ਗੜ੍ਹਦੀਵਾਲਾ 24 ਦਸੰਬਰ (ਚੌਧਰੀ /ਯੋਗੇਸ਼ ਗੁਪਤਾ) : ਦੇਰ ਰਾਤ 9.30 ਵਜੇ ਦੇ ਕਰੀਬ ਦਸੂਹਾ ਹੁਸ਼ਿਆਰਪੁਰ ਮਾਰਗ ਤੇ ਗੋਂਦਪੁਰ ਪੁਲ ਅਤੇ ਸਹਿਜੋਵਾਲ ਮੋੜ ਦੇ ਵਿਚਕਾਰ ਇੱਕ ਸੜਕ ਹਾਦਸਾ ਹੋਣ ਦਾ ਸਮਾਚਾਰ ਮਿਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਪਿੰਡ ਸਹਿਜੋਵਾਲ ਦੇ ਇੱਕ ਨੌਜਵਾਨ ਦੀ ਮੌਤ ਅਤੇ ਦੂਜੇ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਗੰਭੀਰ ਨੌਜਵਾਨ ਨੂੰ ਡਾਕਟਰਾਂ ਨੇ ਅੱਗੇ ਰੈਫਰ ਕਰ ਦਿੱਤਾ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸੂਚਨਾ ਮਿਲਦਿਆਂ ਹੀ ਗੜ੍ਹਦੀਵਾਲਾ ਪੁਲਿਸ ਦੇ ਮੁਲਾਜਮ ਮੌਕੇ ਤੇ ਪਹੁੰਚ ਕਰ ਘਟਨਾ ਦੀ ਜਾਂਚ ਵਿੱਚ ਜੁੱਟ ਗਏ ਹਨ।
BREAKING… ਗੜ੍ਹਦੀਵਾਲਾ : ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ,ਇੱਕ ਗੰਭੀਰ ਜਖਮੀ
- Post published:December 24, 2021