ਹੁਸ਼ਿਆਰਪੁਰ (ਬਿਊਰੋ)
16 ਸਤੰਬਰ : ਹੁਸ਼ਿਆਰਪੁਰ ਪੁਲਿਸ ਵੱਲੋਂ ਗੰਨਮੈਨ ਤੇ ਅਸਲਾ ਲਾਈਸੈਂਸ ਹਾਸਲ ਕਰਨ ਲਈ ਆਪਣੇ ਘਰ ਤੇ ਹਮਲਾ ਕਰਵਾਉਣ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਗਿਰਫਤਾਰ ਦੋਸ਼ੀਆਂ ਵਿਚ ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਹਾਲੂਵਹਾਰ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ, ਵਿਕਰਮ ਲਾਲ ਉਰਫ ਵਿੱਕੀ ਪੁੱਤਰ ਕਰਮ ਦੇਵ ਵਾਸੀ ਪਿੰਡ ਦੋਲੋਵਾਲ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ, ਬੌਬੀ ਕੁਮਾਰ ਪੁੱਤਰ ਵਿਨੈ ਕੁਮਾਰ ਵਾਸੀ ਪਿੰਡ ਦੌਲੋਵਾਲ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ, ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਪੰਡੌਰੀ ਮਾਅਲ ਉਰਫ ਬਾਕਰਪੁਰ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ, ਗੁਰਮੁੱਖ ਸਿੰਘ ਉਰਫ ਗੋਪੀ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਸ਼ੇਰਪੁਰ ਖਾਮ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ, ਦਲਜੀਤ ਸਿੰਘ ਉਰਫ ਗੋਰਾ ਪੁੱਤਰ ਜਰਨੈਲ ਸਿੰਘ ਵਾਸੀ ਦਸ਼ਮੇਸ਼ ਨਗਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ,ਅਨੀਲ ਸੈਣੀ ਪੁੱਤਰ ਜੋਗਿੰਦਰ ਪਾਲ ਵਾਸੀ ਨਿਊ ਸ਼ਾਸਤਰੀ ਨਗਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ, ਬਰਜੇਸ਼ਵਰ ਉਰਫ ਸੂਰਜ ਪੁੱਤਰ ਰਜਿੰਦਰ ਸਾਹਣੀ ਵਾਸੀ ਖੈੜੀ ਮੱਲ ਥਾਣਾ ਪਿਪਰਾ ਜਿਲਾ ਮੋਤੀਹਾਰੀ ਬਿਹਾਰ ਹਾਲ ਵਾਸੀ ਭੀਖੋਵਾਲ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਸ਼ਾਮਿਲ ਹਨ।
ਮਾਨਯੋਗ ਸਵਪਨ ਸ਼ਰਮਾ ਆਈ ਪੀ ਐਸ , ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਅਤੇ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਪਰ ਸਰਬਜੀਤ ਸਿੰਘ ਬਾਹੀਆਂ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਜਿਲਾ ਹੁਸ਼ਿਆਰਪੁਰ, ਪਰਮਿੰਦਰ ਸਿੰਘ ਮੰਡ ਪੀ ਪੀ ਐਸ ਉਪ ਪੁਲਿਸ ਕਪਤਾਨ ਤਫਤੀਸ਼ ਜਿਲਾ ਹੁਸ਼ਿਆਰਪੁਰ, ਤਲਵਿੰਦਰ ਕੁਮਾਰ ਪੀ ਪੀ ਐਸ ਉਪ ਪੁਲਿਸ ਕਪਤਾਨ ਦਿਹਾਤੀ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਦੇ ਅਧੀਨ ਵਿਸ਼ੇਸ਼ ਟੀਮ ਵੱਲੋਂ ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕਾਹਲੂਵਹਾਰ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਦੀ ਖੇਤ ਵਿੱਚਲੀ ਕੋਠੀ ਵਿੱਚ ਫਾਇਰਿੰਗ, ਪੈਟਰੋਲ ਬੰਬ ਸੁਟੱਣ ਤੇ ਭੰਨ ਤੋੜ ਕਰਨ ਵਾਲੇ ਦੋਸ਼ੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਾਨਯੋਗ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪਿਛਲੇ ਕਰੀਬ 04 ਮਹੀਨੇ ਤੋਂ ਬੁੱਲੋਵਾਲ ਦੇ ਪਿੰਡ ਕਹਾਲੂਵਹਾਰ ਵਿੱਚ ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕਾਹਲੂਵਹਾਰ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਦੀ ਖੇਤਾਂ ਵਿੱਚਲੀ ਕੋਠੀ ਵਿੱਚ ਵਾਰ-ਵਾਰ ਹਮਲਾ ਹੋ ਰਿਹਾ ਸੀ। ਮਿਤੀ 09.06.2023 ਨੂੰ ਪਿੰਡ ਕਹਾਲੂਵਹਾਰ ਦੇ ਮੌਜੂਦਾ ਸਰਪੰਚ ਗੁਰਨਾਮ ਸਿੰਘ ਆਪਣੇ ਪਰਿਵਾਰ ਸਮੇਤ ਅਵਤਾਰ ਸਿੰਘ ਦੀ ਖੇਤ ਵਿੱਚਲੀ ਕੋਠੀ ਦੇ ਪਾਸ ਸਵੇਰੇ 04.00 ਵਜੇ ਸੈਰ ਕਰ ਰਹੇ ਸਨ ਤਾਂ ਇਸੇ ਦੌਰਾਨ ਕਿਸੇ ਨਾ ਮਾਲੂਮ ਵਿਅਕਤੀ ਨੇ ਉਹਨਾਂ ਪਰ ਹਮਲਾ ਕਰਕੇ ਫਾਈਰਿੰਗ ਕੀਤੀ। ਜਿਸਤੇ ਸਰਪੰਚ ਗੁਰਨਾਮ ਸਿੰਘ ਉਕਤ ਵੱਲੋਂ ਨਾ-ਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 83 ਮਿਤੀ 13.06.2023 ਅ/ਧ 336,506 ਭ:ਦ 25-54-59 ਅਸਲਾ ਐਕਟ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕਰਵਾਇਆ ਗਿਆ ਸੀ। ਇਸ ਉਪਰੰਤ ਕੁਝ ਸਮੇਂ ਬਾਅਦ ਮਿਤੀ 16/17.06.2023 ਦੀ ਦਰਮਿਆਣੀ ਰਾਤ ਨੂੰ ਅਵਤਾਰ ਸਿੰਘ ਉਕਤ ਦੀ ਖੇਤਾਂ ਵਿੱਚਲੀ ਕੋਠੀ ਵਿੱਚ ਨਾ-ਮਾਲੂਮ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਜਿਸਤੇ ਨਾ-ਮਾਲੂਮ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 87 ਮਿਤੀ 17.06.2023 ਅ/ਧ 452,427,34 ਭ:ਦ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਇਸ ਉਪਰੰਤ ਮਿਤੀ 06/07.09.2023 ਦੀ ਦਰਮਿਆਣੀ ਰਾਤ ਨੂੰ ਅਵਤਾਰ ਸਿੰਘ ਉਕਤ ਦੀ ਕੋਠੀ ਵਿੱਚ ਤੀਜੀ ਵਾਰ ਨਾ-ਮਾਲੂਮ ਵਿਅਕਤੀਆਂ ਨੇ ਅੰਦਰ ਵੜ ਕੇ ਕੋਠੀ ਦੀ ਭੰਨ ਤੋੜ ਕੀਤੀ ਗਈ। ਜਿਸਤੇ ਨਾ-ਮਾਲੂਮ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 134 ਮਿਤੀ 07.09.2023 ਅ/ਧ 457,427,34 ਭ:ਦ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਜੋ ਅਵਤਾਰ ਸਿੰਘ ਦੇ ਦਾਦਾ ਜੀ ਫੌਜ ਵਿੱਚ ਸ਼ਹੀਦ ਹੋਏ ਸਨ ਤੇ ਇਹਨਾਂ ਦੇ ਪਰਿਵਾਰ ਪਰ ਵਾਰ-ਵਾਰ ਹਮਲਾ ਹੋ ਰਿਹਾ ਸੀ ਜੋ ਇੱਕ ਧਾਰਮਿਕ ਪਰਿਵਾਰ ਹੈ ਜਿਸਤੇ ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਅਵਤਾਰ ਸਿੰਘ ਉਕਤ ਦੀ ਮੰਗ ਅਨੁਸਾਰ ਉਹਨਾਂ ਦੇ ਪਰਿਵਾਰ ਨੂੰ ਪੁਲਿਸ ਸੁਰੱਖਿਆ ਮੁਹੱਈਆਂ ਕਰਵਾਈ ਗਈ ਤੇ ਸਰਬਜੀਤ ਸਿੰਘ ਬਾਹੀਆਂ ਪੀ ਪੀ ਐਸ ਦੀ ਨਿਗਰਾਨੀ ਹੇਠ ਪਰਮਿੰਦਰ ਸਿੰਘ ਮੰਡ ਪੀ ਪੀ ਐਸ ਉਪ ਪੁਲਿਸ ਕਪਤਾਨ ਤਫਤੀਸ਼ ਜਿਲਾ ਹੁਸ਼ਿਆਰਪੁਰ, ਤਲਵਿੰਦਰ ਕੁਮਾਰ ਪੀ ਪੀ ਐਸ ਉਪ ਪੁਲਿਸ ਕਪਤਾਨ ਦਿਹਾਤੀ ਜਿਲਾ ਹੁਸ਼ਿਆਰਪੁਰ, ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਦੇ ਅਧੀਨ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਨ ਸਬੰਧੀ ਹੁਕਮ ਕੀਤਾ ਗਿਆ ਸੀ। ਜਿਸਤੇ ਗਠਿਤ ਟੀਮਾਂ ਵੱਲੋਂ ਉਪਰੋਕਤ ਮਾਮਲੇ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਅਵਤਾਰ ਸਿੰਘ ਉਕਤ ਆਪਣਾ ਅਸਲਾ ਲਾਈਸੈਂਸ ਬਣਾਉਣਾ ਚਾਹੰਦਾ ਸੀ ਜਿਸਨੇ ਅਸਲਾ ਲਾਈਸੈਂਸ ਬਣਾਉਣ ਲਈ ਆਪਣੇ ਦੋਸਤ ਦਲਜੀਤ ਸਿੰਘ ਉਰਫ ਗੋਰਾ ਪੁੱਤਰ ਜਰਨੈਲ ਸਿੰਘ ਵਾਸੀ ਦਸ਼ਮੇਸ਼ ਨਗਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਨਾਲ ਗੱਲ ਕੀਤੀ ਜਿਹਨਾਂ ਨੇ ਆਪਸ ਵਿੱਚ ਰਲ ਕੇ ਵਿਉਂਤ ਬਣਾਈ ਕਿ ਆਪਾਂ ਆਪਣੇ ਦੋਸਤਾਂ ਰਾਹੀਂ ਆਪਣੀ ਕੋਠੀ ਪਰ ਹਮਲਾ ਕਰਵਾ ਲੈਂਦੇ ਹਾਂ ਤੇ ਇਸ ਹਮਲੇ ਤੋਂ ਬਾਅਦ ਸਾਨੂੰ ਸੁਰੱਖਿਆ ਵੀ ਮਿਲ ਜਾਵੇਗੀ ਤੇ ਅਸਲਾ ਲਾਈਸੈਂਸ ਵੀ ਅਸਾਨੀ ਨਾਲ ਬਣ ਜਾਵੇਗਾ। ਜਾਂਚ ਵਿੱਚ ਉਪਰੋਕਤ ਗੱਲ ਸਾਹਮਣੇ ਆਉਣ ਤੋਂ ਬਾਅਦ ੳਪਰੋਕਤ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਹੇਠ ਲਿਖੇ 08 ਦੋਸ਼ੀਆਂ ਨੂੰ ਮਿਤੀ 15/16.09.2023 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਪੁਲਿਸ ਵੱਲੋਂ ਉਪਰੋਕਤ ਦੋਸ਼ੀਆਂ ਨੂੰ ਕਾਬੂ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ ਅਤੇ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਹੈ।
ਟਰੇਸ ਹੋਏ ਮੁੱਕਦਮੇਂ:-
1. ਮੁੱ. ਨੰਬਰ 83 ਮਿਤੀ 13.06.2023 ਅ:ਧ 336,506 ਭ:ਦ 25-54-59 ਅਸਲਾ ਐਕਟ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ।
2. ਮੁੱ. ਨੰਬਰ 87 ਮਿਤੀ 17.06.2023 ਅ:ਧ 452,427,34 ਭ:ਦ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ।
3. ਮੁਕੱਦਮਾ ਨੰਬਰ 134 ਮਿਤੀ 07.09.2023 ਅ/ਧ 457,427,34 ਭ:ਦ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ।
ਬਰਾਮਦਗੀ:-
1. ਏਅਰ ਪਿਸਟਲ:- 01
2. ਮੋਟਰਸਾਈਕਲ ਸਪਲੈਂਡਰ ਨੰਬਰੀ PB07-BN-0588 3. ਮੋਟਰਸਾਈਕਲ ਪਲੈਟੀਨਾ ਨੰਬਰੀ PB09-M-4697
4. ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ








