ਗੜ੍ਹਦੀਵਾਲਾ 5 ਦਸੰਬਰ (ਚੌਧਰੀ)
: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਹੋਣਹਾਰ ਵਿਦਿਆਰਥੀ ਰਵਜੋਤ ਸਿੰਘ ਨੇ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚੋਂ ਸਾਨਦਾਰ ਪ੍ਰਦਰਸ਼ਨ ਦੇ ਕੇ, ਹਾਈ ਜੰਪ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਆਪਣਾ, ਆਪਣੇ ਜਿਲ੍ਹੇ ਦਾ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਵਧਾਈ ਦਿੱਤੀ।
ਇਸ ਦੇ ਨਾਲ ਹੀ ਪ੍ਰਿੰਸੀਪਲ ਅਮਿਤ ਨਾਗਵਾਨ ਜੀ ਨੇ ਦੋਨੋ ਡੀ.ਪੀ ਸਾਹਿਬਾਨਾ ਮੈਡਮ ਮਨਪ੍ਰੀਤ ਕੌਰ ਸਰ ਰਮਨਦੀਪ ਸਿੰਘ ਜੀ ਦੀ ਵੀ ਹੌਸਲਾ ਅਣਜਾਈ ਕੀਤੀ। ਦੋਨੇ ਡੀਪੀ ਸਾਹਿਬਾਨਾਂ ਦੀ ਮਿਹਨਤ ਅਤੇ ਅਤੇ ਅਗਵਾਈ ਹੇਠ ਰਵਜੋਤ ਸਿੰਘ ਨੇ ਵੀ ਜੀਅ-ਜਾਨ ਲਗਾਈ ਅਤੇ ਅੱਜ ਉਹ ਇਸ ਬਲਦੀ ਨੂੰ ਹਾਸਲ ਕਰ ਸਕਿਆ ਹੈ।
ਡੀ.ਏ.ਵੀ ਸਪੋਰਟਸ ਨੈਸ਼ਨਲ ਲੈਵਲ 2024 ਦੀਆ ਖੇਡਾਂ ਜਿਹੜੀਆ ਕਿ ਦਿੱਲੀ ਦੇ ਵਿੱਚ ਕਰਵਾਈਆ ਜਾ ਰਹੀਆਂ ਸਨ ਇਹਨਾਂ ਖੇਡਾਂ ਵਿਚ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀ ਰਵਜੋਤ ਸਿੰਘ ਨੇ ਵਧੀਆ ਪ੍ਰਦਰਸ਼ਨ ਪੇਸ਼ ਕਰਦੇ ਹੋਏ ਹਾਈ ਜੰਪ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਇਹ ਸਾਡੇ ਜਿਲੇ ਸਕੂਲ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀ ਨੇ ਨੈਸ਼ਨਲ ਪੱਧਰ ਦੀਆਂ ਖੇਡਾਂ ਦੇ ਵਿੱਚ ਵੀ ਆਪਣਾ ਜੇਹਰ ਵਿਖਾ ਕੇ ਆਪਣਾ ਆਪਣੇ ਪਰਿਵਾਰ ਦਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।
ਰਵਜੋਤ ਸਿੰਘ ਸਾਡੇ ਸਕੂਲ ਦਾ ਬਹੁਤ ਹੀ ਹੋਣਹਾਰ ਵਿਦਿਆਰਥੀ ਹੈ ਉਸ ਨੇ ਪੜ੍ਹਾਈ ਵਿੱਚ ਵੀ ਹਮੇਸ਼ਾ ਮਿਹਨਤ ਕਰਕੇ ਆਪਣਾ ਨਾਮ ਰੋਸ਼ਨ ਕੀਤਾ ਹੈ ਉਸੇ ਤਰ੍ਹਾਂ ਹੀ ਜਿੰਨੀਆਂ ਵੀ ਖੇਡਾਂ ਦੇ ਵਿੱਚ ਭਾਗ ਲੈ ਸਕਿਆ ਹੈ ਉਹਨਾਂ ਦੇ ਵਿੱਚ ਵੀ ਉਸਨੇ ਆਪਣਾ ਹੁਨਰ ਦਿਖਾ ਕੇ ਹਮੇਸਾ ਵਧੀਆ ਨਤੀਜਾ ਪੇਸ ਕੀਤਾ।
ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਵਿਦਿਆਰਥੀ ਰਵਜੋਤ ਸਿੰਘ ਨੂੰ ਵਧਾਈ ਦਿੱਤੀ ਅਤੇ ਉਹਨੂੰ ਪ੍ਰੇਰਨਾ ਦਿੱਤੀ ਕਿ ਉਹ ਆਉਣ ਸਮੇਂ ਦੇ ਵਿੱਚ ਇਸੇ ਪ੍ਰਕਾਰ ਹੀ ਮਿਹਨਤ ਕਰਦਾ ਰਹੇ ਅਤੇ ਆਪਣਾ ਆਪਣੇ ਸਕੂਲ ਦਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦਾ ਰਹੇ। ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਕੂਲ ਦੇ ਸਾਰੇ ਅਧਿਆਪਕ ਸਾਹਿਬਾਨਾਂ ਨੂੰ ਵੀ ਵਧਾਈ ਦਿੱਤੀ ਅਤੇ ਰਵਜੋਤ ਸਿੰਘ ਨੂੰ ਵਿਸ਼ੇਸ਼ ਸਨਮਾਨ: ਨਾਲ ਸਨਮਾਨਿਤ ਕੀਤਾ।