ਹੁਸ਼ਿਆਰਪੁਰ, 31 ਅਕਤੂਬਰ (ਪ੍ਰਾਈਮ ਪੰਜਾਬ ਟਾਈਮਜ਼)
ਅਨੁਸ਼ਾਸਨ, ਟੀਮ ਭਾਵਨਾ ਤੇ ਆਤਮ-ਵਿਸ਼ਵਾਸ ਵਿਕਸਿਤ ਕਰਦੀਆਂ ਹਨ ਖੇਡਾਂ : ਬ੍ਰਮ ਸ਼ੰਕਰ ਜਿੰਪਾ
– ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ
: ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਇਨਾਮ ਵੰਡ ਸਮਾਰੋਹ ਲਾਜਵੰਤੀ ਮਲਟੀਪਰਪਜ਼ ਸਟੇਡੀਅਮ, ਹੁਸ਼ਿਆਰਪੁਰ ਵਿਖੇ ਬਹੁਤ ਧੂਮਧਾਮ ਨਾਲ ਸਮਾਪਤ ਹੋਇਆ। ਇਸ ਦੌਰਾਨ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਸਰਪੰਚ ਪਲਵਿੰਦਰ ਸਿੰਘ ਸੱਜਣ, ਮੇਅਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਇਨਾਮ ਵੰਡ ਸਮਾਰੋਹ ਵਿੱਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਸਗੋਂ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਵੀ ਵਿਕਸਿਤ ਕਰਦੀਆਂ ਹਨ। ਉਨ੍ਹਾਂ ਬੱਚਿਆਂ ਨੂੰ ਮੋਬਾਈਲ ਫੋਨ ਅਤੇ ਟੈਲੀਵਿਜ਼ਨ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਵਿਧਾਇਕ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੀ ਕਾਮਨਾ ਹੈ ਕਿ ਹੁਸ਼ਿਆਰਪੁਰ ਦੇ ਖਿਡਾਰੀ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ।
ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਅਮਨਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ ਵਿੱਚ ਲੜਕਿਆਂ ਦੀ ਕਬੱਡੀ ਵਿੱਚ ਬਲਾਕ ਮੁਕੇਰੀਆਂ-2 ਪਹਿਲੇ ਅਤੇ ਹੁਸ਼ਿਆਰਪੁਰ 2 ਬੀ ਦੂਜੇ ਸਥਾਨ ‘ਤੇ ਆਇਆ।ਇਸੇ ਤਰ੍ਹਾਂ ਕਬੱਡੀ ਲੜਕਿਆਂ ਵਿਚ ਕੋਟ ਫਤੂਹੀ ਪਹਿਲੇ ਅਤੇ ਹੁਸ਼ਿਆਰਪੁਰ1 ਐਲੀਮੈਂਟਰੀ ਦੂਸਰੇ, ਸਰਕਲ ਕਬੱਡੀ ਵਿਚ ਟਾਂਡਾ-2 ਪਹਿਲੇ ਤਅ ਬੁੱਲੋਵਾਲ ਦੂਸਰੇ, ਰੱਸਾ ਕਸੀ ਵਿਚ ਮੁਕੇਰੀਆਂ-2 ਪਹਿਲੇ ਅਤੇ ਹੁਸ਼ਿਆਰਪੁਰ-1 ਐਡੀਮੈਂਟਰੀ ਦੂਸਰੇ, ਖੋ-ਖੋ ਲੜਕਿਆਂ ਵਿਚ ਮੁਕੇਰੀਆਂ-2 ਪਹਿਲੇ ਅਤੇ ਤਲਵਾੜਾ ਦੂਸਰੇ, ਖੋ-ਖੋ ਲੜਕੀਆਂ ਵਿਚ ਮੁਕੇਰੀਆਂ-2 ਪਹਿਲੇ ਅਤੇ ਕਮਾਹੀ ਦੇਵੀ ਦੂਸਰੇ, ਮਿੰਨੀ ਹੈਂਡਬਾਲ ਲੜਕਿਆਂ ਵਿਚ ਹਾਜੀਪੁਰ ਪਹਿਲੇ ਅਤੇ ਮਾਹਿਲਪੁਰ-2 ਦੂਸਰੇ, ਮਿੰਨੀ ਹੈਂਡਬਾਲ ਲੜਕੀਆਂ ਵਿਚ ਮਾਹਿਲਪੁਰ-2 ਪਹਿਲੇ ਅਤੇ ਮਾਹਿਲਪੁਰ-1 ਦੂਸਰੇ, ਫੁੱਟਬਾਲ ਲੜਕਿਆਂ ਵਿਚ ਗੜ੍ਹਸ਼ੰਕਰ-1 ਪਹਿਲੇ ਅਤੇ ਮਾਹਿਲਪੁਰ-2 ਦੂਸਰੇ, ਫੁੱਟਬਾਲ ਲੜਕੀਆਂ ‘ਚ ਮਾਹਿਲਪੁਰ-1 ਪਹਿਲੇ ਅਤੇ ਮਾਹਿਲਪੁਰ-2 ਦੂਸਰੇ, 6ਏ ਸਾਈਡ ਲੜਕਆਂ ਵਿਚ ਮਾਹਿਲਪੁਰ-1 ਪਹਿਲੇ ਅਤੇ ਹੁਸ਼ਿਆਰਪੁਰ 1ਏ ਦੂਸਰੇ, 6ਏ ਸਾਈਡ ਹਾਕੀ ਲੜਕੀਆਂ ਵਿਚ ਮਾਹਿਲਪੁਰ-1 ਪਹਿਲੇ ਅਤੇ ਮੁਕੇਰੀਆਂ-1 ਦੂਸਰੇ, ਬੈਡਮਿੰਟਨ ਲੜਕਿਆਂ ਵਿੱਚ ਹੁਸ਼ਿਆਰਪੁਰ-2 ਏ ਪਹਿਲੇ ਅਤੇ ਮੁਕੇਰੀਆਂ-2 ਦੂਸਰੇ, ਬੈਮਿੰਟਨ ਲੜਕੀਆਂ ਵਿਚ ਹੁਸ਼ਿਆਰਪੁਰ-2ਏ ਪਹਿਲੇ ਅਤੇ ਹੁਸ਼ਿਆਰਪੁਰ-2 ਏ ਪਹਿਲੇ ਅਤੇ ਹੁਸ਼ਿਆਰਪੁਰ 1ਬੀ ਦੂਸਰੇ, ਸ਼ਤਰੰਜ਼ ਲੜਕਿਆਂ ਚ ਦਸੂਹਾ-1 ਪਹਿਲੇ ਤੇ ਹੁਸ਼ਿਆਰਪੁਰ-1ਬੀ ਦੂਸਰੇ, ਸ਼ਤਰੰਜ਼ ਲੜਕੀਆਂ ਵਿਚ ਹੁਸ਼ਿਆਰਪੁਰ-1ਏ ਪਹਿਲੇ ਅਤੇ ਮੁਕੇਰੀਆਂ-2 ਦੂਸਰੇ ਸਥਾਨ ‘ਤੇ ਰਿਹਾ।
