Prime Punjab Times

Latest news
ਖਾਲਸਾ ਕਾਲਜ ਵਿੱਚ ਕਾਨੂੰਨੀ ਜਾਗਰੂਕਤਾ ਬਾਰੇ ਐਕਸਟੈਂਸ਼ਨ ਲੈਕਚਰ ਆਯੋਜਿਤ KMS ਕਾਲਜ ਵਿਖੇ ਸਪੋਰਟਸ ਮੀਟ 2026 ਦੇ ਇਨਾਮ ਵੰਡ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਸ਼ਬਨਮ ਕੌਰ ਦੇ ਉਹ ਆਖਰੀ ਯਾਦਗਾਰੀ ਪਲ ਮੁਲਾਜ਼ਮਾਂ 'ਤੇ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਕੀਤੇ ਅੰਨੇ ਤਸ਼ੱਦਦ ਦੀ ਜ਼ੋਰਦਾਰ ਨਿਖੇਧੀ! ਖ਼ਾਲਸਾ ਕਾਲਜ ਵਿਖੇ “ਬੇਟੀ ਬਚਾਓ ਬੇਟੀ ਪੜ੍ਹਾਓ” ਯੋਜਨਾ ਅਧੀਨ ਭਾਸ਼ਣ ਮੁਕਾਬਲੇ ਕਰਵਾਏ ਗਏ ਵਾਹਨ ਦੀ ਚਪੇਟ 'ਚ ਆਉਣ ਨਾਲ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌ+ਤ ਨਿਹੰਗਾਂ ਦੇ ਬਾਣੇ ‘ਚ 7 ਕਰੋੜ ਦੀ ਲੁੱਟ ਕਰਨ ਵਾਲੇ 4 ਦੋਸ਼ੀ ਕਾਬੂ – ਪੌਣੇ 2 ਕਰੋੜ ਦੇ ਗਹਿਣੇ ਤੇ 32 ਲੱਖ ਨਕਦ ਬਰਾਮਦ “ਲੋਕਾਂ ਨੂੰ ਡਰਨ ਦੀ ਲੋੜ ਨਹੀਂ – ਹੁੱਲੜਬਾਜ਼ ਤੇ ਸ਼ਰਾਰਤੀ ਅਨਸਰਾਂ ਉੱਤੇ ਕੜੀ ਕਾਰਵਾਈ ਹੋਵੇਗੀ : SSP ਬਟਾਲਾ* ਫੋਰਨ ਹੈਂਡਲਰ ਨਾਲ ਜੁੜੇ ਮਾਸਟਰਮਾਈਂਡ ਸਮੇਤ ਗੈਂਗ ਬੇਨਕਾਬ, ਪਿਸਟਲ ਤੇ ਦਰਜਨਾਂ ਜਿੰਦਾ ਰੌਂਦ ਬਰਾਮਦ ਸਿੱਖ ਵੈਲਫੇਅਰ ਸੋਸਾਇਟੀ ਲੰਡਨ ਵੱਲੋਂ ਅੱਖਾਂ ਦਾ ਫਰੀ ਚੈਕਅੱਪ ਕੈਂਪ ਆਯੋਜਿਤ, 570 ਮਰੀਜ਼ਾਂ ਨੇ ਲਿਆ ਲਾਹਾ ਜ਼ਿਲ੍ਹੇ ‘ਚ ਪੈਟਰੋਲ,ਡੀਜ਼ਲ ਤੇ ਘਰੇਲੂ ਗੈਸ ਦੀ ਢੁਕਵੀਂ ਸਪਲਾਈ, ਘਬਰਾਹਟ ‘ਚ ਖਰੀਦਦਾਰੀ ਤੋਂ ਬਚੋ : ਡਿਪਟੀ ਕਮਿਸ਼ਨਰ
ADVERTISEMENT
You are currently viewing ਅੱਖਾਂ ਦਾਨ ਪੰਦਰਵਾੜਾ ਤਹਿਤ ਸੀ.ਐਚ.ਸੀ…..

ਅੱਖਾਂ ਦਾਨ ਪੰਦਰਵਾੜਾ ਤਹਿਤ ਸੀ.ਐਚ.ਸੀ…..

ਪਠਾਨਕੋਟ ( ਅਵਿਨਾਸ਼ / ਤਰੁਣ /ਰੋਹਿਤ )

