Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਚਰਨਜੀਤ ਸਿੰਘ ਪਾਰੋਵਾਲ ਰਾਸਾ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਨਿਯੁਕਤ

ਚਰਨਜੀਤ ਸਿੰਘ ਪਾਰੋਵਾਲ ਰਾਸਾ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਨਿਯੁਕਤ

ਬਟਾਲਾ ( ਅਵਿਨਾਸ਼ ਸ਼ਰਮਾ) 

ਗੁਰਪ੍ਰੀਤ ਸਿੰਘ ਦਾਲਮ ਜਨਰਲ ਸਕੱਤਰ ਅਤੇ ਲਵਪ੍ਰੀਤ ਸਿੰਘ ਕੈਸ਼ੀਅਰ ਨਿਯੁਕਤ
ਰਾਸਾ ਗੁਰਦਾਸਪੁਰ 20 ਸਤੰਬਰ ਨੂੰ ਮੋਹਾਲੀ ਵਿੱਚ ਹੋ ਰਹੀ ਮੀਟਿੰਗ ਵਿੱਚ ਵੱਡੇ ਕਾਫਲੇ ਨਾਲ ਪਹੁੰਚੇਗੀ।

16 ਸਤੰਬਰ : ਰਾਸਾ ਗੁਰਦਾਸਪੁਰ ਦੀ ਅਹਿਮ ਮੀਟਿੰਗ ਸ਼੍ਰੀ ਗੁਰੂ ਹਰਕ੍ਰਿਸ਼ਨ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਵਡਾਲਾ ਗੰ੍ਰਥੀਆਂ ਵਿੱਚ ਹੋਈ। ਜਿਸ ਵਿੱਚ ਰਾਸਾ ਦੇ ਪੰਜਾਬ ਪ੍ਰਧਾਨ ਸ਼੍ਰੀ ਜਗਤਪਾਲ ਮਹਾਜਨ ਅਤੇ ਜਨਰਲ ਸਕੱਤਰ ਸ਼੍ਰੀ ਸੁਜੀਤ ਸ਼ਰਮਾ ਬਬਲੂ ਜੀ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਹਨਾਂ ਦੀ ਰਹਿਨੁਮਾਈ ਹੇਠ ਜਿਲੇ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਨਿਜੀ ਸਕੂਲਾਂ ਪ੍ਰਤੀ ਮਾੜੀ ਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੋ ਕੋਰਟ ਕੇਸ ਸਰਕਾਰ ਖਿਲਾਫ ਰਾਸਾ ਵੱਲੋਂ ਕੀਤੇ ਗਏ ਹਨ, ਉਹਨਾਂ ਬਾਰੇ ਰਾਸਾ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ।
ਉਸ ਤੋਂ ਬਾਅਦ ਜਿਲਾ ਗੁਰਦਾਸਪੁਰ ਦੀ ਰਾਸਾ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ।