Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਬੁਲਟ ਮੋਟਰਸਾਈਕਲ ਚੋਰ ਮੋਟਰਸਾਈਕਲ ਨੂੰ ਅਗਲੇ ਦਿਨ ਵਾਪਿਸ ਚੋਰੀ ਵਾਲੇ ਘਰ ਦੇ ਬਾਹਰ ਛੱਡ ਗਏ 

ਬੁਲਟ ਮੋਟਰਸਾਈਕਲ ਚੋਰ ਮੋਟਰਸਾਈਕਲ ਨੂੰ ਅਗਲੇ ਦਿਨ ਵਾਪਿਸ ਚੋਰੀ ਵਾਲੇ ਘਰ ਦੇ ਬਾਹਰ ਛੱਡ ਗਏ 

ਬੁਲਟ ਮੋਟਰਸਾਈਕਲ ਚੋਰ ਮੋਟਰਸਾਈਕਲ ਨੂੰ ਅਗਲੇ ਦਿਨ ਵਾਪਿਸ ਚੋਰੀ ਵਾਲੇ ਘਰ ਦੇ ਬਾਹਰ ਛੱਡ ਗਏ 

ਚੋਰ ਜਾਂਦੇ ਜਾਂਦੇ ਆਪਣੇ ਬੂਟ ਚੱਪਲਾਂ ਵੀ ਛੱਡਕੇ ਭੱਜੇ

ਕਾਦੀਆਂ 25 ਮਈ (ਅਵਿਨਾਸ਼ ਸ਼ਰਮਾ) :- ਬੀਤੇ ਦਿਨ ਰਜਾਦਾ ਰੋਡ ਕਾਦੀਆਂ ਵਿਖੇ ਤਿੱਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਘਰ ਦੇ ਗੇਟ ਦਾ ਕੂਡਾ ਖੋਲ੍ਹ ਕੇ ਜੋ ਬੁਲਟ ਮੋਟਰਸਾਈਕਲ ਚੋਰੀ ਕੀਤਾ ਸੀ ਉਸ ਨੂੰ ਬੀਤੀ ਰਾਤ ਵਾਪਿਸ ਚੋਰੀ ਵਾਲੇ ਘਰ ਆਪਣੇ  ਬੂਟ ਚੱਪਲਾਂ ਛੱਡ ਕੇ ਭੱਜ ਗਏ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਤਿੰਦਰ ਪਾਲ ਸਿੰਘ ਭਾਟੀਆ ਪੁੱਤਰ ਅਰਵਿੰਦਰ ਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਜੋ ਸਾਡਾ ਬੁਲੇਟ ਮੋਟਰਸਾਈਕਲ ਨੰਬਰ PB96 AM 2793 ਜੋ 22 ਮਈ ਦੁਪਹਿਰ ਦੋ ਵਜੇ ਤਿੱਨ ਮੋਟਰਸਾਈਕਲ ਸਵਾਰ ਉਮਰ ਕਰੀਬ 20 ਸਾਲ ਲੈ ਕੇ ਫ਼ਰਾਰ ਹੋ ਗਏ ਸਨ  ਉਨ੍ਹਾਂ ਵਿਚੋਂ ਦੋ ਨੌਜਵਾਨ ਜਿਨ੍ਹਾਂ ਨੇ ਸਾਡੇ ਘਰ ਤਾਂ ਰਾਤ ਕਰੀਬ 9.30 ਵਜੇ ਲੋਹੇ ਦਾ ਗੇਟ ਖੜਕਾਇਆ ਜਦੋਂ ਅਸੀਂ ਬਾਹਰ ਆਏ ਤਾਂ ਦੋ ਨੌਜਵਾਨ ਮੁੰਡੇ ਜਿਨ੍ਹਾਂ ਨੇ ਆਪਣੇ ਮੂੰਹ ਦੇ ਉੱਤੇ ਕਾਲਾ ਕੱਪੜਾ ਲਪੇਟਿਆ ਹੋਇਆ ਸੀ ਇਹ ਕਿਹਾ ਕਿ ਆਪਣਾ ਬੁਲਟ ਮੋਟਰਸਾਈਕਲ ਲੈ ਲਓ ਤੇ ਭੱਜ ਗਏ ਜਾਂਦੇ ਜਾਂਦੇ ਉਕਤ ਚੋਰਾਂ ਵਿਚੋਂ ਇਕ ਆਪਣੇ ਬੂਟ ਅਤੇ ਦੂਸਰਾ ਆਪਣੀਆਂ ਚੱਪਲਾਂ ਵੀ ਛੱਡ ਕੇ ਦੌੜ ਗਏ। ਜਤਿੰਦਰ ਪਾਲ ਸਿੰਘ ਭਾਟੀਆ ਨੇ ਅੱਗੇ ਦੱਸਿਆ ਕਿ ਅਸੀ ਉਕਤ ਚੋਰਾਂ ਦਾ ਪਿੱਛਾ ਵੀ ਕੀਤਾ ਉਹ ਰਜ਼ਾਦਾ ਰੋਡ ਖੇਤਾਂ ਵਾਲੀ ਸਾਇਡ ਤੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਹੋਇਆ ਦੌੜਨ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੀ ਇਤਲਾਹ ਪੁਲਸ ਥਾਣਾ ਕਾਦੀਆਂ ਨੂੰ ਦੇ ਦਿੱਤੀ ਹੈ ਅਤੇ ਮੋਟਰਸਾਈਕਲ ਹੀ ਆਪਣੇ ਅੰਦਰ ਲਗਾ ਲਿਆ ਹੈ।

ਇਸ ਸੰਬੰਧੀ ਜਦ ਐਸਐਚਓ ਕਾਦੀਆਂ ਇਸ ਸੁਖਰਾਜ ਸਿੰਘ ਨਾਲ ਗੱਲ ਕੀਤੀ ਉਨ੍ਹਾਂ ਦੱਸਿਆ ਕਿ ਜਤਿੰਦਰ ਪਾਲ ਸਿੰਘ ਭਾਟੀਆ ਵੱਲੋਂ ਦਿੱਤੀ ਇਤਲਾਹ ਤੇ ਪੁਲੀਸ ਫੋਰਸ ਮੌਕੇ ਤੇ ਭੇਜ ਦਿੱਤੀ ਹੈ ਅਤੇ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਚੋਰਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਵੇਗਾ।