ਗੜਦੀਵਾਲਾ 23 ਮਾਰਚ (ਚੌਧਰੀ)
ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰ ਲਈ ਸੰਘਰਸ਼ ਜਾਰੀ ਰੱਖਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ : ਗੁਰਨੇਕ ਸਿੰਘ ਭੱਜਲ
: ਹਿੰਦ ਕਮਨਿਸਟ ਪਾਰਟੀ ਮਾਰਕਸਵਾਦੀ ਦੇ ਪ੍ਰਾਣੀ ਪੀੜੀ ਦੇ ਥੰਮ ਹਰਭਜਨ ਸਿੰਘ ਰਮਦਾਸਪੁਰ ਜੋ ਸਾਨੂੰ 13 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਜ ਪਹਿਲਾਂ ਉਹਨਾਂ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ।ਪਿੰਡ ਵਾਸੀ ਰਿਸ਼ਤੇਦਾਰ ਪਾਰਟੀ ਵਰਕਰ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ ।ਰਾਗੀ ਜੱਥਾ ਜਸਮੇਲ ਸਿੰਘ ਜੀਆ ਸਹੋਤਾ ਖੁਰਦ ਵੱਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ। ਅੱਜ ਦੇ ਸਰਧਾ ਜਲੀ ਸਮਰੋਚ ਚ ਸੂਬਾ ਸਕੱਤਰੇਤ ਮੈਂਬਰ ਗਰਨੇਕ ਸਿੰਘ ਭੱਜਣ ਨੇ ਬੋਲਦਿਆਂ ਕਿਹਾ ਕਿ ਉਹ ਪਾਰਟੀ ਦੇ ਪ੍ਰਾਣੀ ਪੀੜੀ ਦੇ ਥੰਮ ,ਨੇਕ ਸੁਭਾਅ ਅਤੇ ਦਿੜ ਇਰਾਦੇ ਵਾਲੇ ਸੀਪੀਐਮ ਦੇ ਸਿਪਾਹੀ ਸਨ ।ਉਹ 1952 ਤੋਂ ਲੈ ਕੇ 1998 ਤੱਕ ਨਿਰਬਰੋਧ ਪਿੰਡ ਰਮਦਾਸਪੁਰ ਦੇ ਸਰਪੰਚ ਰਹੇ, ਦੋ ਵਾਰ ਸੰਮਤੀ ਮੈਂਬਰ, ਇਕ ਵਾਰ ਜ਼ਿਲਾ ਪਲੈਨਿੰਗ ਬੋਰਡ ਦੇ ਮੈਂਬਰ , ਲੋਕਾਂ ਅੰਦਰ ਹਰਮਨ ਪਿਆਰਤਾ ਕਰਕੇ ਹੀ ਸਨ ।ਉਹਨਾਂ ਬੀਜੇਪੀ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਬੀਜੇਪੀ ਦਾ ਫਿਰਕੂ ਗਠਜੋੜ ਲੋਕਤੰਤਰ ਨੂੰ ਖਤਮ ਕਰ ਰਿਹਾ ਹੈ। ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਮਹਿੰਗਾਈ ਸਿਖਰਾਂ ਤੇ ਹੈ ਘੱਟ ਗਿਣਤੀਆਂ ਦੀ ਹਾਲਤ ਨਾਜਕ ਬਣੀ ਹੋਈ ਹੈ। ਬੀਜੇਪੀ ਦੇਸ਼ ਅੰਦਰ ਧਰਮਾਂ ਨੂੰ ਆਪਸ ਵਿੱਚ ਲੜਾ ਕੇ ਸਤਾ ਦੀਆਂ ਰੋਟੀਆਂ ਸੇਕ ਰਹੀ ਹੈ ,ਤੇ ਸੇਕਣ ਵੱਲ ਜਾ ਰਹੀ ਹੈ ਉਹਨਾਂ ਕਿਹਾ ਕਾਮਰੇਡ ਹਰਭਜਨ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਫਿਰਕਾ ਪ੍ਰਸਤਾ ਨੂੰ ਭਾਜ ਦਈਏ ।