ਤਲਵਾੜਾ / ਦਸੂਹਾ 24 ਫ਼ਰਵਰੀ(ਚੌਧਰੀ)
: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਬਲਾਕ ਤਲਵਾੜਾ ਦੇ ਸਰਕਾਰੀ ਹਾਈ ਸਕੂਲ ਅਮਰੋਹ ਨੂੰ ਜਿਲ੍ਹੇ ਦਾ ਬੈਸਟ ਸਕੂਲ ਦਾ ਦਰਜਾ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਰਿਤਿਕਾ ਠਾਕੁਰ ਨੇ ਕਿਹਾ ਕਿ ਵਿਭਾਗ ਦੁਆਰਾ ਸਕੂਲ ਨੂੰ 7.5 ਲੱਖ ਰੁਪਏ ਦੀ ਰਕਮ ਵੀ ਦਿੱਤੀ ਕੀਤੀ ਗਈ ਹੈ ਜਿਸ ਨੂੰ ਸਕੂਲ ਦੇ ਵਿਕਾਸ ਕਾਰਜਾਂ ਅਤੇ ਵਿਦਿਆਰਥੀਆ ਦੀ ਭਲਾਈ ਲਈ ਖਰਚ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ, ਐਸ.ਐਮ.ਸੀ. ਕਮੇਟੀ, ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਵਿੱਚ ਕੰਮ ਘਰ ਚੁੱਕੇ ਕਰਮਚਾਰੀਆਂ ਨੂੰ ਜਾਂਦਾ ਹੈ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਹ ਮੁਕਾਮ ਹਾਸਿਲ ਹੋਇਆ । ਇਸ ਮੌਕੇ ਸਟਾਫ਼ ਵੱਲੋਂ ਕੇਕ ਕੱਟ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਕੂਲ ਮੁਖੀ ਰਿਤਿਕਾ ਠਾਕੁਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਗਰ ਨਿਗਮ ਭਵਨ ਚੰਡੀਗੜ੍ਹ ਵਿਖੇ ਮਿਤੀ 26 ਫ਼ਰਵਰੀ ਨੂੰ ਇਸ ਸਫ਼ਲਤਾ ਲਈ ਸਨਮਾਨਿਤ ਕੀਤਾ ਜਾਵੇਗਾ।
ਚੇਅਰਪਰਸਨ ਐਸ.ਐਮ.ਸੀ ਕਮੇਟੀ ਕਮਲ ਕੌਰ ਅਤੇ ਪਿੰਡ ਦੀ ਸਰਪੰਚ ਸੀਮਾ ਦੇਵੀ ਨੇ ਸਕੂਲ ਮੁਖੀ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਿੰਡ ਦੀ ਪੰਚਾਇਤ ਸਕੂਲ ਦੇ ਵਿਕਾਸ ਕਾਰਜਾਂ ਲਈ ਸਹਿਯੋਗ ਕਰੇਗੀ ।ਇਸ ਮੌਕੇ ਬਿਕਰਮ ਕੌਂਡਲ, ਕੁਲਵੰਤ ਸਿੰਘ, ਪ੍ਰਵੀਨ ਕੁਮਾਰ, ਕੇਵਲ ਸਿੰਘ, ਅਰੁਣਾ ਕੁਮਾਰੀ, ਜੋਤੀ ਦੇਵੀ, ਨਿਰਮਲ ਕੁਮਾਰੀ, ਮਨਜੀਤ ਕੌਰ,ਨੀਤੂ ਬਾਲਾ, ਸਾਰਿਕਾ ਰਾਣੀ, ਮੋਨਿਕਾ, ਸਤਵਿੰਦਰ ਕੁਮਾਰ, ਆਸ਼ਾ ਸ਼ਰਮਾ, ਸੋਭਾ ਰਾਣੀ, ਰਜਨੀ ਬਾਲਾ, ਬੰਦਨਾ ਆਦਿ ਸਮੇਤ ਹੋਰ ਪਤਵੰਤੇ ਹਾਜਰ ਸਨ।
ਫੋਟੋ – ਬੈਸਟ ਸਕੂਲ ਅਵਾਰਡ ਮਿਲਣ ਤੇ ਰਿਤਿਕਾ ਠਾਕੁਰ ਮੁੱਖ ਅਧਿਆਪਕਾ ਅਤੇ ਸਟਾਫ਼ ਮੈਂਬਰ ਕੇਕ ਕੱਟ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ।