Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਸੈਨਿਕ ਮਨਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਨੋਸਹਿਰਾ ਨਾਲ ਬੰਦਾ ਵਿਖੇ ਕੀਤਾ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ

ਸੈਨਿਕ ਮਨਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਨੋਸਹਿਰਾ ਨਾਲ ਬੰਦਾ ਵਿਖੇ ਕੀਤਾ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ

ਸੈਨਿਕ ਮਨਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਨੋਸਹਿਰਾ ਨਾਲ ਬੰਦਾ ਵਿਖੇ ਕੀਤਾ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ

ਸੈਨਿਕ ਮਨਿੰਦਰ ਸਿੰਘ ਦੀ ਮੋਤ ਦੀ ਖਬਰ ਨਾਲ ਪਿੰਡ ਅੰਦਰ ਫੈਲ ਗਈ ਦੁੱਖ ਦੀ ਲਹਿਰ

ਪਠਾਨਕੋਟ:7 ਜੁਲਾਈ(ਅਭਿਨਾਸ਼,ਤਰੁਣ,ਰੋਹਿਤ ) ਅੱਜ ਜਿਲ੍ਹਾ ਪਠਾਨਕੋਟ ਦੇ ਪਿੰਡ ਨੋਸਹਿਰਾ ਨਾਲ ਬੰਦਾ ਵਿੱਚ ਉਸ ਸਮੇਂ ਮਾਹੋਲ ਬਹੁਤ ਹੀ ਗਮਗੀਨ ਹੋ ਗਿਆ ਜਦੋਂ ਇੱਕ ਸੈਨਿਕ ਜਵਾਨ ਦੀ ਲਾਸ ਪਿੰਡ ਵਿਖੇ ਪਹੁੰਚੀ। ਜਵਾਨ ਦੇ ਪਰਿਵਾਰਿਕ ਮੈਂਬਰਾਂ ਦੀਆਂ ਚੀਕਾਂ ਨਾਲ ਪੂਰੇ ਪਿੰਡ ਅੰਦਰ ਦੁੱਖ ਦੀ ਲਹਿਰ ਦੋੜ ਗਈ।


ਪਿੰਡ ਨੋਸਹਿਰਾ ਨਾਲਬੰਦਾ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਮਨਿੰਦਰ ਸਿੰਘ ਸਪੁੱਤਰ ਸ. ਹਰਬੰਸ ਸਿੰਘ ਜਿਸ ਜੋ ਕਿ ਕਰੀਬ ਦੋ ਸਾਲ ਪਹਿਲਾ 307 ਮੀਡੀਅਮ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਅਰਣਾਚਲ ਪ੍ਰਦੇਸ ਵਿਖੇ ਪੋਸਟਿਡ ਸੀ। ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਪਿਛਲੇ ਦਿਨੀ ਛੁੱਟੀ ਆਇਆ ਹੋਇਆ ਸੀ ਅਤੇ ਬੁੱਧਵਾਰ ਨੂੰ ਅਪਣੀ ਯੂਨਿਟ ਵਿੱਚ ਵਾਪਸ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਘਰ ਤੋਂ ਮੋਟਰਸਾਇਕਲ ਤੇ ਗਿਆ ਸੀ ਅਤੇ ਉਸ ਨੇ ਦਸੂਹਾ ਦੇ ਨਜਦੀਕ ਪਿੰਡ ਤੇਰੀਕੇਆਨਾ ਵਿਖੇ ਅਪਣੀ ਭੂਆ ਦੇ ਘਰ ਮੋਟਰਸਾਇਕਲ ਲਗਾ ਕੇ ਅਰਣਾਚਲ ਪ੍ਰਦੇਸ ਲਈ ਰਵਾਨਾ ਹੋਣਾ ਸੀ। ਜਿਵੈਂ ਹੀ ਮਨਿੰਦਰ ਸਿੰਘ ਮੁਕੇਰੀਆਂ ਨਜਦੀਕ ਪਹੁੰਚਿਆ ਤਾਂ ਇੱਕ ਸੜਕ ਦੁਰਘਟਣਾਂ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਮਨਿੰਦਰ ਸਿੰਘ ਦੀ ਹਾਲਕ ਹੋਰ ਗੰਭੀਰ ਹੋ ਗਈ ਅਤੇ ਸਿਵਲ ਹਸਪਤਾਲ ਵੱਲੋਂ ਮਨਿੰਦਰ ਸਿੰਘ ਨੂੰ ਐਮ.ਐਚ. ਹਸਪਤਾਲ ਪਠਾਨਕੋਟ ਵਿਖੇ ਰੇਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੋਰਾਨ ਮਨਿੰਦਰ ਦੀ ਕਰੀਬ 4-5 ਵਜੇ ਮੋਤ ਹੋ ਗਈ।


ਜਿਕਰਯੋਗ ਹੈ ਕਿ ਸੈਨਿਕ ਮਨਿੰਦਰ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ ਅੱਜ ਮਨਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੋਸਹਿਰਾ ਨਾਲਬੰਦਾ ਵਿਖੇ ਪੂਰੇ ਸੈਨਿਕ ਸਮਮਾਨ ਨਾਲ ਕਰ ਦਿੱਤਾ ਗਿਆ। ਜਿਲ੍ਹਾ ਪ੍ਰਸਾਸਨ ਵੱਲੋਂ ਨਾਇਬ ਤਹਿਸੀਲਦਾਰ ਯਸਪਾਲ ਸਿੰਘ ਬਾਜਵਾ, ਵਿਭੂਤੀ ਸਰਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਹੋਰ ਲੋਕਾਂ ਨੇ ਪਹੁੰਚ ਕੇ ਭਿੱਜੀਆਂ ਅੱਖਾਂ ਨਾਲ ਸੈਨਿਕ ਮਨਿੰਦਰ ਸਿੰਘ ਨੂੰ ਸਰਧਾ ਦਾ ਫੁੱਲ ਭੇਂਟ ਕਰਕੇ ਨਮਨ ਕੀਤਾ।