Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਾਲ ਵਾਟਿਕਾ ਸਕੂਲ ਵਿੱਚ “ਸਮਰ ਕੈਂਪ 2022″ ਦੇ ਚੌਥੇ ਦਿਨ ਦਾ ਆਯੋਜਨ

ਬਾਲ ਵਾਟਿਕਾ ਸਕੂਲ ਵਿੱਚ “ਸਮਰ ਕੈਂਪ 2022″ ਦੇ ਚੌਥੇ ਦਿਨ ਦਾ ਆਯੋਜਨ

ਬਾਲ ਵਾਟਿਕਾ ਸਕੂਲ ਵਿੱਚ “ਸਮਰ ਕੈਂਪ 2022″ ਦੇ ਚੌਥੇ ਦਿਨ ਦਾ ਆਯੋਜਨ

ਗੜ੍ਹਦੀਵਾਲਾ 5 ਜੁਲਾਈ (ਚੌਧਰੀ) : ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ, ਡਾਇਰੈਕਟਰ ਮੈਡਮ ਰਿੰਪੀ ਡਡਵਾਲ ਜੀ ਦੀ ਦੇਖ-ਰੇਖ ਵਿੱਚ ਸਕੂਲ ਦੇ ਮੁੱਖ ਅਧਿਆਪਕਾ ਮਿਸ ਆਂਚਲ ਠਾਕੁਰ ਅਤੇ ਸਮੂਹ ਸਟਾਫ਼ ਨੇ ਮਿਲ ਕੇ “ਸਮਰ ਕੈਂਪ ” ਦੇ ਚੌਥੇ ਦਿਨ ਦਾ ਆਯੋਜਨ ਕੀਤਾ | ਰੋਜ਼ਾਨਾ ਦੀ ਤਰ੍ਹਾਂ ਕੈਂਪ ਦਾ ਆਰੰਭ ਯੋਗ ਅਤੇ ਪ੍ਰਾਰਥਨਾ ਨਾਲ ਕੀਤਾ ਗਿਆ | ਅਧਿਆਪਕਾ ਮਿਸ. ਸਿਮਰਨਜੀਤ ਕੌਰ ਨੇ ਬੱਚਿਆਂ ਨੂੰ ਅੱਜ ਦੀ ਕਿਰਿਆ ‘Singing and Dancing (ਗਾਉਣਾ ਅਤੇ ਨੱਚਣਾ) ਬਾਰੇ ਜਾਣਕਾਰੀ ਦਿੱਤੀ ਇਸ ਕਿਰਿਆ ਵਿੱਚ ਅਧਿਆਪਕਾ ਮਿਸ ਲਵਦੀਪ ਕੌਰ ਨੇ ਬੱਚਿਆਂ ਨੂੰ ਸੱਤ ਸੁਰ ਅਤੇ ਦੇਸ਼ ਭਗਤੀ ਦਾ ਗੀਤ ‘ਸਾਰੇ ਜਹਾਂ ਸੇ ਅੱਛਾ’ ਦਾ ਅਭਿਆਸ ਕਰਵਾਇਆ | ਅਧਿਆਪਕਾ ਮੈਡਮ ਸੀਮਾ ਦੇਵੀ ਅਤੇ ਅਕਸ਼ੇ ਪ੍ਰਿਆ ਨੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗਾਏ ਤੇ ਨੱਚਣ ਦਾ ਅਭਿਆਸ ਕਰਵਾਇਆ | ਸਾਰੇ ਬੱਚੇ ਇਹਨਾਂ ਦੋਹਾਂ ਕਿਰਿਆਵਾਂ ਨੂੰ ਕਰਕੇ ਬਹੁਤ ਖੁਸ਼ ਸਨ | ਬੱਚਿਆਂ ਦੇ ਨਾਲ਼-ਨਾਲ਼ ਉਹਨਾਂ ਦੇ ਮਾਤਾ-ਪਿਤਾ ਵੀ ਇਸ “ਸਮਰ ਕੈਂਪ ” ਤੋਂ ਬਹੁਤ ਖੁਸ਼ ਹਨ | ਕੈਂਪ ਦੀ ਸਮਾਪਤੀ ਵੀ ਰਾਸ਼ਟਰੀ – ਗਾਣ ਨਾਲ ਕੀਤੀ ਗਈ |