Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਇੱਕ ਦਰਿੜ ਇਰਾਦੇ ਵਾਲਾ ਕਦਮ – ਸਤਨਾਮ ਜਲਾਲਪੁਰ

ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਇੱਕ ਦਰਿੜ ਇਰਾਦੇ ਵਾਲਾ ਕਦਮ – ਸਤਨਾਮ ਜਲਾਲਪੁਰ

ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਇੱਕ ਦਰਿੜ ਇਰਾਦੇ ਵਾਲਾ ਕਦਮ – ਸਤਨਾਮ ਜਲਾਲਪੁਰ

ਬਲਾਚੌਰ /ਕਾਠਗੜ੍ਹ -(ਜਤਿੰਦਰ ਪਾਲ ਸਿੰਘ ਕਲੇਰ ) : ਆਮ ਆਦਮੀ  ਪਾਰਟੀ ਦੇ ਸਟੇਟ ਜੁਆਇੰਟ ਸੈਕਟਰੀ ਅਤੇ ਸਪੋਕਸਪਰਸਨ,ਪੰਜਾਬ ਸਤਨਾਮ ਜਲਾਲਪੁਰ ਜੀ ਨੇ ਦੱਸਿਆ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਇੱਕ ਬਹੁਤ ਹੀ ਪ੍ਰਸ਼ੰਸਾਯੋਗ ਕਦਮ ਹੈ। ਇਸ ਦਾ ਪੰਜਾਬ ਦੀ ਰਾਜਨੀਤੀ ਤੇ ਡੂੰਘਾ ਪ੍ਰਭਾਵ ਪਵੇਗਾ। ਆਉਣ ਵਾਲੇ ਸਮੇਂ ਵਿੱਚ ਸਾਰੇ ਨੇਤਾ ਸੁਚੇਤ ਹੋ ਜਾਣਗੇ। ਕੋਈ ਵੀ ਭ੍ਰਿਸ਼ਟਾਚਾਰ ਕਰਨ ਤੋਂ ਪਹਿਲਾਂ ਕਈ ਵਾਰ ਸੋਚੇਗਾ। ਨੇਤਾਵਾਂ ਦੇ ਨਾਲ-ਨਾਲ ਇਸ ਫੈਸਲੇ ਨੇ ਸਰਕਾਰੀ ਅਫਸਰਾਂ ਦੀਆਂ ਵੀ ਅੱਖਾਂ ਖੋਲ ਕੇ ਰੱਖ ਦਿੱਤੀਆਂ ਹਨ। ਇਸ ਫੈਸਲੇ ਦੀ ਹਰ ਜਗ੍ਹਾ ਸ਼ਲਾਘਾ ਹੋ ਰਹੀ ਹੈ। ਸਤਨਾਮ ਜਲਾਲਪੁਰ ਜੀ ਕਿਹਾ ਕਿ ਇਕ ਆਮ ਆਦਮੀ ਪਾਰਟੀ ਹੀ ਭਿ੍ਸ਼ਟਾਚਾਰ ਮੁਕਤ ਪਾਰਟੀ ਹੈ ਅਤ ਪੰਜਾਬ ਚੋ ਭਿ੍ਸ਼ਟਾਚਾਰ ਖਤਮ ਕਰਨਾ ਉਹਨਾ ਦਾ ਪਹਿਲਾ ਟੀਚਾ ਹੈ। ਅਜ ਕਾਂਗਰਸ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਇਸ ਤੇ ਵੀ ਕਿੰਤੂ ਪ੍ਰੰਤੂ ਕਰ ਰਹੀਆ ਹਨ ਪਰ ਇਨਾ ਨੇ ਆਪਣੇ ਮੰਤਰੀ ਦੇ ਵਜ਼ੀਫਾ ਘੁਟਾਲੇ ਵਿਚ ਕੀ ਕੀਤਾ ਉਹ ਸਭ ਦੇ ਸਾਹਮਣੇ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਈ ਵਾਰ ਮੰਨਿਆਂ ਕਿ ਮੈਂ ਕਈ ਵਾਰ ਕਾਂਗਰਸ ਦੇ ਮੰਤਰੀਆਂ ਅਤੇ ਐਮ ਐਲ ਏ ਦੀ ਲਿਸਟ ਹਾਈ ਕਮਾਨ ਨੂੰ ਭੇਜੀ ਸੀ ਕਿ ਇਹ ਘੁਟਾਲਿਆਂ ਵਿਚ ਸ਼ਾਮਿਲ ਸਨ।ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਵੀ ਕਈ ਵਾਰ ਹਾਈ ਕਮਾਨ ਨੂੰ ਦੱਸਿਆ ਸੀ ਕਿ ਇਨਾਂ ਮੰਤਰੀਆਂ ਅਤੇ ਐਮ ਐਲ ਏ ਉਪਰ ਐਕਸ਼ਨ ਲਉ ਪਰ ਅਜ ਤਕ ਹੋਇਆ ਕੁਝ ਨਹੀਂ। ਇਸ ਲਈ ਆਮ ਆਦਮੀ ਪਾਰਟੀ ਦਾ ਇਹ ਐਕਸ਼ਨ ਜਿੱਥੇ ਬਾਕੀਆਂ ਲਈ ਚਿਤਾਵਨੀ ਹੈ ਉਥੇ ਵਿਰੋਧੀਆਂ ਨੂੰ ਕਰਾਰਾ ਜਵਾਬ ਹੈ।ਇਹੀ ਫਰਕ ਹੈ ਇਸ ਪਾਰਟੀ ਦੀ ਸਰਕਾਰ ਦਾ ਅਤੇ ਵਿਰੋਧੀ ਪਾਰਟੀਆਂ ਦਾ।