100 ਮੀਟਰ ਲੜਕਿਆਂ ਵਿਚ ਹੁਸ਼ਿਆਰਪੁਰ-1ਏ ਪਹਿਲੇ, ਹਾਜੀਪੁਰ ਦੂਸਰੇ ਅਤੇ ਹੁਸ਼ਿਆਰਪੁਰ 1-ਬੀ ਤੀਸਰੇ ਸਥਾਨ ‘ਤੇ ਰਿਹਾ। 200 ਮੀਟਰ ਲੜਕਿਆਂ ਵਿਚ ਹੁਸ਼ਿਆਰਪੁਰ 1 ਬੀ ਪਹਿਲੇ, ਹੁਸ਼ਿਆਰਪੁਰ 2ਬੀ ਦੂਸਰੇ ਅਤੇ ਹੁਸ਼ਿਆਰਪੁਰ-2 ਤੀਸਰੇ, 400 ਮੀਟਰ ਲੜਕਿਆਂ ਵਿਚ ਕੋਟ ਫਤੂਹੀ ਪਹਿਲੇ, ਭੂੰਗਾ-2 ਦੂਸਰੇ, ਹੁਸ਼ਿਆਰਪੁਰ-1ਏ ਅਤੇ ਕੁਮੇਰੀਆਂ-1 ਤੀਸਰੇ ਸਥਾਨ ‘ਤੇ ਰਿਹਾ।600 ਮੀਟਰ ਲੜਕਿਆਂ ਵਿਚ ਮੁਕੇਰੀਆਂ-2 ਪਹਿਲੇ, ਹਾਜੀਪੁਰ ਦੂਸਰੇ ਅਤੇ ਹੁਸ਼ਿਆਰਪੁਰ-2 ਬੀ ਤੀਸਰੇ, 100 ਬਾਏ 4 ਰਿਲੇ ਮੀਟਰ ਲੜਕਿਆਂ ਚ ਹੁਸ਼ਿਆਰਪੁਰ-2 ਬੀ ਪਹਿਲੇ, ਹੁਸ਼ਿਆਰਪੁਰ-1ਏ ਦੂਸਰੇ ਅਤੇ ਬੁੱਲੋਵਾਲ ਤੀਸਰੇ, ਲੰਬੀ ਛਲਾਂਗ ਲੜਕਿਆਂ ‘ਚ ਹੁਸ਼ਿਆਰਪੁਰ-2 ਬੀ ਪਹਿਲੇ, ਗੜ੍ਹਸ਼ੰਕਰ -1 ਦੂਸਰੇ ਅਤੇ ਹੁਸ਼ਿਆਰਪੁਰ-1ਬੀ ਅਤੇ ਹੁਸ਼ਿਆਰਪੁਰ-2 ਏ ਤੀਸਰੇ ਸਥਾਨ ‘ਤੇ ਰਹੇ। ਗੋਲਾ ਸੁੱਟਣ ਵਿਚ ਮਾਹਿਲਪੁਰ-1 ਪਹਿਲੇ, ਦਸੂਹਾ-1 ਦੂਸਰੇ ਅਤੇ ਟਾਂਡਾ-2 ਤੀਸਰੇ, 100 ਮੀਟਰ ਲੜਕੀਆਂ ਵਿਚ ਬੁੱਲੋਵਾਲ ਪਹਿਲੇ, ਗੜ੍ਹਸ਼ੰਕਰ-1 ਦੂਸਰੇ ਅਤੇ ਹੁਸ਼ਿਆਰਪੁਰ 1ਏ ਤੀਸਰੇ ਸਥਾਨ ‘ਤੇ ਰਿਹਾ। 200 ਮੀਟਰ ਲੜਕੀਆਂ ਵਿਚ ਕੋਟ ਫਤੂਹੀ ਪਹਿਲੇ, ਮਾਹਿਲਪੁਰ -1 ਦੂਸਰੇ ਅਤੇ ਭੂੰਗਾ-1 ਤੀਸਰੇ,400 ਮੀਟਰ ਲੜਕੀਆਂ ਚ ਹੁਸ਼ਿਆਰਪੁਰ -1ਏ ਪਹਿਲੇ, ਹੁਸ਼ਿਆਰਪੁਰ-2 ਬੀ ਦੂਸਰੇ ਅਤੇ ਹੁਸ਼ਿਆਰਪੁਰ 2-ਬੀ ਤੀਸਰੇ ਸਥਾਨ, 600 ਮੀਟਰ ਲੜਕੀਆਂ ਵਿਚ ਬੁੱਲੋਵਾਲ ਪਹਿਲੇ, ਹਾਜੀਪੁਰ ਦੂਸਰੇ ਅਤੇ ਦਸੂਹਾ ਤੀਸਰੇ, 100 ਬਾਏ 4 ਰਿਲੇ ਮੀਟਰ ਲੜਕੀਆਂ ਵਿਚ ਹੁਸ਼ਿਆਰਪੁਰ2-ਬੀ ਪਹਿਲੇ, ਬੁੱਲੋਵਾਲ ਦੂਸਰੇ ਅਤੇ ਹੁਸ਼ਿਆਰਪੁਰ-1ਬੀ ਤੀਸਰੇ, ਲੰਬੀ ਛਲਾਂਗ ਲੜਕੀਆਂ ਵਿਚ ਕੋਟ ਫਤੂਹੀ ਪਹਿਲੇ, ਤਲਵਾੜਾ ਦੂਸਰੇ ਅਤੇ ਮਾਹਿਲਪੁਰ-1 ਤੀਸਰੇ, ਗੋਲਾ ਸੁੱਟਣ ਵਿਚ ਲੜਕੀਆਂ ‘ਚ ਦਸੂਹਾ-1 ਪਹਿਲੇ, ਦਸੂਹਾ-2 ਦੂਸਰੇ ਅਤੇ ਹੁਸ਼ਿਆਰਪੁਰ-1 ਬੀ ਤੀਸਰੇ ਸਥਾਨ ‘ਤੇ ਰਿਹਾ।
