Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing BIG NEWS.. ਦਸੂਹਾ : ਅਣਪਛਾਤੀ ਔਰਤ ਢਾਈ ਮਹੀਨੇ ਦਾ ਬੱਚਾ ਮਾਂ ਤੋਂ ਲੈਕੇ ਹੋਈ ਗਾਇਬ 

BIG NEWS.. ਦਸੂਹਾ : ਅਣਪਛਾਤੀ ਔਰਤ ਢਾਈ ਮਹੀਨੇ ਦਾ ਬੱਚਾ ਮਾਂ ਤੋਂ ਲੈਕੇ ਹੋਈ ਗਾਇਬ 

ਦਸੂਹਾ, 18 ਦਸੰਬਰ (ਚੌਧਰੀ )- ਦਸੂਹਾ ਵਿਖੇ ਇਕ ਅਣਪਛਾਤੀ ਔਰਤ ਵਲੋਂ ਇਕ ਢਾਈ ਸਾਲ ਦਾ ਬੱਚਾ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦਲਜੀਤ ਸਿੰਘ ਨਾਂ ਦਾ ਬੱਚਾ ਜਿਸ ਦੀ ਉਮਰ ਢਾਈ ਮਹੀਨੇ ਦੱਸੀ ਜਾ ਰਹੀ ਹੈ,ਜਿਸ ਦੀ ਮਾਤਾ ਮਨਜੀਤ ਕੌਰ ਪਤਨੀ ਰਮਨ ਕੁਮਾਰ ਪਿੰਡ ਰਾਣਾ (ਗੜ੍ਹਦੀਵਾਲਾ) ਤੋਂ ਦਸੂਹਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਬੱਚੇ ਨੂੰ ਡਾਕਟਰ ਕੋਲ ਦਿਖਾਉਣ ਲਈ ਆਈ ਸੀ। ਇਸ ਦੌਰਾਨ ਇਕ ਅਣਪਛਾਤੀ ਔਰਤ ਨੇ ਉਸ ਦੀ ਮਾਤਾ ਨਾਲ ਜਾਣ ਪਛਾਣ ਕਰ ਲਈ ਅਤੇ ਰਸਤੇ ‘ਚ ਉਸ ਦੀ ਮਾਤਾ ਮਨਜੀਤ ਕੌਰ ਨੂੰ ਵਰਗ਼ਲਾ ਫੁਸਲਾ ਕੇ ਬੱਚਾ ਫੜਿਆ ਅਤੇ ਅਚਾਨਕ ਉਹ ਅਣਪਛਾਤੀ ਔਰਤ ਛੋਟਾ ਬੱਚਾ ਲੈ ਕੇ ਗ਼ਾਇਬ ਹੋ ਗਈ। ਇਸ ਖ਼ਬਰ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਸੂਤਰਾਂ ਅਨੁਸਾਰ ਦਸੂਹਾ ਪੁਲਿਸ ਨੇ ਸੂਚਨਾ ਮਿਲਦੇ ਹੀ ਜਲਦ ਹੀ ਘਟਨਾ ਦੀ ਜਾਣਕਾਰੀ ਲਈ ਅਤੇ ਬੱਚੇ ਨੂੰ ਬਰਾਮਦ ਕਰ ਲਿਆ ਹੈ ਅਤੇ ਅਗਵਾ ਕਰਨ ਵਾਲੀ ਔਰਤ ਨੂੰ ਵੀ ਗ੍ਰਿਫਤਾਰ ਕੀਤਾ। ਪੁਲਿਸ ਵਲੋਂ ਉਸ ਔਰਤ ਪਾਸੋਂ ਪੁੱਛਗਿੱਛ ਜਾਰੀ ਹੈ।
ਸੂਤਰਾਂ ਅਨੁਸਾਰ ਇਹ ਬੱਚਾ ਸ਼ੈਲੀ ਸ਼ਰਮਾ ਪਤਨੀ ਓਂਕਾਰ ਸਿੰਘ ਵਾਸੀ ਗਗ ਸੁਲਤਾਨਪੁਰ ਨੇ ਆਪਣੇ ਕੁੜੀ ਜੋਕਿ ਮਨਸੂਰ ਵਿਖੇ ਵਿਆਹੀ ਹੋਈ ਹੈ ਉਸ ਨੂੰ ਇਹ ਬੱਚਾ ਚੁਰਾ ਕੇ ਦੇ ਦਿੱਤਾ ਸੀ। ਜਿਕਰਯੋਗ ਹੈ ਕਿ ਸ਼ੈਲੀ ਸ਼ਰਮਾ ਦੀ ਕੁੜੀ ਦੇ ਘਰ 2 ਕੁੜੀਆਂ ਹੀ ਹਨ ਇਸ ਕਰਕੇ ਉਸਨੇ ਇਹ 2.5 ਮਹੀਨਿਆਂ ਦਾ ਬੱਚਾ ਚੁਰਾ ਕੇ ਆਪਣੀ ਕੁੜੀ ਨੂੰ ਦੇ ਦਿੱਤਾ ਸੀ ।