂਲ ਤੋਂ ਪੂਰੀ ਤਰ੍ਹਾਂ ਪਾਸ ਕੀਤੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਮੌਜੂਦਾ ਸਮੇਂ ਵਿਚ ਕਲਾਸ ਪੰਜਵੀਂ ਵਿਚ ਦਾਖਲ ਹੋਣਾ ਜ਼ਰੂਰੀ ਹੈ। ਉਮੀਦਵਾਰ ਦੀ ਜਨਮ-ਤਾਰੀਕ 1 ਮਈ 2014 ਤੋਂ 31 ਜੁਲਾਈ 2016 ਦੇ ਦਰਮਿਆਨ ਹੋਣੀ ਚਾਹੀਦੀ ਹੈ (ਦੋਹਾਂ ਤਰੀਕਾਂ ਸਮੇਤ)। ਯੋਗ ਉਮੀਦਵਾਰ https://navodaya.gov.in ‘ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ।ਆਨਲਾਈਨ ਅਰਜ਼ੀ ਭਰਨ ਦੀ ਆਖਰੀ ਤਾਰੀਖ 29 ਜੁਲਾਈ 2025 (ਮੰਗਲਵਾਰ) ਹੈ। ਪ੍ਰੀਖਿਆ ਦੀ ਮਿਤੀ 13 ਦਸੰਬਰ 2025 (ਸ਼ਨਿੱਚਰਵਾਰ) ਹੈ।
ਉਨ੍ਹਾਂ ਸਾਰੇ ਮਾਪਿਆਂ, ਸੁਰੱਖਿਅਕਾਂ ਅਤੇ ਸਕੂਲ ਮੁਖੀਆਂ ਨੂੰ ਬੇਨਤੀ ਕੀਤੀ ਕਿ ਉਹ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਅਰਜ਼ੀ ਦੇਣ ਲਈ ਉਤਸ਼ਾਹਤ ਕਰਨ ਅਤੇ ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਦਿੱਤੀ ਗਈ ਉੱਤਮ ਗੁਣਵੱਤਾ ਵਾਲੀ ਵਿਦਿਆ ਦਾ ਲਾਭ ਲੈਣ। ਤਫਸੀਲੀ ਦਿਸ਼ਾ-ਨਿਰਦੇਸ਼ ਅਤੇ ਆਨਲਾਈਨ ਅਰਜ਼ੀ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਅਧਿਕਾਰਿਕ ਵੈੱਬਸਾਈਟ…. https://navodaya.gov.in ਉੱਤੇ ਉਪਲਬੱਧ ਹੋਣਗੇ। ਉਨ੍ਹਾਂ ਮਾਪਿਆਂ ਅਤੇ ਸੁਰੱਖਿਅਕਾਂ ਨੂੰ ਅਪੀਲ ਕੀਤੀ ਕਿ ਉਹ ਫਾਰਮ ਭਰਨ ਤੋਂ ਪਹਿਲਾਂ ਪ੍ਰੋਸਪੈਕਟਸ ਨੂੰ ਧਿਆਨ ਨਾਲ ਪੜ੍ਹ ਲੈਣ।