Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗੁਰਦੀਪ ਸਿੰਘ ਕੰਗ ਬਣੇ ਐਂਟੀ ਕੁਰੱਪਸ਼ਨ ਫਾਉਂਡੇਸ਼ਨ ਆਫ ਇੰਡੀਆ (ਪੰਜਾਬ) ਦੇ ਸਟੇਟ ਡਾਇਰੈਕਟਰ

ਗੁਰਦੀਪ ਸਿੰਘ ਕੰਗ ਬਣੇ ਐਂਟੀ ਕੁਰੱਪਸ਼ਨ ਫਾਉਂਡੇਸ਼ਨ ਆਫ ਇੰਡੀਆ (ਪੰਜਾਬ) ਦੇ ਸਟੇਟ ਡਾਇਰੈਕਟਰ

ਫਗਵਾੜਾ (ਲਾਲੀ ਦਾਦਰ) 

24 ਫਰਵਰੀ : ਐਂਟੀ ਕੁਰੱਪਸ਼ਨ ਫਾਉਂਡੇਸ਼ਨ ਆਫ ਇੰਡੀਆ ਵਲੋਂ ਫਗਵਾੜਾ ਦੇ ਗੁਰਦੀਪ ਸਿੰਘ ਕੰਗ ਨੂੰ ਫਾਉਂਡੇਸ਼ਨ ਦੀ ਪੰਜਾਬ ਬਾਡੀ ਦਾ ਸਟੇਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਫਾਉਂਡੇਸ਼ਨ ਦੇ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਅੱਜ ਇੱਥੇ ਗੱਲਬਾਤ ਦੌਰਾਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਫਾਉਂਡੇਸ਼ਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਰਿੰਦਰ ਅਰੋੜਾ ਵਲੋਂ ਉਹਨਾਂ ਜਿਲ੍ਹਾ ਪ੍ਰਧਾਨ ਵਜੋਂ ਨਿਭਾਈਆਂ ਵਧੀਆ ਸੇਵਾਵਾਂ ਸਦਕਾ ਸਟੇਟ ਡਾਇਰੈਕਟਰ ਦੀ ਜਿੰਮੇਵਾਰੀ ਦਿੱਤੀ ਗਈ ਹੈ। ਜਿਸ ਲਈ ਉਹ ਤਹਿ ਦਿਲੋਂ ਰਾਸ਼ਟਰੀ ਪ੍ਰਧਾਨ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਸਟੇਟ ਡਾਇਰੈਕਟਰ ਦੇ ਰੂਪ ਵਿਚ ਉਹ ਫਾਉਂਡੇਸ਼ਨ ਨੂੰ ਪੂਰੇ ਪੰਜਾਬ ਪੱਧਰ ਤੇ ਫੈਲਾਉਣ ਦਾ ਹਰ ਸੰਭਵ ਯਤਨ ਕਰਨਗੇ। ਉਹਨਾਂ ਪੰਜਾਬ ਭਰ ਦੇ ਸਮੂਹ ਨੌਜਵਾਨਾਂ ਨੂੰ ਫਾਉਂਡੇਸ਼ਨ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਤਾਂ ਜੋ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਜੜੋਂ ਮੁਕਾਉਣ ਲਈ ਵੱਡੀ ਪੱਧਰ ਤੇ ਮੁਹਿਮ ਸ਼ੁਰੂ ਕੀਤੀ ਜਾ ਸਕੇ। ਗੁਰਦੀਪ ਸਿੰਘ ਕੰਗ ਦਾ ਸਟੇਟ ਡਾਇਰੈਕਟਰ ਬਣਨ ਤੇ ਅੱਜ ਫਾਉਂਡੇਸ਼ਨ ਦੇ ਜਿਲ੍ਹਾ ਸਕੱਤਰ ਅਤੁਲ ਜੈਨ, ਮੈਂਬਰਾਂ ਐਸ.ਕੇ. ਅੱਗਰਵਾਲ ਐਡਵੋਕੇਟ, ਸੁਨੀਲ ਢੀਂਗਰਾ, ਆਸ਼ੂ ਮਾਰਕੰਡਾ, ਸੰਜੀਵ ਲਾਂਬਾ, ਜੁਗਲ ਬਵੇਜਾ, ਆਸ਼ੂ ਕਰਵਲ, ਵਿਪਨ ਸਿੰਘ ਠਾਕੁਰ, ਸ਼ਸ਼ੀ ਕਾਲੀਆ, ਸਤਪਾਲ ਕੋਛੜ, ਹਰੀਓਮ ਗੁਪਤਾ, ਸੰਜੇ ਤ੍ਰੇਹਨ, ਸਚਿਨ ਬੱਤਰਾ, ਦੀਪਕ, ਵਿਪਨ ਸ਼ਰਮਾ, ਤਜਿੰਦਰ ਸਿੰਘ, ਅਜੇ ਕੁਮਾਰ ਕੋਛੜ, ਵਿਨੇ ਕੁਮਾਰ ਬਿੱਟੂ, ਸਤਿੰਦਰ ਸਿੰਘ ਭਮਰਾ, ਸੰਜੀਵ ਸੂਰੀ ਵਲੋਂ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ।
ਤਸਵੀਰ ਸਮੇਤ।