ਉਹਨਾਂ ਕਿਹਾ ਕਿ ਮੋਦੀ ਸਰਕਾਰ ਈਡੀ ਤੇ ਸੀਬੀਆਈ ਦੀ ਵਰਤੋ ਵਿਰੋਧੀਆਂ ਨੂੰ ਦਬਾਉਣ ਲਈ ਕਰ ਰਹੀ ਹੈ ।ਉਹਨਾਂ ਕਿਹਾ ਚੋਣ ਵਾਂਡਾ ਰਾਹੀ ਬੀਜੇਪੀ ਨੇ ਆਪਣੇ ਚੇਤਿਆਂ ਨੂੰ ਚਹੇਤਿਆਂ ਨੂੰ ਹੀ ਬਾਂਡ ਲੈ ਕੇ ਫਾਇਦਾ ਦਿੱਤਾ ਹੈ। ਸੀਪੀਐਮ ਨੂੰ ਮਾਣ ਹੈ ਕਿ ਕੋਈ ਵੀ ਕਿਸੇ ਵੀ ਕਾਰਪੋਰੇਟ ਘਰਾਣੇ ਕੋਲੋਂ ਕਦੀ ਕੋਈ ਵੀ ਸਹਾਇਤਾ ਨਹੀਂ ਲਈ। ਉਹਨਾਂ ਕਿਹਾ ਕਿ ਆਓ ਸਾਰੇ ਇਕੱਠੇ ਹੋ ਕੇ ਇਹਨਾਂ ਫਿਰਕੂ ਤਾਕਤਾਂ ਨੂੰ ਜੜੋਂ ਉਖਾੜ ਸੁੱਟੀਏ ।ਅੱਜ ਦੇ ਸ਼ਰਧਾਂਜਲੀ ਸਮਰੋਹ ਵਿੱਚ ਦਰਸ਼ਨ ਸਿੰਘ ਮੱਟੂ ਸੂਬਾ ਕਮੇਟੀ ਮੈਂਬਰ, ਮਹਿੰਦਰ ਕੁਮਾਰ ਬਡੋਆਣ, ਜ਼ਿਲਾ ਸਕੱਤਰ ਮੈਂਬਰ ,ਜਗਦੀਸ਼ ਸਿੰਘ ਚੋਹਕਾ ,ਫਕੀਰ ਸਿੰਘ ਸਹੋਤਾ ,ਰਜਿੰਦਰ ਕੌਰ ਚੋਹਕਾ, ਕੇਵਲ ਸਿੰਘ ਕਲੋਟੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਮਹਿੰਦਰ ਕੁਮਾਰ ਬਡੋਵਾਣ ਨੇ ਨਿਭਾਈ। ਹਰਬੰਸ ਸਿੰਘ ਧੂਤ ਨੇ ਆਖਰ ਵਿੱਚ ਸਾਰੇ ਸੱਜਣਾਂ ਮਿੱਤਰਾਂ ਸਾਥੀਆਂ ਦਾ ਆਉਣ ਤੇ ਧੰਨਵਾਦ ਕੀਤਾ। ਅੱਜ ਦੇ ਇਸ ਸਮਾਗਮ ਵਿੱਚ ਰਣਜੀਤ ਸਿੰਘ ਚੌਹਾਨ ਆਸਨੰਦ ਮਕੇਰੀਆਂ ਮਨਜੀਤ ਕੌਰ ਭੱਟੀਆਂ, ਚੰਚਲ ਸਿੰਘ ਪੰਮਾ, ਗੁਰਬਖਸ਼ ਸਿੰਘ ਸੂਸ ,ਅਜੀਤ ਸਿੰਘ ਹਰਮੇਲ ਸਿੰਘ ਸੈਨਪੁਰ ਕੁਲਦੀਪ ਸਿੰਘ ਤੇ ਮਲਕੀਤ ਸਿੰਘ ਪੰਡੋਰੀ ਅਟਵਾਲ ਨੇ ਵੀ ਹਾਜ਼ਰੀ ਲਗਵਾਈ। ਪਰਿਵਾਰ ਵੱਲੋਂ ਸੂਬਾ ਕਮੇਟੀ ਸੀਪੀਐਮ ਨੂੰ 10ਹਜਾਰ ਰੁਪਏ ,ਜ਼ਿਲਾ ਕਮੇਟੀ ਸੀਪੀਐਮ ਨੂੰ1 ਹਜ਼ਾਰ ਰੁਪਏ, ਲੋਕ ਲਹਿਰ ਨੂੰ 1000, ਦੇਸ ਸੇਵਕ ਨੂੰ 1000 ਰੁਪਏ, ਕਿਸਾਨ ਸਭਾ ਨੂੰ 1ਹਜਾਰ ,ਰੁਪਏ ਤਹਿਸੀਲ ਕਮੇਟੀ ਦਸੂਹਾ ਨੂੰ 1ਹਜਾਰ ਦਿੱਤੇ ਗਏ। ਇਸ ਤੋਂ ਇਲਾਵਾ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ 2100 ਰੁਪਏ ਆਂਗਣਵਾਲੀ ਸਕੂਲ ਨੂੰ 1100 ,ਪਿੰਡ ਦੇ ਗੁਰਦੁਆਰਾ ਸਾਹਿਬ ਨੂੰ 5000 ਰੁਪਏ ,ਗੁਰਦੁਆਰਾ ਸਬਦ ਪ੍ਰਕਾਸ਼ ਨੂੰ 1100 ਰੁਪਏ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਜੀ ਨੂੰ 1100 ਦਿੱਤੇ ਗਏ।
Post Views: 212