ਅੱਖਾਂ ਦਾਨ ਪੰਦਰਵਾੜਾ ਤਹਿਤ ਸੀ.ਐਚ.ਸੀ ਘਰੋਟਾ ਵਿਚ ਸੈਮੀਨਾਰ ਆਯੋਜਿਤ

26 ਅਗਸਤ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਪੂਰੇ ਦੇਸ਼ ਵਿੱਚ ਅੱਖਾਂ ਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਕਮਿਊਨਿਟੀ ਹੈਲਥ ਸੈਂਟਰ ਘਰੋਟਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਦੀ ਅਗਵਾਈ ਹੇਠ ਇਕ ਸੈਮੀਨਾਰ ਕਰਵਾਇਆ ਗਿਆ । ਜਿਸ ਵਿਚ ਸੀ ਐਚ ਸੀ ਦੇ ਕਰਮਚਾਰੀਆਂ ਨੂੰ ਅੱਖਾਂ ਦੇ ਮਾਹਾਦਾਨ ਬਾਰੇ ਵੀ ਜਾਗਰੂਕ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਉਪਥੈਲਮਿਕ ਅਫਸਰ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਵਾਰ ਸਾਰੇ ਦੇਸ਼ ਵਿਚ 37 ਵਾਂ ਅੱਖਾਂ ਦਾਨ ਕਰਨ ਦਾ ਪੰਦਰਵਾੜਾ ਮਨਾ ਰਹੇ ਹਾਂ। ਜਿਊਂਦੇ ਜੀ ਖੂਨ ਦਾਨ ਅਤੇ ਮਰਨ ਉਪਰੰਤ ਅੱਖਾਂ ਦਾ ਦਾਨ ਇਕ ਅਜਿਹਾ ਦਾਨ ਹੈ ਜਿਸ ਵਿਚ ਇਕ ਵਿਅਕਤੀ ਵਲੋਂ ਦਾਨ ਕੀਤੀਆਂ ਅੱਖਾਂ ਦੋ ਵਿਅਕਤੀਆਂ ਨੂੰ ਬਾਹਰ ਦੀ ਦੁਨੀਆਂ ਵੇਖਣ ਦਾ ਨਜ਼ਾਰਾ ਮਿਲੇਗਾ । ਅਸੀਂ ਆਪਣੀਆਂ ਅੱਖਾਂ ਦਾਨ ਕਰਨ ਲਈ ਕੇਵਲ ਇਕ ਪ੍ਰਣ ਹੀ ਕਰਦੇ ਹਾਂ। ਇਹ ਦਾਨ ਸਾਡੇ ਮਰਨ ਉਪਰੰਤ ਹੀ ਹੁੰਦਾ ਹੈ। ਅੱਖਾਂ ਦਾ ਦਾਨ ਕੋਈ ਵੀ ਵਿਅਕਤੀ ਕਿਸੇ ਵੀ ਉਮਰ ਵਿਚ ਕਰ ਸਕਦਾ ਹੈ। ਚਿੱਟੇ ਮੋਤੀਏ ਦਾ ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਵੀ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅਸੀਂ ਆਪਣੇ ਸਮਾਜ ਨੂੰ ਅੱਖਾਂ ਦਾਨ ਕਰਨ ਲਈ ਕੁਝ ਇਸ ਤਰ੍ਹਾਂ ਤਿਆਰ ਕਰਨਾ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਅੱਖਾਂ ਦਾਨ ਕਰਨ ਦਾ ਪ੍ਰਣ ਨਹੀਂ ਵੀ ਲਿਆ ਹੈ ਤਾਂ ਉਸ ਦੀ ਮੌਤ ਤੋਂ ਬਾਅਦ ਉਸ ਦੇ ਘਰ ਦੇ ਲੋਕ ਆਪ ਅੱਗੇ ਵੱਧ ਕੇ ਵਿਭਾਗ ਨੂੰ ਆਪ ਹੀ ਇਸ ਬਾਰੇ ਸੂਚਿਤ ਕਰਨ। ਉਹਨਾਂ ਨੇ ਕਿਹਾ ਕਿ ਅੱਖਾਂ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਕਰਨ ਅਤੇ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਲੋੜੀਂਦੀ ਜਾਣਕਾਰੀ ਸਿਹਤ ਵਿਭਾਗ ਵਲੋਂ ਦਿਤੀ ਜਾ ਰਹੀ ਹੈ । ਇਸ ਮੌਕੇ ਤੇ ਕਰਮਚਾਰੀਆਂ ਨੇ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਈ । , ਇਸ ਤਰ੍ਹਾਂ ਅਸੀਂ ਸਮਾਜ ਵਿਚ ਅੱਖਾਂ ਦਾਨ ਕਰਕੇ ਹਨੇਰੀਆਂ ਜ਼ਿੰਦਗੀਆਂ ਨੂੰ ਰੋਸ਼ਨੀ ਦੇ ਸਕਦੇ ਹਾਂ । . ਇਸ ਮੌਕੇਂ ਤੇ ਡਾ ਮਾਧਵੀ , ਹੈਲਥ ਇੰਸਪੈਕਟਰ ਭੁਪਿੰਦਰ ਸਿੰਘ , ਅਮਰਬੀਰ ਸਿੰਘ ਕਾਹਲੋਂ , ਸੁਖਵਿੰਦਰ ਲਾਡੀ , ਯੁਧਵੀਰ ਸਲਾਰੀਆ , ਜੀਤ ਕੁਮਾਰ , , ਸੀਤਾ ਦੇਵੀ , ਪੂਨਮ , ਨਵਨੀਤ ਕੌਰ , ਸਤਨਾਮ ਸਿੰਘ ਆਦਿ ਸਹਿਤ ਸਮੂਹ ਸਟਾਫ ਹਾਜਿਰ ਸਨ ।

error: copy content is like crime its probhihated