ਰਿਦਮਿਕ ਯੋਗ ਲੜਕਿਆਂ ‘ਚ ਦਸੂਹਾ-2 ਪਹਿਲੇ, ਗੜ੍ਹਸ਼ੰਕਰ-2 ਦੂਸਰੇ, ਰਿਦਮਿਕ ਯੋਗ ਲੜਕੀਆਂ ਵਿਚ ਦਸੂਹਾ-2 ਪਹਿਲੇ, ਹੁਸ਼ਿਆਰਪੁਰ-ਬੀ ਅਤੇ ਤਲਵਾੜਾ ਦੂਸਰੇ, ਗਰੁੱਪ ਯੋਗ ਲੜਕੇ 5 ਵਿਚ ਦਸੂਹਾ-2 ਪਹਿਲੇ, ਗੜ੍ਹਸ਼ੰਕਰ-2 ਦੂਸਰੇ, ਗਰੁੱਪ ਯੋਗ ਲੜਕੀਆਂ 5 ਵਿਚ ਦਸੂਹਾ-2 ਪਹਿਲੇ, ਹਾਜੀਪੁਰ ਦੂਸਰੇ, ਵਿਅਕਤੀਗਤ ਯੋਗ ਲੜਕਿਆਂ ਵਿਚ ਦਸੂਹਾ-2 ਪਹਿਲੇ, ਹੁਸ਼ਿਆਰਪੁਰ-2 ਏ ਦੂਸਰੇ ਵਿਅਕਤੀਗਤ ਯੋਗ ਲੜਕੀਆਂ ਵਿਚ ਦਸੂਹਾ-2 ਪਹਿਲੇ, ਗੜ੍ਹਸ਼ੰਕਰ-2 ਦੂਸਰੇ, ਜਿਮਨਾਸਟਿਕ ਲੜਕੇ ਆਰਟੀਸਟਿਕ ਲੜਕਿਆਂ ਵਿਚ ਹੁਸ਼ਿਆਰਪੁਰ-2 ਬੀ ਪਹਿਲੇ, ਹੁਸ਼ਿਆਰਪੁਰ-2 ਬੀ ਦੂਸਰੇ, ਜਿਮਨਾਸਟਿਕ ਲੜਕੀਆਂ ਆਰਟਿਸਟਿਕ ‘ਚ ਹੁਸ਼ਿਆਰਪੁਰ-2 ਬੀ ਪਹਿਲੇ, ਹੁਸ਼ਿਆਰਪੁਰ -2 ਏ ਦੂਸਰੇ,ਜਿਮਨਾਸਟਿਕ ਸਿੰਗਲ ਲੜਕੀਆਂ ਵਿਚ ਹੁਸ਼ਿਆਰਪੁਰ-2 ਬੀ ਪਹਿਲੇ, ਦਸੂਹਾ-2 ਦੂਸਰੇ ਜਿਮਨਾਸਟਿਕ ਆਰਟਿਸਟਿਕ ਸਿੰਗਲ ਲੜਕਿਆਂ ਵਿਚ ਹੁਸ਼ਿਆਰਪੁਰ-2ਬੀ ਪਹਿਲੇ, ਦਸੂਹਾ-2 ਦੂਸਰੇ, ਕਰਾਟੇ ਲੜਕੀਆਂ 18 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ-2ਬੀ ਹੁਸ਼ਿਆਰਪੁਰ-1ਬੀ ਦੂਸਰੇ, ਕਰਾਟੇ ਲੜਕੀਆਂ 21ਕਿਲੋਗ੍ਰਾਮ ਵਿਚ ਹੁਸ਼ਿਆਰਪੁਰ 2 ਬੀ ਪਹਿਲੇ, ਗੜ੍ਹਸ਼ੰਕਰ ਦੂਸਰੇ, ਕਰਾਟੇ ਲੜਕੀਆਂ 24 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ ਦੋ ਬੀ ਪਹਿਲੇ, ਹੁਸ਼ਿਆਰਪੁਰ-2 ਏ ਦੂਸਰੇ, ਕਰਾਟੇ ਲੜਕੀਆਂ 27 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ-2 ਬੀ ਪਹਿਲੇ, ਗੜ੍ਹਸ਼ੰਕਰ-2 ਦੂਸਰੇ, ਕਰਾਟੇ ਲੜਕੀਆਂ 30 