Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ…

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ…

ਹੁਸ਼ਿਆਰਪੁਰ /ਸਰਾਭਾ (ਤਰਸੇਮ ਦੀਵਾਨਾ )

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਇਕਾਈ ਰਕਬਾ ਭਰੀ ਹਾਜ਼ਰੀ

ਸ਼੍ਰੋਮਣੀ ਕਮੇਟੀ ਗੋਲਕਾਂ ਦੀ ਲੜਾਈ ਛੱਡ ਕੇ ਜੇ ਹੱਕਾਂ ਦੀ ਗੱਲ ਕਰਦੀ ਤਾਂ ਮਾਵਾਂ ਦੇ ਪੁੱਤ ਸਜ਼ਾ ਭੁਗਤ ਜੇਲ੍ਹਾਂ ਵਿੱਚ ਨਾ ਸੜਦੇ : ਦੇਵ ਸਰਾਭਾ

ਸਰਾਭੇ ਤੋਂ ਹਲਵਾਰਾ ਹਵਾਈ ਅੱਡੇ ਤੱਕ ਰੋਸ ਮਾਰਚ ਕੱਲ

8 ਅਕਤੂਬਰ :  ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 230ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਦੀ ਅਕਾਈ ਪਿੰਡ ਰਕਬਾ ਤੋਂ ਕਿਸਾਨ ਆਗੂ ਤਾਰਾ ਸਿੰਘ ਰਕਬਾ,ਰਣਜੀਤ ਸਿੰਘ ਰਕਬਾ,ਗੁਰਮਿੰਦਰ ਸਿੰਘ ਰਕਬਾ,ਸੁਰਿੰਦਰਪਾਲ ਸਿੰਘ ਰਕਬਾ, ਕੁਲਜੀਤ ਸਿੰਘ ਪੰਚ ਰਕਬਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਨਾ ਸਰਕਾਰਾਂ ਸੁਣਦੀਆਂ ਤੇ ਨਾ ਹੀ ਸਿੱਖ ਕੌਮ ਇਕੱਠੀਆਂ ਹੋ ਕੇ ਸੰਘਰਸ਼ ਕਰਨ ਨੂੰ ਤਿਆਰ । ਇਸੇ ਕਰਕੇ ਹੀ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਿੱਤਣ ‘ਚ ਮਿਲ ਰਹੀ ਆਂ ਹਾਲੇ ਹਾਰ ।ਕੱਲ੍ਹ ਤਕ ਜਿਹੜੇ ਸ਼੍ਰੋਮਣੀ ਕਮੇਟੀ ਕਾਲੇ ਚੋਲੇ ਪਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਡਰਾਮੇ ਕਰਦੀ ਸੀ। ਅੱਜ ਉਹ ਗੁਰੂ ਘਰਾਂ ਦੇ ਗੋਲਕ ਦੀ ਭੁੱਖੀ ਦੂਜੇ ਸੂਬੇ ਦੇ ਗੁਰੂ ਘਰਾਂ ਤੇ ਵੱਜਦੇ ਡਾਕੇ ਲਈ ਲੜਦੀ ਹੈ । ਲੱਗਦਾ ਇਨ੍ਹਾਂ ਨਰੈਣੂ ਮਹੰਤ ਦੇ ਚੇਲਿਆਂ ਨੂੰ ਨਾ ਤਾਂ ਗੁਰਬਾਣੀ ਨਾਲ ਪਿਆਰ ਹੈ ਅਤੇ ਨਾ ਹੀ ਬੰਦੀ ਸਿੰਘਾਂ ਨਾਲ ਕੋਈ ਲੈਣਾ ਦੇਣਾ। ਸ਼੍ਰੋਮਣੀ ਕਮੇਟੀ ਤਾਂ ਸਿਰਫ਼ ਬਾਦਲ ਕੇ ਪਰਿਵਾਰ ਨੂੰ ਉੱਚਾ ਚੁੱਕਣ ਲਈ ਸਿਰਫ਼ ਡਰਾਮੇ ਕਰਦੀ ਹਨ । ਜੇਕਰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਹੁੰਦਾ ਤਾਂ ਸੱਤ ਸਾਲਾਂ ਤੋਂ ਬੇਅਦਬੀਆਂ ਦੇ ਦੋਸ਼ੀ ਏਦਾਂ ਖੁੱਲ੍ਹੇ ਨਾ ਘੁੰਮਦੇ। ਬਾਕੀ ਸ਼੍ਰੋਮਣੀ ਕਮੇਟੀ ‘ਚ ਇੱਕਾ ਦੁੱਕਾ ਨੂੰ ਛੱਡ ਕੇ ਬਾਕੀ ਸਾਰੇ ਗੁਰੂ ਘਰਾਂ ‘ਚ ਗੰਦੀ ਰਾਜਨੀਤੀ ਕਰਦੇ ਹਨ । ਜਿਨ੍ਹਾਂ ਦਾ ਖਮਿਆਜ਼ਾ ਪੂਰੀ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ। ਜੇਕਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਰਤਾ ਭਰ ਵੀ ਪਿਆਰ ਹੈ ਤਾਂ ਉਹ ਗੋਲਕਾਂ ਦੀ ਲੜਾਈ ਛੱਡ ਕੇ ਕੌਮ ਦੇ ਹੱਕਾਂ ਦੀ ਗੱਲ ਕਰਦੀ ਤਾਂ ਜੋ ਮਾਵਾਂ ਦੇ ਪੁੱਤ ਸਜ਼ਾ ਭੁਗਤ ਜੇਲ੍ਹਾਂ ਵਿੱਚ ਨਾ ਸਾੜਦੇ। ਹੁਣ ਗੁਰਬਾਣੀ ਦੀ ਬੇਅਦਬੀ ਦੇ ਮਸਲੇ ਅ ਤੇ ਬੰਦੀ ਸਿੰਘਾਂ ਦੀ ਰਿਹਾੲੀ ਦੀ ਗੱਲ ਛੱਡ ਕੇ ਸਿਰਫ਼ ਗੁਰੂ ਘਰਾਂ ਤੇ ਗੰਦੀ ਰਾਜਨੀਤੀ ਲਈ ਰੋਸ ਮੁਜ਼ਾਹਰੇ ਕਰ ਰਹੇ ਹਨ । ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਤਾਂ ਸਰਾਭਾ ਪੰਥਕ ਮੋਰਚੇ ਤੋਂ ਹਮੇਸਾਂ ਅਪੀਲ ਕਰਦੇ ਹਾਂ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਖ਼ਿਲਾਫ਼ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕ ਮੰਚ, ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ ਤਾਂ ਜੋ ਪੰਥ ਦੀਆਂ ਗੂੰਜਾਂ ਬੋਲੀਆਂ ਸਰਕਾਰਾਂ ਦੇ ਕੰਨਾਂ ‘ਚ ਪਾਈਏ ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਬੰਦੀ ਸਿੰਘ ਜਲਦ ਰਿਹਾਅ ਕਰਵਾ ਸਕੀਏ। ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭੇ ਤੋਂ ਹਲਵਾਰਾ ਹਵਾਈ ਅੱਡੇ ਤਕ ਇਕ ਰੋਸ ਮਾਰਚ 9 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਵੇਗਾ । ਇਸ ਲਈ ਸਮੂਹ ਪੰਥਕ ਦਰਦੀ,ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ ਮਜ਼ਦੂਰ ਯੂਨੀਅਨ ਤੇ ਜੁਝਾਰੂ ਨੌਜਵਾਨ ਰੋਸ ਮਾਰਚ ‘ਚ ਟਰੈਕਟਰ, ਕਾਰਾਂ, ਮੋਟਰਸਾਈਕਲ, ਸਕੂਟਰਾਂ ਤੇ ਨਾਲ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਿੱਤਣ ਲਈ ਆਪਣਾ ਸਹਿਯੋਗ ਜ਼ਰੂਰ ਪਾਉਣ। ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਹਰਮੇਲ ਸਿੰਘ ਜੰਡ, ਗੁਰਜੀਤ ਸਿੰਘ ਅਕਾਲਗਡ਼੍ਹ ਖੁਰਦ, ਬਲਦੇਵ ਸਿੰਘ ਈਸ਼ਨਪੁਰ,ਪਰਨੀਤ ਕੌਰ ਚੀਮਾ ਜੰਡ,ਹਰਦੀਪ ਸਿੰਘ ਦੋਲੋਂ ਖੁਰਦ,ਕੁਲਦੀਪ ਸਿੰਘ ਕਿਲਾ ਰਾਏਪੁਰ,ਅਮਰਜੀਤ ਸਿੰਘ ਚਮਿੰਡਾ,ਪ੍ਰਧਾਨ ਛਿੰਦਾ ਸਿੰਘ ਬੜੂੰਦੀ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਬੰਤ ਸਿੰਘ ਸਰਾਭਾ,ਗੁਰਜੋਤ ਸਿੰਘ ਮਨਸੂਰਾਂ ਆਦਿ ਹਾਜ਼ਰੀ ਭਰੀ ।