ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਦਿਹਾਂਤ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਤੋਂ ਦੋ ਵਾਰ ਵਿਧਾਇਕ ਰਹੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਅਜ ਦਿਹਾਂਤ ਹੋ ਗਿਆ ਉਹਨਾਂ ਦੀ ਉਮਰ 62ਸਾਲ ਸੀ। ਸ਼ਿਗਾਰਾ ਰਾਮ ਸਹੂੰਗੜਾ ਕਿਸੇ ਨਿੱਜੀ ਕੰਮ ਲਈ ਜਲੰਧਰ ਗਏ ਹੋਏ ਸਨ ਜਿਥੇ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ। ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਦਿਹਾਂਤ ਹੋ ਗਿਆ।