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ-1 ਬੀ ਪਹਿਲੇ, ਹੁਸ਼ਿਆਰਪੁਰ-2 ਬੀ ਦੂਸਰੇ, ਕਰਾਟੇ ਲੜਕੀਆਂ 34 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ 2 ਬੀ ਪਹਿਲੇ, ਗੜ੍ਹਸ਼ੰਕਰ -2 ਦੂਸਰੇ, ਕਰਾਟੇ ਲੜਕੀਆਂ 34 ਪਲੱਸ ਕਿਲੋਗ੍ਰਾਮ ਵਿਚ ਹੁਸ਼ਿਆਰਪੁਰ-2ਏ ਪਹਿਲੇ, ਹੁਸ਼ਿਆਰਪੁਰ-2 ਬੀ ਦੂਸਰੇ, ਕਰਾਟੇ ਲੜਕੇ 20 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ 1ਏ ਪਹਿਲੇ, ਹੁਸ਼ਿਆਰਪੁਰ-2ਏ ਦੂਸਰੇ, ਕਰਾਟੇ ਲੜਕੇ 23 ਕਿਲੋਗ੍ਰਾਮ ਚ ਹੁਸ਼ਿਆਰਪੁਰ-1ਬੀ ਪਹਿਲੇ ਅਤੇ ਹੁਸ਼ਿਆਰਪੁਰ-2 ਬੀ ਦੂਸਰੇ, ਕਰਾਟੇ ਲੜਕੇ 26 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ -1ਏ ਪਹਿਲੇ, ਹੁਸ਼ਿਆਰਪੁਰ 2-ਬੀ ਦੂਸਰੇ, ਕਰਾਟੇ ਲੜਕੇ 29 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ 1-ਬੀ ਪਹਿਲੇ, ਹੁਸ਼ਿਆਰਪੁਰ-2 ਏ ਦੂਸਰੇ, ਕਰਾਟੇ ਲੜਕੇ 36 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ -1ਬੀ ਪਹਿਲੇ, ਹੁਸ਼ਿਆਰਪੁਰ-1ਏ ਦੂਸਰੇ, ਕਰਾਟੇ ਲੜਕੇ 36 ਪਲੱਸ ਕਿਲੋਗ੍ਰਾਮ ਚ ਹੁਸ਼ਿਆਰਪੁਰ-2ਬੀ ਪਹਿਲੇ, ਹੁਸ਼ਿਆਰਪੁਰ -1ਏ ਦੂਸਰੇ, ਕੁਸ਼ਤੀ 25 ਕਿਲੋਗ੍ਰਾਮ ਵਿਚ ਤਲਵਾੜਾ ਪਹਿਲੇ ਅਤੇ ਭੂੰਗਾ-1 ਦੂਸਰੇ, ਕੁਸ਼ਤੀ 28 ਕਿਲੋਗ੍ਰਾਮ ਵਿਚ ਮਾਹਿਲਪੁਰ -2 ਪਹਿਲੇ ਅਤੇ ਮੁਕੇਰੀਆਂ-1 ਦੂਸਰੇ, ਕੁਸ਼ਤੀ 30 ਕਿਲੋਗ੍ਰਾਮ ਵਿਚ ਬੁੱਲੋਵਾਲ ਪਹਿਲੇ ਅਤੇ ਹੁਸ਼ਿਆਰਪੁਰ-1ਬੀ ਦੂਸਰੇ, ਕੁਸ਼ਤੀ 32 ਕਿਲੋਗ੍ਰਾਮ ਵਿਚ ਭੂੰਗਾ-1 ਪਹਿਲੇ ਅਤੇ ਟਾਂਡਾ-2 ਦੂਸਰੇ ਸਥਾਨ ‘ਤੇ ਰਿਹਾ।








