ਗੜ੍ਹਦੀਵਾਲਾ (ਚੌਧਰੀ)
: ਸਥਾਨਕ ਕੇ .ਆਰ .ਕੇ .ਡੀ .ਏ .ਵੀ. ਸਕੂਲ ਗੜ੍ਹਦੀਵਾਲਾ ਦੇ ਪ੍ਰਿੰਸੀਪਲ ਤਰਸੇਮ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਨਵੇਂ ਸੈਸ਼ਨ ਦਾ ਸ਼ੁਭ ਆਰੰਭ ਹਵਨ ਕਰਵਾ ਕੇ ਕੀਤਾ ਗਿਆ ਜਿਸ ਵਿੱਚ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਦੀਪਕ ਜੈਨ ਅਤੇ ਡਾਕਟਰ ਸੰਜੀਵ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੀਪਕ ਜੈਨ ਨੇ ਕਿਹਾ ਕਿ ਸਕੂਲ ਵਿੱਚ ਨਵਾਂ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰਨਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਨਾਲ ਜਿੱਥੇ ਵਿਦਿਆਰਥੀਆਂ ਦਾ ਮਨੋਬਲ ਵੱਧਦਾ ਹੈ ਉੱਥੇ ਹੀ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਵਿੱਚ ਵਾਧਾ ਹੁੰਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਮੇਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਡਾਕਟਰ ਸੰਜੀਵ ਸ਼ਰਮਾ ਨੇ ਪਿਛਲੇ ਸਾਲ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਡਿਜੀਟਲ ਸਮੇਂ ਵਿੱਚ ਉਹਨਾਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਕੰਮਪਿਊਟਰ ਗਿਆਨ ਵੀ ਸਿਖਣਾਂ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦਾ ਉਚਿਤ ਪ੍ਰਯੋਗ ਸਮਝਦਾਰੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ। ਕਈ ਵਾਰ ਸੋਸ਼ਲ ਮੀਡੀਆ ਤੇ ਅਧੂਰੀ ਅਤੇ ਗਲਤ ਜਾਣਕਾਰੀ ਹੁੰਦੀ ਹੈ।
ਇਸ ਮੌਕੇ ਤੇ ਸੁਨੀਲ ਦੱਤ,ਪਵਨ ਕੁਮਾਰ, ਅਸ਼ੋਕ ਕੁਮਾਰ ਸੰਦੀਪ ਕੁਮਾਰ, ਰਣਜੋਧ ਸਿੰਘ , ਮੈਡਮ ਸ਼ਵੇਤਾ ਸ਼ਰਮਾ, ਮੈਡਮ ਰਜਨੀ, ਮੈਡਮ ਨਵਜੋਤ,ਮੈਡਮ ਰੀਨਾ, ਮੈਡਮ ਪ੍ਰਿਆ, ਮੈਡਮ ਮਨਕਿਰਨ ਮੈਡਮ ਅਮਨ, ਮੈਡਮ ਹਰਮਿੰਦਰ ਸਹਿਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।