ਸਿਹਤ ਵਿਭਾਗ ਵੱਲੋਂ ਮਲੇਰੀਆ ਅਤੇ ਡੇਗੂ ਦੇ ਬਚਾਓ ਵਾਸਤੇ ਕਰੋਲੀ ਅਤੇ ਜੰਡਵਾਲ ਪਿੰਡਾਂ ਦੇ ਛੱਪੜਾਂ ਵਿਚ ਗਮਬੂਜੀਆ ਮੱਛੀਆਂ ਛੱਡੀਆਂ
ਗਮਬੂਜੀਆ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਡੇਂਗੂ, ਮਲੇਰੀਆ ਦੇ ਪ੍ਰਕੋਪ ਤੋਂ ਬਚਣ ਲਈ ਸਹਾਇਤਾ ਕਰਦੀਆਂ ਹਨ : ਲਖਬੀਰ ਸਿੰਘ
ਪਠਾਨਕੋਟ 22 ਜੂਨ (ਅਵਿਨਾਸ਼ ਸ਼ਰਮਾ ) ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਸਿਵਲ ਸਰਜਨ ਡਾ ਰੁਬਿੰਦਰ ਕੌਰ ਦੀਆਂ ਹਦਾਇਤਾਂ ਅਨੁਸਾਰ ਅੱਜ ਦਿਨ ਬੁੱਧਵਾਰ ਸਿਹਤ ਵਿਭਾਗ ਵੱਲੋਂ ਮਲੇਰੀਆ ਅਤੇ ਡੇਗੂ ਬੁਖਾਰ ਦੇ ਬਚਾਓ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਬੁੰਗਲ ਬਧਾਣੀ ਦੇ ਮੈਡੀਕਲ ਅਫ਼ਸਰ ਡਾ ਅਮਨ ਕੁਮਾਰ ਦੇ ਨਿਰਦੇਸ਼ਾਂ ਤੇ ਹੈਲਥ ਇੰਸਪੈਕਟਰ ਲਖਬੀਰ ਸਿੰਘ ਅਤੇ ਰਾਜ ਕੁਮਾਰ ਸਿਹਤ ਕਾਮੇ ਵੱਲੋਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸਾਕਸ਼ੀ , ਹੈਲਥ ਇੰਸਪੈਕਟਰ ਅਨੋਖ ਲਾਲ, ਅਤੇ ਰਜਿੰਦਰ ਕੁਮਾਰ ਕੋਲੋਂ ਹੈਚਰੀ ਪਠਾਨਕੋਟ ਤੋਂ ਗਮਬੂਜੀਆ ਮੱਛੀਆਂ ਪ੍ਰਾਪਤ ਕੀਤੀਆਂ ਅਤੇ ਕਰੋਲੀ ਅਤੇ ਜੰਡਵਾਲ ਪਿੰਡਾਂ ਦੇ ਛੱਪੜਾਂ ਵਿੱਚ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਛੱਡੀਆਂ ਗਈਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸ਼ਰਮਾ ਅਤੇ ਲਖਬੀਰ ਸਿੰਘ ਨੇ ਦੱਸਿਆ ਕਿ ਇਹ ਮੱਛੀਆਂ ਹੁਣ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਡੰਗ ਤੋਂ ਬਚਾ ਸਕਣਗੀਆਂ | ਉਨ੍ਹਾਂ ਦੱਸਿਆ ਕਿ ਗੈਂਬੂਜੀਆ ਅਸਲ ਵਿੱਚ ਇੱਕ ਅਜਿਹੀ ਮੱਛੀ ਹੈ ਜੋ ਡੇਂਗੂ-ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਲੋਕਾਂ ਨੂੰ ਡੇਂਗੂ, ਮਲੇਰੀਆ ਬੁਖਾਰ ਦੇ ਪ੍ਰਕੋਪ ਤੋਂ ਬਚਾਉਂਦੀ ਹੈ । ਇਸ ਮੌਕੇਂ ਤੇ ਪਿੰਡ ਕਰੋਲੀ ਦੇ ਜਗਦੀਸ਼ ਰਾਜ ਅਤੇ ਸੱਤਪਾਲ ਆਦਿ ਹਾਜ਼ਰ ਸਨ।








