Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪਿੰਡ ਮਸਤੀਵਾਲ ਵਿਖੇ ਲਾਏ ਧਰਨੇ ਦੇ 29 ਵੇਂ ਦਿਨ ਧਰਨਾਕਾਰੀਆਂ ਨੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜਮਕੇ ਕੀਤੀ ਨਾਅਰੇਬਾਜ਼ੀ 

ਪਿੰਡ ਮਸਤੀਵਾਲ ਵਿਖੇ ਲਾਏ ਧਰਨੇ ਦੇ 29 ਵੇਂ ਦਿਨ ਧਰਨਾਕਾਰੀਆਂ ਨੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜਮਕੇ ਕੀਤੀ ਨਾਅਰੇਬਾਜ਼ੀ 

ਪਿੰਡ ਮਸਤੀਵਾਲ ਵਿਖੇ ਲਾਏ ਧਰਨੇ ਦੇ 29 ਵੇਂ ਦਿਨ ਧਰਨਾਕਾਰੀਆਂ ਨੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜਮਕੇ ਕੀਤੀ ਨਾਅਰੇਬਾਜ਼ੀ 

ਗੜ੍ਹਦੀਵਾਲਾ 22 ਜੂਨ (ਚੌਧਰੀ) : ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਬਾਬਾ ਦੀਪ ਸਿੰਘ ਜੀ ਸੇਵਾਦਾਰ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ,ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਤੇ ਨਵੀ ਅਟਵਾਲ ਦੀ ਅਗਵਾਈ ਹੇਠ ਲਾਇਆ ਪੱਕਾ ਮੋਰਚਾ ਅੱਜ 29 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸ.ਮਨਜੋਤ ਸਿੰਘ ਤਲਵੰਡੀ ਤੇ ਜੰਗਵੀਰ ਸਿੰਘ ਚੌਹਾਨ,ਗੁਰਦੀਪ ਸਿੰਘ ਬਰਿਆਣਾ,ਸੁਰਿੰਦਰ ਸਿੰਘ ਗੰਨਾ ਸ਼ੰਘਰਸ਼ ਕਮੇਟੀ ਦਸੂਹਾ, ਬਾਪੂ ਅਜੀਤ ਸਿੰਘ ਸਮੇਤ ਵੱਖ ਵੱਖ ਬੁਲਾਰਿਆਂ ਨੇ ਨੇ ਕਿਹਾ ਕਿ ਅੱਜ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ 28 ਦਿਨ ਬੀਤ ਚੁੱਕੇ ਜਾਣ ਤੇ ਵੀ ਪੰਜਾਬ ਸਰਕਾਰ ਸਰਕਾਰ ਦੇ ਕੰਨਾਂ ਤੱਕ ਜੂੰ ਨਹੀਂ ਸਰਕੀ । ਕੰਢੀ ਇਲਾਕੇ ਦੇ ਲੋਕਾਂ ਦੀਆਂ ਜਾਇਜ ਮੰਗਾਂ ਮੰਨਣ ਦੀ ਬਜਾਏ ਪੰਜਾਬ ਸਰਕਾਰ ਅਤੇ ਸੰਬੰਧਿਤ ਨਹਿਰੀ ਵਿਭਾਗ ਕਿਨਾਰਾ ਕਰ ਰਹੇ ਹਨ। ਕਿਸਾਨਾਂ ਨੂੰ ਆਪਣਾ ਹਿਤੈਸ਼ੀ ਕਹਿਣ ਵਾਲੀ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਦਾ ਦੋਗਲਾ ਚੇਹਰਾ ਸਾਹਮਣੇ ਆ ਰਿਹਾ ਹੈ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਜੋਕਿ ਬਿਲਕੁਲ ਬਰਦਾਸਤ ਨਹੀਂ ਕੀਤਾ ਜਾਵੇਗਾ ।ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਮਸਤੀਵਾਲ ਨਹਿਰ ਤੇ ਧਰਨਾ ਲਗਾਕੇ ਬੈਠਿਆਂ ਨੂੰ ਹੋ ਚੁੱਕੇ ਹਨ ਪਰ ਅਜੇ ਤੱਕ ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲਈ ਗਈ। ਹੁਣ ਧਰਨਾਕਾਰੀਆਂ ਵਲੋਂ ਸੰਘਰਸ਼ ਦੀ ਨਵੀਂ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਜਲਦ ਇਸਦਾ ਨਵੇਂ ਉਲੀਕੇ ਜਾ ਰਹੇ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।  ਇਸ ਮੌਕੇ ਸਮੂਹ ਧਰਨਾਕਾਰੀਆਂ ਨੇ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਾਸਟਰ ਗੁਰਚਰਨ ਸਿੰਘ, ਗੁਰਿੰਦਰ ਸਿੰਘ, ਸੁਖਦੇਵ ਸਿੰਘ ਭੰਬੋਵਾਲ, ਕਸ਼ਮੀਰ ਸਿੰਘ ਸਰਪੰਚ ਮਸਤੀਵਾਲ, ਸਮਾਰਟ ਹਰਦੀਪ ਸਿੰਘ ਮੱਲੇਵਾਲ, ਸਾਬਕਾ ਸਰਪੰਚ ਕੁਲਦੀਪ ਸਿੰਘ ਪੰਡੋਰੀ ਅਟਵਾਲ, ਬਹਾਦਰ ਸਿੰਘ ਪੰਡੋਰੀ ਅਟਵਾਲ,ਮਝੈਲ ਸਿੰਘ ਮੱਲੇਵਾਲ, ਜਸਵਿੰਦਰ ਸਿੰਘ, ਮੋਹਨ ਸਿੰਘ ਮੱਲੇਵਾਲ, ਸੁਰਜੀਤ ਸਿੰਘ ਨਵੀਂ ਅਬਾਦੀ,ਅਰਜੁਨ ਸਿੰਘ,ਦੋਲਤੀ ਰਾਮ ਭਟੋਲੀ,ਪਿਆਰਾ ਸਿੰਘ ਮਸਤੀਵਾਲ,ਮਹਿੰਦਰ ਸਿੰਘ ਮਸਤੀਵਾਲ ,ਕਸ਼ਮੀਰ ਸਿੰਘ,ਦਲਵੀਰ ਸਿੰਘ, ਬਲੀ ਸਿੰਘ, ਕੁਲਵੀਰ ਸਿੰਘ ਧੂਤਕਲਾਂ,ਸਤਪਾਲ ਸਿੰਘ ਮਸਤੀਵਾਲ, ਮਨਿੰਦਰ ਸਿੰਘ, ਹਰਮੇਸ਼ ਲਾਲ ਮਸਤੀਵਾਲ,ਪ੍ਰੇਮ ਚੰਦ,ਬਖਸ਼ੀਸ਼ ਰਾਮ,ਰਾਮ ਲਾਲ,ਤਾਰਾ ਚੰਦ, ਗੁਰਬਖਸ਼ ਸਿੰਘ,ਗੁਰਦਿਆਲ ਸਿੰਘ,ਨੰਦ ਲਾਲ, ਭੁਪਿੰਦਰ ਸਿੰਘ,ਸੁਰਿੰਦਰ ਸਿੰਘ ਪਾਲੀ,ਬੁੱਧ ਸਿੰਘ ਕਮਲਜੀਤ ਕੌਰ ਮਸਤੀਵਾਲ,ਜਸਵੀਰ ਕੌਰ, ਸੁਰਿੰਦਰ ਕੌਰ, ਗੁਰਬਖਸ਼ ਕੌਰ, ਸਲਿੰਦਰ ਕੌਰ, ਨੀਲਮ ਕੁਮਾਰੀ, ਸੁਨੀਤਾ ਦੇਵੀ,ਨਰੰਜਣ ਕੌਰ, ਹਰਵਿੰਦਰ ਕੌਰ, ਜਸਵੀਰ ਕੌਰ, ਦਰਸ਼ਨਾ ਦੇਵੀ ਹਰਜਿੰਦਰ ਕੌਰ, ਸੁਰਿੰਦਰ ਕੌਰ, ਸਵਰਨ ਕੌਰ, ਕਮਲਜੀਤ ਕੌਰ, ਹਰਪਾਲ ਕੌਰ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।