Prime Punjab Times

Latest news
ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਨੇ ਕੀਤੀ ਸਮੀਖਿਆ,ਸਖਤ ਨਿਰਦੇਸ਼ ਜਾਰੀ 30 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ  ਪਹਿਲਗਾਮ ਵਿੱਚ ਹੋਏ ਸੈਲਾਨੀਆਂ `ਤੇ ਅੱਤਵਾਦੀ ਹਮਲੇ ਨੇ ਭਾਰਤ ਵਿੱਚ ਰਹਿੰਦੇ ਹਰ ਵਰਗ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤ... ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ: ਅਮਿਤ ਨਾਗਵਾਨ ਵੱਲੋਂ ਸਨਮਾਨਿਤ ਕੀਤਾ ਗਿਆ 74 ਵੀਂ ਬਰਸੀ ਸਮਾਗਮ ਸਬੰਧੀ ਹੋਇਆ ਵਿਚਾਰ ਵਟਾਂਦਰਾ ਭਾਰਤ ਰਤਨ ਡਾ.ਬੀ ਆਰ ਅੰਬੇਡਕਰ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਤੇ ਇਨਾਮ ਵੰਡ ਸਮਾਰੋਹ ਸਫਲ ਰਿਹਾ *ਜ਼ਿਲ੍ਹੇ ਵਿੱਚ ਕਣਕ ਦੀ ਨਿਰਵਿਘਨ ਖ਼ਰੀਦ, 65259 ਮੀਟਰਕ ਟਨ ਫਸਲ ਦੀ ਆਮਦ, ਹੁਣ ਤੱਕ 63354 ਮੀਟਰਕ ਟਨ ਕਣਕ ਦੀ ਹੋਈ ਖ਼ਰੀਦ ... ਲੇਖਕ,ਪੁਸਤਕ,ਧਰਤੀ ਅਤੇ ਵਿਦਿਆਰਥੀ ਸਮਾਜ ਪ੍ਰਤੀ ਉੱਜਵਲਤਾ ਦੀ ਨਿਸ਼ਾਨੀ - ਪ੍ਰਿੰਸੀਪਲ ਡਾ. ਸ਼ਬਨਮ ਕੌਰ ਬੌਧਿਕ ਸੰਪੱਤੀ ਅਧਿਕਾਰ' ਵਿਸ਼ੇ 'ਤੇ ਆਨਲਾਈਨ ਵਰਕਸ਼ਾਪ ਦਾ ਆਯੋਜਨ भूख हड़ताल 21वें दिन भी रही जारी....

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing ਖੂਨਦਾਨ ਸਾਨੂੰ ਇਨਸਾਨੀਅਤ ਨਾਲ ਜੋੜਦਾ ਹੈ : ਪ੍ਰੀਤ ਕੋਹਲੀ

ਖੂਨਦਾਨ ਸਾਨੂੰ ਇਨਸਾਨੀਅਤ ਨਾਲ ਜੋੜਦਾ ਹੈ : ਪ੍ਰੀਤ ਕੋਹਲੀ

ਹੁਸ਼ਿਆਰਪੁਰ, 23 ਫਰਵਰੀ  (ਬਿਊਰੋ) 

ਯੁਵਕ ਸੇਵਾਵਾਂ ਵਿਭਾਗ ਨੇ ਲਗਾਇਆ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ

ਰੈਡ ਰੀਬਨ ਕਲੱਬਾਂ ਦੇ ਕਰਵਾਏ ਮੁਕਾਬਲੇ

: ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀਆਂ ਹਦਾਇਤਾਂ ‘ਤੇ  ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ ਅਤੇ ਰੈਡ ਰੀਬਨ ਕਲੱਬਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।  ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਪ੍ਰੀਤ ਕੋਹਲੀ  ਨੇ ਦੱਸਿਆ ਕਿ ਜੇ. ਸੀ. ਡੀ. ਏ. ਵੀ ਕਾਲਜ ਦਸੂਹਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਸੰਸਥਾਵਾ ਦੇ ਨੋਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ।  ਇਸ ਖੂਨਦਾਨ ਕੈਂਪ ਦੇ ਪਹਿਲੇ ਅੱਧ ਦੇ ਮੁੱਖ ਮਹਿਮਾਨ ਹਲਕਾ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੇ ਭਰਾ ਵਰਿੰਦਰ ਸਿੰਘ ਘੁੰਮਣ ਸਨ ਅਤੇ ਉਨ੍ਹਾਂ ਆਪਣਾ ਅਸ਼ੀਰਵਾਦ ਨੋਜਵਾਨਾ ਨੂੰ ਦਿੱਤਾ। ਸਮਾਗਮ ਦੇ ਦੂਸਰੇ ਹਿੱਸੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਜ਼ਿਲ੍ਹੇ ਭਰ ਦੇ ਰੈੱਡ ਰੀਬਨ ਕਲੱਬਾਂ ਵਿਚੋਂ ਭਾਗੀਦਾਰ ਸ਼ਾਮਿਲ ਹੋਏ ਜ਼ਿਨ੍ਹਾਂ ਦਾ ਵਿਸ਼ਾ ਖੂਨਦਾਨ ਅਤੇ ਏਜੰਡਾ ਜਾਗਰੁਕਤਾ ਸੀ। ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ‘ਰੀਨਾ ਰਾਠੌਰ ਜੀ ਟੀ ਬੀ ਖਾਲਸਾ ਕਾਲਜ ਰਹੀ ਅਤੇ ਦੂਸਰਾ ਸਥਾਨ ਇਸ਼ਿਤਾ ਜੀ ਜੀ ਡੀ ਐਸ ਡੀ ਕਾਲਜ ਹਰਿਆਣਾ ਨੂੰ ਮਿਲਿਆ ਜਦਕਿ ਜੀ. ਟੀ. ਬੀ ਖਾਲਸਾ ਕਾਲਜ ਫਾਰ ਵਿਮਨ ਦਸੂਹਾ ਦੀ ਕਿਰਨਪ੍ਰੀਤ ਕੌਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ
ਦਸਮੇਸ਼ ਗਰਲਜ਼ ਕਾਲਜ ਦੀ ਤਮੰਨਾ ਅਤੇ ਸ੍ਰੀ ਗੂਰੂ  ਗੋਬਿੰਦ  ਸਿੰਘ ਕਾਲਜ ਬਾਗਪੁਰ ਕਮਲੂਹ ਦੀ ਅੰਜਲੀ ਨੂੰ ਕੰਸੋਲੇਸ਼ਨ ਇਨਾਮ ਪ੍ਰਾਪਤ ਹੋਇਆ ।
ਪ੍ਰੀਤ ਕੋਹਲੀ ਨੇ ਆਖਿਆ ਕਿ ਜਵਾਨ ਪੀੜ੍ਹੀ ਨੂੰ ਉਸਾਰੂ ਪਾਸੇ ਲਗਾ ਕੇ ਇਨ੍ਹਾਂ ਦਾ ਭਵਿੱਖ ਸੰਵਾਰਿਆ ਜਾ ਸਕਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਕਾਲਜਾਂ  ਦੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੇ ਭਾਗੀਦਾਰਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਨੌਜਵਾਨਾਂ ਦੀ ਬਿਹਤਰੀ ਲਈ ਵੱਖੋ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ। ਯੂਥ ਲੀਡਰਸ਼ਿਪ ਅਤੇ ਇੰਟਰ-ਸਟੇਟ ਟੂਰ ਕਰਵਾਏ ਜਾਂਦੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਯੂਥ ਵਰਕਸ਼ਾਪ ਵੀ ਕਰਵਾਈ ਜਾ ਰਹੀ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਕਮਲ ਕਿਸ਼ੋਰ ਨੇ ਵੀ ਆਪਣੇ ਸੰਖੇਪ ਭਾਸ਼ਨ ਵਿਚ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ
ਇਸ ਮੌਕੇ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਰੈੱਡ ਰੀਬਨ ਨੋਡਲ ਅਫਸਰ ਵੱਲੋਂ ਸਾਰੀ ਕਾਰਵਾਈ ਨੂੰ ਸਿਰੇ ਚਾੜ੍ਹਿਆ ਗਿਆ । ਇਸ ਮੌਕੇ  ਵਾਈਸ ਪ੍ਰਿੰਸੀਪਲ ਰਾਕੇਸ਼ ਮਹਾਜਨ, ਯੂਥ ਵੈਲਫੇਅਰ ਵਿੰਗ ਦੇ ਇੰਚਾਰਜ ਡਾ. ਅਮਨਦੀਪ ਰਾਣਾ , ਐਨ. ਸੀ. ਸੀ ਇੰਚਾਰਜ ਭਾਨੀ ਗੁਪਤਾ ਵੀ  ਹਾਜ਼ਰ ਸਨ।

error: copy content is like crime its probhihated