Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing 02 ਨਸ਼ਾ ਤਸਕਰ 100 ਗ੍ਰਾਮ ਹੈਰੋਇਨ,03 ਲੱਖ 21 ਹਜਾਰ ਰੁਪਏ ਡਰੱਗ ਮਨੀ ਅਤੇ ਕਾਰ ਸਮੇਤ ਆਏ ਪੁਲਿਸ ਅੜਿੱਕੇ 

02 ਨਸ਼ਾ ਤਸਕਰ 100 ਗ੍ਰਾਮ ਹੈਰੋਇਨ,03 ਲੱਖ 21 ਹਜਾਰ ਰੁਪਏ ਡਰੱਗ ਮਨੀ ਅਤੇ ਕਾਰ ਸਮੇਤ ਆਏ ਪੁਲਿਸ ਅੜਿੱਕੇ 

ਨਵਾਂਸ਼ਹਿਰ 24 ਮਈ (ਜੋਸ਼ੀ) 

: ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ  ਧੰਨਪ੍ਰੀਤ ਕੌਰ, ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਤੇ ਡਾ.ਮਹਿਤਾਬ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ, ਡਾ.ਮੁਕੇਸ ਕੁਮਾਰ, ਪੀ.ਪੀ.ਐਸ, ਕਪਤਾਨ ਪੁਲਿਸ (ਜਾਂਚ), ਸ਼ਭਸ਼ ਨਗਰ ਅਤੇ  ਪ੍ਰੇਮ ਕੁਮਾਰ.ਪੀ.ਪੀ.ਐਸ, ਉਪ ਕਪਤਾਨ ਪੁਲਿਸ (ਜਾਂਚ), ਸ਼ਭਾਸ਼ ਨਗਰ ਦੀ ਸੁਪਰਵੀਜਨ ਹੇਠ ਨਸ਼ਾ ਤਸਕਰਾਂ ਖਿਲਾਫ ਚਲਾਈ ਮਹਿਮ ਦੌਰਾਨ ਸੀ.ਆਈ.ਏ ਸ.ਭ.ਸ ਨਗਰ ਦੀ ਪੁਲਿਸ ਪਾਰਟੀ ਵਲੋਂ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 100 ਗ੍ਰਾਮ ਹੈਰੋਇਨ, 03 ਲੱਖ 21 ਹਜਾਰ ਰੁਪਏ ਡਰੱਗ ਮਨੀ ਅਤੇ ਇੱਕ ਬਰੀਜਾ ਕਾਰ ਬ੍ਰਾਮਦ ਕੀਤੀ ਗਈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ.ਮਹਿਤਾਬ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਭਸ ਨਗਰ ਨੇ ਦੱਸਿਆ ਕਿ ਮਿਤੀ 23.05.2024 ਨੂੰ ਏ.ਐਸ.ਆਈ ਜਸਵੀਰ ਸਿੰਘ, ਨੇ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦੌਰਾਨ ਪਿੰਡ ਕੁਲਾਮ/ਚੂਹੜਪੁਰ ਮੌੜ ਵਿਖੇ ਪਿੰਡ ਚੂਹੜਪੁਰ ਥਾਣਾ ਸਿਟੀ ਨਵਾਂਸ਼ਹਿਰ ਸਾਇਡ ਤੋਂ ਇੱਕ ਤੇਜ ਰਫਤਾਰ ਵਿੱਚ ਆ ਰਹੀ ਚਿੱਟੇ ਰੰਗ ਦੀ ਬਰੀਜਾ ਕਾਰ ਨੰਬਰੀ PB-32-AC-2684 ਨੂੰ ਕਾਬੂ ਕੀਤਾ, ਜਿਸ ਵਿੱਚ ਸਵਾਰ ਦੇ ਨੌਜਵਾਨਾਂ ਦੀ ਪਹਿਚਾਣ ਪਰਮਦੀਪ ਸਿੰਘ ਉਰਫ ਪਰਮ ਉਰਫ ਪੰਮੂ ਪੁੱਤਰ ਇੰਦਰਜੀਤ ਸਿੰਘ ਵਾਸੀ ਬੀ-2/222 ਨਿਊ ਅਦਰਸ਼ ਨਗਰ ਰੇਲਵੇ ਰੋਡ ਨਵਾਂਸ਼ਹਿਰ ਹਾਲ ਵਾਸੀ ਗਲੀ ਨੰ 11 ਹਰਗੋਬਿੰਦ ਨਗਰ, ਕੁਲਾਮ ਰੋਡ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਅਤੇ ਲਵਪ੍ਰੀਤ ਰਾਮ ਉਰਫ ਲਵ ਪੁੱਤਰ ਜਗਤਾਰ ਵਾਸੀ ਪਿੰਡ ਰਾਮਗੜ੍ਹ ਥਾਣਾ ਸਦਰ ਨਵਾਂਸ਼ਹਿਰ ਵਜੋਂ ਹੋਈ। ਜਿਹਨਾਂ ਪਾਸੋਂ 100 ਗ੍ਰਾਮ ਹੈਰੋਇਨ ਅਤੇ 3 ਲੱਖ 21 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਜਿਸ ਤੇ ਉਕਤਾਨ ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰਬਰ 75 ਮਿਤੀ 23.05.2024 ਅ/ਧ 21/25/29-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ ਗਿਆ।

ਗ੍ਰਿਫਤਾਰ ਦੋਸ਼ੀ :

1. ਪਰਮਦੀਪ ਸਿੰਘ ਉਰਫ ਪਰਮ ਉਰਫ ਪੰਮੂ ਪੁੱਤਰ ਇੰਦਰਜੀਤ ਸਿੰਘ ਵਾਸੀ ਬੀ-2/222 ਨਿਊ ਅਦਰਸ਼ ਨਗਰ ਰੇਲਵੇ ਰੋਡ ਨਵਾਂਸ਼ਹਿਰ ਹਾਲ ਵਾਸੀ ਗਲੀ ਨੰ 11 ਹਰਗੋਬਿੰਦ ਨਗਰ, ਕੁਲਾਮ ਰੋਡ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ।

2. ਲਵਪ੍ਰੀਤ ਰਾਮ ਉਰਫ ਲਵ ਪੁੱਤਰ ਜਗਤਾਰ ਵਾਸੀ ਪਿੰਡ ਰਾਮਗੜ੍ਹ ਥਾਣਾ ਸਦਰ ਨਵਾਂਸ਼ਹਿਰ।

ਬ੍ਰਾਮਦਗੀ:-

ਹੈਰੋਇਨ : 100 ਗ੍ਰਾਮ

ਬਰੀਜਾ ਕਾਰ ਨੰਬਰੀ PB-32-AC-2684 3 ਲੱਖ 21 ਹਜਾਰ ਰੁਪਏ

ਕਾਰ : ਡਰੱਗ ਮਨੀ :