ਜਿਸ ਵਿੱਚ ਸਰਬਸਮਤੀ ਨਾਲ ਸ਼੍ਰੀ ਜਗਤਪਾਲ ਮਹਾਜਨ ਪ੍ਰਧਾਨ ਪੰਜਾਬ ਰਾਸਾ ਵੱਲੋਂ ਸ੍ਰ. ਚਰਨਜੀਤ ਸਿੰਘ ਪਾਰੋਵਾਲ ਨੂੰ ਗੁਰਦਾਸਪੁਰ ਦਾ ਜਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਸ੍ਰ ਗੁਰਪ੍ਰੀਤ ਸਿੰਘ ਬਾਬਾ ਬੁੱਢਾ ਸਾਹਿਬ ਮਾਡਰਨ ਸੀਨੀ. ਸੈਕੰ. ਸ਼ਕੂਲ ਅਤੇ ਲਵਪ੍ਰੀਤ ਸਿੰਘ ਕਾਹਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਸੀਨੀ. ਸੈਕੰ. ਸਕੂਲ, ਹਸਨਪੁਰਾ, ਬਟਾਲਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਅਤੇ ਇਹਨਾਂ ਮੈਬਰਾਂ ਨੂੰ 2023-24 ਜਿਲਾ ਗੁਰਦਾਸਪੁਰ ਦੀ ਰਾਸਾ ਬਾਡੀ ਦੇ ਨਵੇਂ ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਦੇ ਨਾਲ ਹੀ 20 ਸਤੰਬਰ ਨੂੰ ਮੋਹਾਲੀ ਵਿੱਚ ਹੋਣ ਵਾਲੀ ਮੀਟਿੰਗ ਸੰਬੰਧੀ ਵੀ ਇਸ ਮੀਟਿੰਗ ਵਿੱਚ ਮੈਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਅੱਗੇ ਦੀ ਰਣ-ਨੀਤੀ ਤਿਆਰ ਕੀਤੀ ਗਈ। ਜਿਸ ਵਿੱਚ ਨਵ ਨਿਯੁਕਤ ਪ੍ਰਧਾਨ ਸ੍ਰ. ਚਰਨਜੀਤ ਸਿੰਘ ਪਾਰੋਵਾਲ ਵੱਲੋਂ ਪੰਜਾਬ ਬਾਡੀ ਦੇ ਮੈਬਰਾਂ ਨੂੰ ਪੰਜਾਬ ਪੱਧਰੀ ਮੀਟਿੰਗ ਵਿੱਚ ਵੱਡੇ ਕਾਫਲੇ ਨਾਲ ਪਹੁੰਚਣ ਦਾ ਆਸ਼ਵਾਸ਼ਣ ਦਵਾਇਆ। ਅਜੀਤ ਰਾਮ ਧੀਮਾਨ, ਸ਼ਾਮ ਲਾਲ ਅਰੌੜਾ, ਗੌਰਵ ਅਰੌੜਾ, ਰਵੀ ਗੁਪਤਾ, ਰਾਕੇਸ਼ ਸ਼ਰਮਾ, ਸੁਸੀਲ ਅਗਰਵਾਲ, ਅਸ਼ਵਨੀ ਸ਼ਰਮਾ, ਨਰਿੰਦਰਪਾਲ ਸਿੰਘ, ਅਰੁਨ ਮਨਸੋਤਰਾ, ਕਮਲਜੋਤ ਸਿੰਘ, ਸਕੱਤਰ ਸਿੰਘ, ਅਮਨਦੀਪ ਸਿੰਘ, ਰਜਿੰਦਰ ਕੁਮਾਰ, ਪ੍ਰੀਤਮ ਸਿੰਘ, ਗੁਰਜੰਟ ਸਿੰਘ, ਅਮਨਪ੍ਰੀਤ ਸਿੰਘ, ਸਤਬੀਰ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ, ਸ਼ਸ਼ੀ ਭੂਸ਼ਣ, ਸੁਭਾਸ਼ ਸੂਰੀ, ਰਵੀ ਸੂਰੀ, ਰਵਿੰਦਰ ਸ਼ਰਮਾ, ਪਟਵਾਰੀ ਅਜੇ ਸ਼ਰਮਾ, ਗੁਰਪ੍ਰੀਤ ਸਿੰਘ, ਸੀਮਾ ਵਾਸਦੇਵ, ਹਰਪ੍ਰੀਤ ਕੌਰ, ਗੌਰਵ ਵਰਮਾ, ਲਵਪ੍ਰੀਤ ਸਿੰਘ, ਰਿਤੂ ਸ਼ਰਮਾ, ਅਸ਼ਵਨੀ ਕੁਮਾਰ ਅਤੇ ਦਰਸ਼ਪ੍ਰੀਤ ਸਿੰਘ ਪਾਰੋਵਾਲ ਆਦਿ ਇਸ ਮੌਕੇ ਇਹ ਸਾਰੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।