ਗੜ੍ਹਦੀਵਾਲਾ 4 ਦਸੰਬਰ (ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਬੀਤੀ ਗੜ੍ਹਦੀਵਾਲਾ ਵਿਖੇ ਅਣਪਛਾਤੇ ਚੋਰਾਂ ਵਲੋਂ ਗੁਰੂਦੁਆਰਾ ਸਿੰਘ ਸਭਾ ਸਹਿਤ ਚਾਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਜਿਸ ਨਾਲ ਸ਼ਹਿਰ ਵਾਸੀਆਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚੋਰਾਂ ਵਲੋਂ ਗੁਰਦੁਆਰਾ ਸਿੰਘ ਸਭਾ, ਸ਼ਰਮਾ ਜਨਰਲ ਸਟੋਰ (ਬਾਹਟੀਵਾਲ ਵਾਲੇ), ਫੈਸ਼ਨ ਕਲਾਥ ਹਾਉਸ, ਸੁਰਜੀਤ ਜਰਨਲ ਸਟੋਰ ਅਤੇ ਰਾਣਾ ਮੋਬਾਇਲ ਕੋਕਲਾ ਮਾਰਕੀਟ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਂ ਵਲੋਂ ਸਾਰੀ ਰਾਤ ਵੱਖ-ਵੱਖ ਸਮੇਂ ਇਸ ਦੁਕਾਨਾਂ ਤੇ ਦਸਤਕ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨਦਾਰਾਂ ਵਲੋਂ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ। ਜਿਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗਾ ਨਜਰ ਆ ਰਿਹਾ ਹੈ। ਬੀਤੇ ਦਿਨੀ ਪੰਜਾਬ ਦੇ ਡਿਪਟੀ ਸੀ ਐਮ ਸੁਖਜਿੰਦਰਜੀਤ ਸਿੰਘ ਰੰਧਾਵਾ ਵਲੋਂ ਪੰਜਾਬ ਪੁਲਿਸ ਨੂੰ ਰਾਤ ਸਮੇਂ ਮੁਸਤੈਦ ਰਹਿਣ ਦੇ ਹੁਕਮ ਜਾਰੀ ਕੀਤੇ ਸਨ ਪਰ ਇਥੇ ਤਾਂ ਸ਼ਹਿਰ ਦੀ ਦੁਨਿਆਂ ਰੱਬ ਭਰੋਸੇ ਹੀ ਹੈ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਪੁਲਿਸ ਚੋਰਾਂ ਤੱਕ ਪਹੁੰਚ ਪਾਉਂਦੀ ਹੈ ਕਿ ਨਹੀਂ।

BREAKING ਗੜ੍ਹਦੀਵਾਲਾ : ਅਣਪਛਾਤੇ ਚੋਰਾਂ ਵਲੋਂ ਇੱਕ ਹੀ ਰਾਤ ਚ ਗੁਰੂ ਘਰ ਸਮੇਤ 4 ਦੁਕਾਨਾਂ ਦੇ ਤੋੜੇ ਤਾਲੇ, ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ..
- Post published:December 4, 2021
You Might Also Like

ਸਰਕਾਰੀ ਹਾਈ ਸਕੂਲ ਦਾਰਾਪੁਰ ਧਰਮਕੋਟ ਦੇ ਤਿੰਨ ਵਿਦਿਆਰਥੀਆਂ ਦੀ ਮੈਰੀਟੋਰੀਅਸ ਸਕੂਲ ਲਈ ਹੋਈ ਚੋਣ

ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਨੂੰ ਸੀ.ਆਈ.ਏ. ਸਟਾਫ ਪੁਲਿਸ ਨੇ ਕੀਤਾ ਕਾਬੂ

ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਹਰਜੀਤ ਸਿੰਘ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਵਾਹਨਾਂ ਤੇ ਲਗਾਏ ਰਿਫਲੈਕਟਰ
