Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਥਾਣਾ ਸਿਟੀ ਬਟਾਲਾ ਨੇ ਧਰਮਪੁਰਾ ਕਾਲੋਨੀ ਵਿੱਚ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਕਰਨ ਵਾਲਿਆਂ ਨੂੰ ਕੀਤਾ ਕਾਬੂ

ਥਾਣਾ ਸਿਟੀ ਬਟਾਲਾ ਨੇ ਧਰਮਪੁਰਾ ਕਾਲੋਨੀ ਵਿੱਚ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਕਰਨ ਵਾਲਿਆਂ ਨੂੰ ਕੀਤਾ ਕਾਬੂ

ਬਟਾਲਾ ( ਅਵਿਨਾਸ਼ ਸ਼ਰਮਾ / ਸੰਜੀਵ ਨੈਅਰ)

24 ਫਰਵਰੀ : ਐਸ.ਆਈ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਨੇ ਦੱਸਿਆ ਕਿ ਬੀਤੀ 15 ਫਰਵਰੀ 2023 ਨੂੰ ਸ਼ਾਮ ਰਜੇਸ਼ ਤ੍ਰੇਹਨ ਪੁੱਤਰ ਪ੍ਰੇਮ ਪ੍ਰਕਾਸ਼ ਤ੍ਰੇਹਨ ਵਾਸੀ ਨਿਊ ਧਰਮਪੁਰਾ ਕਲੋਨੀ ਬਟਾਲਾ ਦੇ ਘਰ ਨਾ ਮਲੂਮ ਵਿਅਕਤੀ ਵੱਲੋਂ ਦਾਖਲ ਹੋ ਕੇ ਬੈਡ ਰੂਮ ਦਾ ਸ਼ੀਸ਼ਾ ਤੋੜ ਕੇ ਅਲਮਾਰੀ ਵਿਚੋਂ ਰਜੇਸ਼ ਤ੍ਰੇਹਨ ਮਾਤਾ ਦੀਆਂ ਦੋ ਸੋਨੇ ਦੀਆਂ ਵੰਗਾ, ਪਤਨੀ ਦੀਆਂ ਦੋ ਸੋਨੇ ਦੀਆਂ ਵੰਗਾਂ ਇਕ ਸੋਨੇ ਦੀ ਚੈਨੀ ਕੁੱਲ 13 ਤੋਲੇ ਸੋਨਾ ਨਾ ਮਲੂਮ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ ਸੀ। ਜਿਸ ਤੇ ਮੁਕੱਦਮਾ ਨੰਬਰ 31 ਮਿਤੀ 16 ਫਰਵਰੀ 2023 ਰਜੇਸ਼ ਤ੍ਰੇਹਨ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਸੀ।

ਜਿਸ ਤੇ ਐਸ.ਐਸ.ਪੀ ਬਟਾਲਾ ਮਿਸ ਅਸ਼ਵਨੀ ਗੋਟਿਆਲ ਆਈ.ਪੀ.ਐੱਸ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਐਸ.ਪੀ.ਡੀ. ਬਟਾਲਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅਤੇ ਸ਼੍ਰੀ ਲਲਿਤ ਸ਼ਰਮਾਂ ਡੀ.ਐਸ. ਪੀ. ਸਿਟੀ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਏ.ਐਸ.ਆਈ. ਇਕਬਾਲ ਸਿੰਘ ਥਾਣਾ ਸਿਟੀ ਬਟਾਲਾ ਵੱਲੋਂ ਦੋਸ਼ੀ ਲਾਲੀ ਮਸੀਹ ਪੁੱਤਰ ਯੂਨਸ ਮਸੀਹ ਵਾਸੀ ਈਸਾ ਨਗਰ ਬਟਾਲਾ ਨੂੰ 22 ਫਰਵਰੀ 2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਉਕਤ ਸੋਨੇ ਦੇ ਗਹਿਣੇ ਬ੍ਰਾਮਦ ਕਰਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ 03 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੋਂ ਹੋਰ ਵੀ ਚੋਰੀ ਦੀਆਂ ਵਾਰਦਾਤਾ ਸਬੰਧੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋਂ ਹੋਰ ਵਾਰਦਾਤਾ ਟਰੇਸ ਹੋਣ ਦੀ ਸੰਭਾਵਨਾ ਹੈ। ਬ੍ਰਾਮਦਗੀ 04 ਸੋਨੇ ਦੀਆਂ ਵੰਗਾ ਇਕ ਸੋਨੇ ਸੀ ਚੈਨ (ਕਰੀਬ 13 ਤੋਲੇ ਸੋਨਾ)