Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਸਿਵਲ ਹਸਪਤਾਲ ਦਸੂਹਾ ਵਿਖੇ ਗੋਡੇ ਬਦਲਣ ਦਾ ਕੀਤਾ ਗਿਆ ਪਹਿਲਾ ਸਫ਼ਲ ਅਪ੍ਰੇਸ਼ਨ

ਸਿਵਲ ਹਸਪਤਾਲ ਦਸੂਹਾ ਵਿਖੇ ਗੋਡੇ ਬਦਲਣ ਦਾ ਕੀਤਾ ਗਿਆ ਪਹਿਲਾ ਸਫ਼ਲ ਅਪ੍ਰੇਸ਼ਨ

ਦਸੂਹਾ (ਚੌਧਰੀ) 

16 ਸਤੰਬਰ : ਸਿਵਲ ਹਸਪਤਾਲ ਦਸੂਹਾ ਵਿਖੇ  ਡਾਕਟਰਾਂ ਨੇ ਗੋਡੇ ਬਦਲਣ ਦਾ ਪਹਿਲਾ ਸਫ਼ਲ ਅਪ੍ਰੇਸ਼ਨ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸਿਵਲ ਹਸਪਤਾਲ ਦਸੂਹਾ ਵਿਖੇ ਤੈਨਾਤ ਡਾ.ਬਲਵਿੰਦਰਪਾਲ ਹੱਡੀਆਂ ਦੇ ਮਾਹਰ ਅਤੇ ਉਨ੍ਹਾਂ ਦੀ ਟੀਮ ਜਿਸ ਵਿਚ ਡਾ. ਸਤਵਿੰਦਰ ਸਿੰਘ ਸਹੋਤਾ ਬਿਹੋਸੀ ਦੇ ਮਾਹਰ ਵੱਲੋ ਰਜਨੀ ਦੇਵੀ ਵਾਸੀ ਮੋਹੱਲਾ ਕੈਂਥਾ ਦਸੂਹਾ ਦਾ ਗੋਡਾ ਬਦਲਣ ਦਾ ਸਫ਼ਲ ਅਪ੍ਰੇਸ਼ਨ ਕੀਤਾ ਗਿਆ। ਮਰੀਜ ਰਜਨੀ ਦੇਵੀ ਨੂੰ ਗੋਡੇ ਦੀ ਤਕਲੀਫ ਪਿੱਛਲੇ ਕਈ ਸਾਲਾਂ ਤੋਂ ਸੀ ਅਤੇ ਉਸ ਨੂੰ ਚੱਲਣ ਫਿਰਨ ਵਿਚ ਬਹੁਤ ਜਿਆਦਾ ਮੁਸ਼ਕਿਲ ਆ ਰਹੀ ਸੀ। ਜਿਸ ਦੇ ਤਹਿਤ ਸਰਕਾਰੀ ਹਸਪਤਾਲ ਦਸੂਹਾ ਵਿਖੇ ਬਿਹੋਸੀ ਦੇ ਮਾਹਰ ਦੀ ਕਮੀ ਹੋਣ ਕਰਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਸਵਿੰਦਰ ਸਿੰਘ ਵੱਲੋਂ ਦੀ ਪ੍ਰਤੀ ਬੇਨਤੀ ਤੇ ਸਰਕਾਰੀ ਹਸਪਤਾਲ ਕਮਾਹੀ ਦੇਵੀ ਵਿਖੇ ਤਇਨਾਤ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰ ਸਿੰਘ ਸਹੋਤਾ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਵੱਲੋ ਇਹ ਓਪਰੇਸ਼ਨ ਕਰਵਾਉਣ ਵਿਚ ਯੋਗਦਾਨ ਪਾਇਆ ਗਿਆ।ਡਾ.ਬਲਵਿੰਦਰਪਾਲ ਵੱਲੋਂ ਗੋਡੇ ਬਦਲਣ ਦਾ ਪਹਿਲਾ ਸਫਲ ਅਪ੍ਰੇਸ਼ਨ ਸਰਕਾਰੀ ਹਸਪਤਾਲ ਦਸੂਹਾ ਵਿਖੇ ਕਰਨ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਸਵਿੰਦਰ ਸਿੰਘ ਵੱਲੋ ਉਨ੍ਹਾਂ ਦੀ ਪ੍ਰਸੰਸਾਂ ਕੀਤੀ ਗਈ ਅਤੇ ਡਾ.ਬਲਵਿੰਦਰਪਾਲ ਨੇ ਯਕੀਨ ਦਵਾਇਆ ਕਿ ਮੈਂ ਅੱਗੇ ਤੋਂ ਮਾਨਵਤਾ ਦੇ ਭਲੇ ਲਈ ਹੋਰ ਵੀ ਮਿਹਨਤ ਨਾਲ ਕੰਮ ਕਰਾਂਗਾ। ਇਸ ਮੌਕੇ ਡਾ.ਸੋਨਮ ਸਿੰਘ ਮੈਡੀਕਲ ਅਫਸਰ , ਡਾ.ਸੰਜੀਵ ਪੂਰੀ ਮੈਡੀਕਲ ਅਫਸਰ,ਵਰਿੰਦਰ ਸਿੰਘ ਚੀਫ਼ ਫ਼ਾਰਮਮੈਸੀ ਅਫਸਰ ,ਸਿਹਤ ਕਰਮਚਾਰੀ ਗੁਰਨਾਮ ਸਿੰਘ ਹਾਜ਼ਰ ਹੋਏ।