ਹਾਜੀਪੁਰ / ਦਸੂਹਾ (ਚੌਧਰੀ)
: ਅੱਜ ਹਾਜੀਪੁਰ ਮੁਕੇਰੀਆਂ ਰੋਡ ਤੇ ਮੈਰਿਜ ਪੈਲਸ ਦੇ ਸਾਹਮਣੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿਚ ਇੱਕ ਨੌਜਵਾਨ ਦੀ ਮੌਤ ਅਤੇ 2 ਗੰਭੀਰ ਜਖਮੀ ਹੋ ਗਏ ।ਮ੍ਰਿ+ਤਕ ਦੀ ਪਛਾਣ ਦਵਿੰਦਰ ਬੰਟੀ ਪੁੱਤਰ ਜੈ ਦੇਵ ਵਾਸੀ ਪਿੰਡ ਦੇਪੁਰ ਮਹੰਤਾਂ ਮੁਹੱਲਾ ਵਜੋਂ ਹੋਈ ਹੈ
ਮਿਲੀ ਜਾਣਕਾਰੀ ਦੇ ਅਨੁਸਾਰ ਇਸ ਕਾਰ ਨੂੰ ਸੂਰਜ ਪੁੱਤਰ ਮੋਹਨ ਲਾਲ ਵਾਸੀ ਹਾਜੀਪੁਰ ਚਲਾ ਰਿਹਾ ਸੀ ਤੇ ਉਸ ਕਾਰ ‘ਚ ਦੋ ਹੋਰ ਲੋਕ ਸਵਾਰ ਸਨ। ਕਾਰ ਹਾਜੀਪੁਰ ਤੋਂ ਮੁਕੇਰੀਆਂ ਵੱਲ ਜਾ ਰਹੀ ਸੀ।ਏ ਜਦੋਂ ਕਾਰ ਸ਼ਿਵ ਸ਼ਕਤੀ ਮੈਰਜ ਪੈਲਸ ਦੇ ਸਾਹਮਣੇ ਪਹੁੰਚੀ ਤਾਂ ਕਾਰ ਬੇਕਾਬੂ ਹੋ ਕੇ ਦੂਜੀ ਸਾਇਡ ਸਫੈਦੇ ਦੇ ਦਰੱਖਤ ਨਾਲ ਜਾ ਟਕਰਾਈ। ਹਾਦਸਾ ਇਨਾਂ ਜ਼ਬਰਦਸਤ ਸੀ ਕਿ ਕਾਰ ਦੇ ਪੁਰੀ ਤਰਾਂ ਪਰਖੱਚੇ ਉੱਡ ਗਏ । ਕਾਰ ‘ਚ ਸਵਾਰ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਕਾਰ ‘ਚੋਂ ਦਰਵਾਜੇ ਤੋੜ ਕੇ ਬਾਹਰ ਕੱਢਿਆ ਗਿਆ। ਜ਼ਖ਼ਮੀ ਨੌਜਵਾਨ ਸੂਰਜ ਨੂੰ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਦੋਂ ਕਿ ਦੋ ਜਿਨਾਂ ‘ਚ ਅਖਿਲ ਪੁੱਤਰ ਸੁਦਰਸ਼ਨ ਵਾਸੀ ਪਿੰਡ ਚੀਮਾ ਅਤੇ ਦਵਿੰਦਰ ਬੰਟੀ ਪੁੱਤਰ ਜੈ ਦੇਵ ਵਾਸੀ ਪਿੰਡ ਦੇਪੁਰ ਮਹੰਤਾਂ ਮੁਹੱਲਾ ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਦਵਿੰਦਰ ਬੰਟੀ ਦੀ ਮੋਤ ਹੋ ਗਈ। ਹਾਜੀਪੁਰ ਪੁਲਿਸ ਨੇ ਘਟਨਾਂ ਵਾਲੀ ਥਾਂ ‘ਤੇ ਪਹੁੰਚ ਕੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।








