Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਈ ਡੀ ਦੀ ਤਲਵਾਰ ਲਟਕਦੀ ਕਰਕੇ ਕਾਂਗਰਸ ਛੱਡਕੇ ਭਾਜਪਾ ‘ਚ ਪਨਾਹ ਲੈਣ ਗਏ ਕਾਂਗਰਸੀ ਆਗੂ : ਰਾਜਾ ਵੜਿੰਗ

ਈ ਡੀ ਦੀ ਤਲਵਾਰ ਲਟਕਦੀ ਕਰਕੇ ਕਾਂਗਰਸ ਛੱਡਕੇ ਭਾਜਪਾ ‘ਚ ਪਨਾਹ ਲੈਣ ਗਏ ਕਾਂਗਰਸੀ ਆਗੂ : ਰਾਜਾ ਵੜਿੰਗ

ਈ ਡੀ ਦੀ ਤਲਵਾਰ ਲਟਕਦੀ ਕਰਕੇ ਕਾਂਗਰਸ ਛੱਡਕੇ ਭਾਜਪਾ ‘ਚ ਪਨਾਹ ਲੈਣ ਗਏ ਕਾਂਗਰਸੀ ਆਗੂ : ਰਾਜਾ ਵੜਿੰਗ

* ਸਾਬਕਾ ਮੰਤਰੀਆਂ ਦੇ ਨਾਲ ਨਾਲ ਕੈਪਟਨ ਅਮਰਿੰਦਰ ਦੀ ਵੀ ਜਾਂਚ ਹੋਣੀ ਚਾਹੀਦੀ ਹੈ : ਰਾਜਾ ਵੜਿੰਗ *

* ਅਰੋੜਾ ਦੇ ਜਾਣ ਨਾਲ ਆਮ ਬੰਦੇ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ *

ਹੁਸ਼ਿਆਰਪੁਰ 4 ਜੂਨ (ਤਰਸੇਮ ਦੀਵਾਨਾ ) ਬੀਤੇ ਦਿਨੀਂ ਕਾਂਗਰਸ ਪਾਰਟੀ ਨੂੰ ਛੱਡਕੇ ਸਾਬਕਾ ਕੈਬਨਿਟ ਮੰਤਰੀ ਸੁੰਦਰ
ਸ਼ਾਮ ਅਰੋੜਾ ਦੇ ਭਾਜਪਾ ‘ਚ ਸ਼ਾਮਲ ਹੋ ਜਾਣ ਤੋਂ ਇੱਕ ਦਿਨ ਬਾਅਦ ਹੀ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਸ਼ਿਆਰਪੁਰ ਕਾਂਗਰਸ ਦੇ ਵਰਕਰਾਂ ਨੂੰ ਮਿਲਣ ਪਹੁੰਚੇ, ਜਿਥੇ ਉਨਾਂ ਸ਼ਹਿਰ ਦੇ ਇੱਕ ਹੋਟਲ ਵਿੱਚ  ਮੀਟਿੰਗ ਨੂੰ ਸੰਬੋਧਨ ਕੀਤਾ।ਹਲਕਾ ਚੱਬੇਵਾਲ ਦੇ ਕਾਂਗਰਸੀ ਵਿਧਾਇਕ ਤੇ ਉਪ ਨੇਤਾ ਵਿਰੋਧੀ ਧਿਰ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਨੇ ਬੜੀ ਗਰਮਜੋਸ਼ੀ ਨਾਲ ਰਾਜਾ ਵੜਿੰਗ ਦਾ ਸਵਾਗਤ ਕੀਤਾ। ਇਸ ਸਮੇਂ ਪੱਤਰਕਾਰਾਂ ਦੇ ਸਵਾਲਾਂ ਦੇ ਜਬਾਬ ਦਿੰਦਿਆਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਾਂਗਰਸ ਪਹਿਲਾਂ ਨਾਲੋਂ ਵੀ ਮਜਬੂਤ ਧਿਰ ਬਣਕੇ ਉਭੱਰੇਗੀ।ਉਨਾ ਕਿਹਾ ਕਿ ਜੇਕਰ ਕਾਂਗਰਸ ਨੇ ਅਰੋੜਾ ਵਰਗੇ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢ ਦਿੱਤਾ ਹੁੰਦਾ ਤਾਂ ਉਨਾਂ ਨੂੰ ਤੇ ਕਾਂਗਰਸ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ।ਰਾਜਾ ਵੜਿੰਗ ਨੇ ਕਿਹਾ ਕਿ ਉਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇਹ ਕਹਿਣ ਵਾਸਤੇ ਆਏ ਹਨ ਕਿ ਉਨਾਂ ਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਵੀ ਇਹ ਕਹਿਣ ਵਾਸਤੇ ਆਏ ਹਾਂ ਕਿ ਤੁਸੀ ਹੁਸ਼ਿਆਰਪੁਰ ਦੀ ਜਨਤਾ ਅਤੇ ਪਾਰਟੀ ਦੇ ਆਗੂਆਂ ਤੇ ਸਪੋਟਰਾਂ ਨਾਲ ਬਿਨਾਂ ਸਲਾਹ ਮਸ਼ਵਰਾ ਕੀਤੇ ਚਲੇ ਗਏ ਜਿਨਾਂ ਨੇ ਤੁਹਾਨੂੰ ਮੰਤਰੀ ਬਣਾਉਣ ਦਾ ਕੰੰਮ ਕੀਤਾ ਸੀ,ਇਨਾਂ ਨਾਲ ਸਲਾਹ ਕਰਨੀ ਵੀ ਜਰੂਰੀ ਨਹੀਂ ਸਮਝੀ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਮਜਬੂਤ ਹੈ, ਭਾਜਪਾ ਵਿੱਚ ਜਾਣ ਲਈ ਅਰੋੜਾ ਦਾ ਧੰਨਵਾਦ ਕਰਦਾਂ ਹਾਂ ਕਿਉਂਕਿ ਹੁਣ ਇੱਕ ਆਮ ਬੰਦੇ ਲਈ ਪਾਰਟੀ ਦਾ ਦਰਵਾਜਾ ਖੁੱਲ ਗਿਆ ਹੈ।ਰਾਜਾ ਵੜਿੰਗ ਨੇ ਕਿਹਾ ਕਿ ਅਰੋੜਾ ਦੇ ਪਾਰਟੀ ਵਿੱਚ ਹੁੰਦਿਆਂ ਸ਼ਾਇਦ ਮੈਂ ਉਹ ਨਹੀਂ ਕਰ ਸਕਦਾ ਸੀ ਜੋ ਉਨਾਂ ਦੀ ਇੱਛਾ ਹੈ।ਉਨਾਂ ਕਿਹਾ ਕਿ ਮੇਰੇ ਮਨ ਦੀ ਇਹ ਇੱਛਾ ਹੈ ਕਿ ਕਾਂਗਰਸ ਵਿੱਚ ਆਮ ਲੋਕਾਂ ਨੂੰ ਅੱਗੇ ਆਉਣ ਲਈ ਜਗਾ ਮਿਲੇ।ਕਿਸੇ ਕੋਂਸਲਰ ਨੂੰ ਜਗ੍ਹਾ ਮਿਲੇ,ਕਿਸੇ ਸਰਪੰਚ ਨੂੰ ਹਲਕੇ ਦਾ ਇੰਚਾਰਜ ਬਣਾਇਆ ਜਾਵੇ,ਕਿਉਂ ਨਾ ਕੋਈ ਬਲਾਕ ਪ੍ਰਧਾਨ ਅੱਗੇ ਆ ਕੇ ਹੁਸ਼ਿਆਰਪੁਰ ਦੀ ਅਗਵਾਈ ਕਰੇ।ਉਨਾਂ ਕਿਹਾ ਕਿ ਅਰੋੜਾ ਵਰਗੇ ਗਦਾਰ ਤੇ ਧੋਖੇਬਾਜ ਲੋਕਾਂ ਨੂੰ ਜਨਤਾ ਮੁਅਫ ਨਹੀਂ ਕਰੇਗੀ।ਉਨਾਂ ਕਿਹਾ ਕਿ ਹੁਸ਼ਿਆਰਪੁਰ ਦੇ ਆਗੂਆਂ ਤੇ ਵਰਕਰਾਂ ਦੀ ਸਲਾਹ ਨਾਲ ਹਲਕੇ ਦੀ ਅਗਵਾਈ ਕਰਨ ਵਾਲੇ
ਵਿਅਕਤੀ ਨੂੰ ਹੁਸ਼ਿਆਰਪੁਰ ਦੀ ਜਿੰਮੇਵਾਰੀ ਸੰਭਾਲੀ ਜਾਵੇਗੀ।ਇੱਕ ਸਵਾਲ ਦੇ ਜਬਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਲੋਕ ਕਾਂਗਰਸ ਛੱਡਕੇ ਗਏ ਹਨ ਉਹ ਤਾਂ ਜਿਹੜੀ ਈ ਡੀ ਦੀ ਤਲਵਾਰ ਉਨਾਂ ਦੇ ਸਿਰ ਤੇ ਲਟਕਦੀ ਸੀ ਉਸਤੋਂ ਡਰਦੇ ਭਾਜਪਾ ‘ਚ ਪਨਾਹ ਲੈਣ ਗਏ ਹਨ, ਇਹ ਆਪਣੇ ਕਾਰੋਵਾਰਾਂ ਦੀ ਰਾਖੀ ਲਈ ਗਏ ਹਨ ਨਾ ਕਿ ਲੋਕਾਂ ਲਈ।ਉਨਾਂ ਕਿਹਾ ਜੋ ਆਪ ਆਗੂ ਰਾਘਵ ਚੱਢਾ ਮੈਂਬਰ ਰਾਜ ਸਭਾ ਨੇ ਕਿਹਾ ਕਿ ਕਾਂਗਰਸ ਕਾ ਕੂੜਾ ਭਾਜਪਾ ਲੈ ਕੇ ਜਾ ਰਹੀ ਹੈ ਉਹ ਸਹੀ ਹੈ।ਜਦੋਂ ਉਹਨਾਂ ਨੂੰ ਸਵਾਲ ਕੀਤਾ ਕਿ ਜੋ ਢਾਈ ਸੋ ਕਰੋੜ ਦੇ ਘਪਲੇ ਦਾ ਆਰੋਪ
ਸਾਬਕਾ ਮੰਤਰੀ ਤੇ ਲੱਗਾ ਸੀ ਤਾਂ ਕਾਂਗਰਸ ਪਾਰਟੀ ਨੇ ਹੀ ਉਨਾਂ ਨੂੰ ਕਲੀਨ ਚਿੱਟ ਦਿੱਤੀ ਸੀ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਇਨਾਂ ਨੂੰ ਕਾਂਗਰਸ ਪਾਰਟੀ ਨੇ ਕਲੀਨ ਚਿੱਟ ਨਹੀਂ ਦਿੱਤੀ ਬਲਕਿ ਕਲੀਨ ਚਿੱਟ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸੀ।ਉਹਨਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਬਲੋਦਿਆਂ ਕਿਹਾ ਕਿ ਜੇਕਰ ਇੱਕ ਮੁੱਖ ਮੰਤਰੀ ਦੇ ਹੁੰਦਿਆਂ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸਦਾ ਮੁੱਖ ਮੰਤਰੀ ਵੀ ਉਨਾ ਹੀ ਜਿੰਮੇਵਾਰ ਹੈ ਜਿੰਨਾ ਭ੍ਰਿਸ਼ਟਾਚਾਰ ਕਰਨ ਵਾਲਾ ਅਤੇ ਇਹਨਾਂ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਵੀ ਜਾਂਚ ਹੋੋਣੀ ਚਾਹੀਦੀ ਹੈ। ਇਸ ਸਮੇਂ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ,ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਛਿੰਦਾ,ਮਿੱਕੀ ਡੋਗਰਾ ਸਾਬਕਾ ਵਿਧਾਇਕ ਦਸੂਹਾ,ਡਿਪਟੀ ਮੇਅਰ ਕ੍ਰਿਸ਼ਨਾ ਸੈਣੀ,ਬਲਵਿੰਦਰ ਬਿੰਦੀ ਕੋਂਸਲਰ,ਤਰਨਜੀਤ ਸੇਠੀ ਸੀਨੀ.ਆਗੂ,ਡਾ.ਕੁਲਦੀਪ ਨੰਦਾ,ਸੁਰਿੰਦਰ ਸਿੱਧੂ ਸਾਬਕਾ ਕੋਂਸਲਰ ਵੀ ਹਾਜਰ ਸਨ।
ਫੋਟੋ ਮੁਨੀਰ

error: copy content is like crime its probhihated