ਬਟਾਲਾ 15 ਦਸੰਬਰ (ਅਵਿਨਾਸ਼ ਸ਼ਰਮਾ )
ਐਡਵੋਕੇਟ ਚੰਦਰਕਾਂਤ ਮਹਾਜਨ ਸਰਬਸੰਮਤੀ ਨਾਲ ਨਾਲ ਬਜਰੰਗ ਦਲ ਹਿੰਦੂਸਤਾਨ ਦੇ ਪੰਜਾਬ ਪ੍ਰਧਾਨ ਨਿਯੁਕਤ
: ਬਜਰੰਗ ਦਲ ਹਿੰਦੂਸਤਾਨ ਦੀ ਇੱਕ ਮੀਟਿੰਗ ਬਟਾਲਾ ਕਲੱਬ ਵਿੱਚ ਹੋਈ ਜਿਸਦੀ ਪ੍ਰਧਾਨਗੀ ਰਾਜੀਵ ਮਿੰਟੂ ਮੀਡੀਆ ਪ੍ਰਭਾਰੀ ਉਤਰ ਭਾਰਤ ਨੇ ਕੀਤੀ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬਜਰੰਗ ਦਲ ਹਿੰਦੂਸਤਾਨ ਦੇ ਕੌਮੀ ਪ੍ਰਧਾਨ ਜੇ.ਕੇ. ਚਗਰਾਂ ਅਤੇ ਮਨਜੀਤ ਸਿੰਘ ਮਾਹਿਲਪੁਰ ਕੌਮੀ ਸੈਕਟਰੀ, ਗਗਨ ਪਲਾਜ਼ਾ ਪ੍ਰਧਾਨ ਉਤਰ ਭਾਰਤ, ਪੰਜਾਬ ਪ੍ਰਭਾਰੀ ਐਡਵੋਕੇਟ ਸੰਦੀਪ ਰਾਣਾ ਨੇ ਮੀਟਿੰਗ ਵਿੱਚ ਹਿੱਸਾ ਲਿਆ। ਕੌਮੀ ਪ੍ਰਧਾਨ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਿੰਦੂ ਧਰਮ ਨੂੰ ਬਚਾਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਕ ਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸਾਡੇ ਪੰਜਾਬ ਦੀ ਨੌਜਵਾਨੀ ਕੁੱਝ ਵਿਦੇਸ਼ਾਂ ਵਿੱਚ ਜਾ ਰਹੀ ਹੈ ਤੇ ਕੁੱਝ ਨਸ਼ਿਆਂ ਦੀ ਦਲਦਲ ਵਿੱਚ ਫਸ ਚੁਕੀ ਹੈ , ਸਰਕਾਰਾਂ ਨੇ ਕੁੱਝ ਨਹੀਂ ਕਰਨਾ ਇਹ ਵੀ ਕੰਮ ਸਾਨੂੰ ਆਪ ਹੀ ਕਰਨੇ ਪੈਣੇ ਹਨ ਕਿਉਂਕਿ ਕਈ ਸਰਕਾਰਾਂ ਆਈਆਂ ਤੇ ਕਈ ਗਈਆ । ਕੌਮੀ ਪ੍ਰਧਾਨ ਜੇ ਕੇ ਚਗਰਾ ਨੇ ਬੋਲਦਿਆਂ ਹੋਇਆਂ ਕਿਹਾ ਕਿ ਸਾਡੇ ਸਗੰਠਨ ਦੀ ਸਾਰਿਆਂ ਦੀ ਸਹਿਮਤੀ ਨਾਲ ਐਡਵੋਕੇਟ ਚੰਦਰਕਾਂਤ ਮਹਾਜਨ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੌਕੇ ਤੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਚੰਦਰਕਾਂਤ ਮਹਾਜਨ ਨੇ ਸਾਰੇ ਆਏ ਹੋਏ ਆਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਮੈਨੂੰ ਇਸ ਕਾਬਿਲ ਸਮਝਿਆ ਤੇ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਜ਼ੁਮੇਵਾਰੀ ਮੈਨੂੰ ਸੰਗਠਨ ਨੇ ਦਿੱਤੀ ਹੈ ਮੈਂ ਉਸ ਨੂੰ ਪੁਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ । ਇਸ ਮੌਕੇ ਤੇ ਵਿਜੇ ਸ਼ਰਮਾ ਅਮਨ, ਪਾਰਸ, ਪਿੰਟੂ, ਮਨੋਜ਼ ਕੁਮਾਰ, ਅਭੀਜੀਤ ਅਨਮੋਲ , ਸੁਨੀਲ ਕੁਮਾਰ, ਮਨਦੀਪ ਮੰਨਾ, ਰਾਕੇਸ਼ ਗਿੱਲ, ਹੈਪੀ ਕਾਹਲੋ, ਅਮ੍ਰਿਤ ਕਾਹਲੋ, ਰਾਜੇਸ਼ ਸਿੰਘ ਬੱਬੀ , ਗਗਨਦੀਪ ਸਿੰਘ ਗੱਗੀ, ਸੂਰਜ ਬੋਕਸਰ ,ਸਾਹਿਲ ਮਹਿਰਾਂ,ਰੋਹਿਤ ਕੁਮਾਰ, ਸਚਿਨ ਕੁਮਾਰ, ਨੀਰਜ਼ ਸ਼ਰਮਾ, ਅਸ਼ੀਸ਼ ਸੋਢੀ, ਅਜੇ ਸ਼ਰਮਾ, ਗੋਪਾਲ ਸ਼ਰਮਾ, ਸੰਜੀਵ ਕੁਮਾਰ, ਅਸ਼ਵਨੀ, ਸੁਰਿੰਦਰ, ਕਿਸ਼ੋਰ ਬਾਬਾ, ਮੋਨੂੰ ਸੋਨੀ, ਕੋਮਲ ਕੁਮਾਰ,ਗੋਰਵ ਕੁਮਾਰ, ਪ੍ਰਿੰਸ ਬਾਵਾ, ਅਕਸ਼ੇ, ਕਰਨਦੀਪ ਸਨੀ ਜੰਬਾ, ਵਿੱਕੀ ਆਦਿ ਹਾਜ਼ਰ ਸਨ।








