ਦਸੂਹਾ 12 ਨਵੰਬਰ (ਚੌਧਰੀ) : ਅੱਜ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੀ ਦਸੂਹਾ ਘਰ ਤੇ ਅਣਪਛਾਤੇ ਵਿਅਕਤੀਆਂ ਨੇ ਪਥਰਾਵ ਕੀਤਾ ਗਿਆ। ਇਸ ਸਬੰਧੀ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਉਨ੍ਹਾਂ ਰਿਹਾਇਸ਼ ਦਸੂਹਾ ਵਿਖੇ ਅਣਪਛਾਤੇ ਲੋਕਾਂ ਵਲੋਂ ਪਥਰਾਅ ਕੀਤਾ ਗਿਆ। ਜਿਸ ਵਿੱਚ ਇੱਟਾਂ ਪੱਥਰ ਮਾਰ ਕੇ ਘਰ ਦੇ ਸ਼ੀਸ਼ੇ ਤੋੜੇ ਗਏ। ਮਨਹਾਸ ਨੇ ਦੱਸਿਆ ਕੇ ਉਹ ਅੱਜ ਚੰਡੀਗੜ੍ਹ ਵਿਖੇ ਪਾਰਟੀ ਦੀ ਮੀਟਿੰਗ ਸ਼ਾਮਲ ਹੋਣ ਗਏ ਸੀ ਅਤੇ ਉਨ੍ਹਾਂ ਦੇ ਬੱਚੇ ਸਕੂਲ ਗਏ ਹੋਏ ਸਨ ਅਤੇ ਉਨਾਂ ਦੀ ਪਤਨੀ ਇੱਕ ਅਧਿਆਪਕਾਂ ਹੈ ਉਹ ਵੀ ਸਕੂਲ ਗਏ ਹੋਏ ਸੀ। ਪਿੱਛੋਂ ਪਤਾ ਲੱਗਾ ਹੈ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਮੇਰੇ ਅਤੇ ਮੇਰੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕਰਨ ਦੀ ਨੀਅਤ ਨਾਲ਼ ਮੇਰੇ ਘਰ ਤੇ ਤੋੜ ਭੰਨ ਕੀਤੀ ਹੈ । ਘਰ ਦੇ ਅੰਦਰ ਵੜ ਕੇ ਛੱਤ ਤੇ ਲੱਗਾ ਪਾਰਟੀ ਦਾ ਝੰਡਾ ਪਾੜਿਆ ਗਿਆ ਹੈ।ਮਨਹਾਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੇ ਇਹ ਘਿਨੌਣੀ ਹਰਕਤ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।ਸੂਚਨਾ ਮਿਲਦੇ ਹੀ ਥਾਣਾ ਮੁਖੀ ਦਸੂਹਾ ਗੁਰਪ੍ਰੀਤ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।
ਵੱਡੀ ਖਬਰ.. ਦਸੂਹਾ : ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਨੇ ਪਥਰਾਅ ਕਰਕੇ ਤੋੜੇ ਸ਼ੀਸ਼ੇ
- Post published:November 12, 2021