Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਨੋਜਵਾਨ ਵਲੋਂ ਵਿਆਹ ਦਾ ਦਵਾ ਬਣਾਉਣ ਤੇ ਮੁਟਿਆਰ ਨੇ……

ਨੋਜਵਾਨ ਵਲੋਂ ਵਿਆਹ ਦਾ ਦਵਾ ਬਣਾਉਣ ਤੇ ਮੁਟਿਆਰ ਨੇ……

ਤਲਵਾੜਾ / ਦਸੂਹਾ(ਚੌਧਰੀ) 

ਨੋਜਵਾਨ ਵਲੋਂ ਵਿਆਹ ਦਾ ਦਵਾ ਬਣਾਉਣ ਤੇ ਮੁਟਿਆਰ ਨੇ ਨਹਿਰ ਚ’ ਛਾਲ ਮਾਰਕੇ ਜਿੰਦਗੀ ਨੂੰ ਕਿਹਾ ਅਲਵਿਦਾ

7 ਸਤੰਬਰ : ਥਾਣਾ ਤਲਵਾੜਾ ਦੇ ਅਧੀਨ ਆਉਂਦੇ ਇੱਕ ਪਿੰਡ ਦੀ ਇਕ ਮੁਟਿਆਰ ਜੋ ਤਲਵਾੜਾ ਵਿਖੇ ਕੰਪਿਊਟਰ ਦਾ ਕੋਰਸ ਕਰ ਰਹੀ ਸੀ, ਨੇ ਇੱਕ ਸਿਰ ਫਿਰੇ ਨੋਜਵਾਨ ਤੋਂ ਤੰਗ ਆਕੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਐਸਐਚਓ ਤਲਵਾੜਾ ਨੇ ਇਸ ਸੰਬੰਧ ਵਿੱਚ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਲੜਕੀ ਉਮਰ( 20) ਵਰ੍ਹੇ ਜੋ 12ਵੀਂ ਜਮਾਤ ਤੋਂ ਬਾਅਦ ਤਲਵਾੜਾ ਵਿੱਖੇ ਇੱਕ ਨਿਜੀ ਕੰਪਿਊਟਰ ਸੈਂਟਰ ਵਿੱਚ ਕੰਪਿਊਟਰ ਕੋਰਸ ਕਰ ਰਹੀ ਸੀ। ਅਤੇ ਪਿੰਡ ਤੋਂ ਹਰ ਰੋਜ਼ ਦੋਪਹਰ 12 ਵਜੇ ਕਲਾਸ ਲਈ ਜਾਂਦੀ ਸੀ, ਤੇ 6 ਵਜੇ ਦੇ ਕਰੀਬ ਪਰਤ ਕੇ ਘਰ ਵਾਪਸ ਆ ਜਾਂਦੀ ਸੀ।ਮਹਿਜ਼ 12 ਦਿਨ ਉਸ ਦੀ ਲੜਕੀ ਕੰਪਿਊਟਰ ਸੈਂਟਰ ਕੋਰਸ ਕਰਨ ਲਈ ਗਈ, ਜੱਦ ਉਹ 5 ਸਤੰਬਰ ਨੂੰ ਸ਼ਾਮ ਨੂੰ ਘਰ ਸਮੇਂ ਸਿਰ ਨਹੀਂ ਪੰਹੁਚੀ। ਤਾਂ ਉਨ੍ਹਾਂ ਵਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਭਾਲ ਕਰਨ ਤੇ ਪਤਾ ਲੱਗਾ ਕਿ ਉਸ ਦੀ ਲੜਕੀ ਨਾਂ ਤਾਂ ਉਸ ਦਿਨ ਕੰਪਿਊਟਰ ਸੈਂਟਰ ਪੰਹੁਚੀ ਸੀ ਤਾਂ ਨਾਂ ਹੀ ਕਿਸੇ ਰਿਸ਼ਤੇਦਾਰ ਦੇ ਘਰ। ਮੰਗਲਵਾਰ ਨੂੰ ਉਸ ਨੂੰ ਕਿਸੇ ਦਾ ਫੋਨ ਆਈਆ ਕੀ ਇਕ ਨੌਜਵਾਨ ਲੜਕੀ ਦੀ ਲਾਸ਼ ਮੁਕੇਰੀਆਂ ਹਾਇਡਲ ਪ੍ਰੋਜੈਕਟ ਤੇ ਬਣੇ ਪਾਵਰ ਹਾਉਸ ਨੰਬਰ-1 ਵਿੱਚੋਂ ਬਰਾਮਦ ਹੋਈ ਹੈ। ਜਿਸ ਦੀ ਪਛਾਣ ਉਸ ਦੀ 20 ਸਾਲਾ ਲੜਕੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਿਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉੰਨਾਂ ਵਲੋਂ ਕੀਤੀ ਗਈ ਨਿਜੀ ਜਾਂਚ ਵਿੱਚ ਪਾਇਆ ਗਿਆ ਕਿ ਇੱਕ ਨੋਜਵਾਨ ਸੋਰਵ ਵਾਸੀ ਪਿੰਡ ਪੱਲੀ ਉਸ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ, ਤੇ ਉਸ ਨਾਲ ਵਿਆਹ ਕਰਵਾਉਣ ਲਈ ਜਬਰਦਸਤੀ ਦਵਾਅ ਬਣਾ ਰਿਹਾ ਸੀ। ਜਿਸ ਤੋਂ ਪਰੇਸ਼ਾਨ ਹੋਕੇ ਉਸ ਦੀ ਲੜਕੀ ਨੇ ਆਤਮ ਹੱਤਿਆ ਕੀਤੀ ਹੈ।ਥਾਣਾ ਤਲਵਾੜਾ ਦੀ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।